ਹੋਇਆ ਚਮਤਕਾਰ: ਪਤਨੀ ਦੇ ਹੱਥ ਲਗਾਉਂਦਿਆਂ ਹੀ ਪਤੀ ਦਾ ਧੜਕਣ ਲਗਾ ਦਿਲ- ਡਾਕਟਰਾਂ ਨੇ ਦੇ ਦਿੱਤਾ ਸੀ ਜਵਾਬ

0
186

ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸਾਇੰਸ ਨੇ ਬਹੁਤ ਸਾਰੀ ਤਰੱਕੀ ਕਰ ਲਈ ਹੈ ਉਥੇ ਹੀ ਬਹੁਤ ਸਾਰੇ ਚਮਤਕਾਰ ਹੁੰਦੇ ਵੀ ਦੇਖੇ ਜਾਂਦੇ ਹਨ। ਜਿੱਥੇ ਇਨਸਾਨ ਦੇ ਸਾਹ ਉਪਰ ਵਾਲੇ ਦੇ ਹੱਥ ਲਿਖੇ ਹੁੰਦੇ ਹਨ ਜਿਸ ਨੇ ਜਿੰਨੇ ਸਾਹ ਲੈਣੇ ਹਨ ਉਸ ਪਰਮਾਤਮਾ ਦੀ ਮਿਹਰ ਸਦਕਾ ਲਏ ਜਾਂਦੇ ਹਨ। ਹਸਪਤਾਲਾਂ ਦੇ ਵਿੱਚ ਜਿਥੇ ਵੱਖ-ਵੱਖ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਨਾਲ ਕਈ ਤਰ੍ਹਾਂ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਪਰ ਇੱਕ ਤੋਂ ਬਾਅਦ ਇੱਕ ਸਾਹਮਣੇ ਆਉਣ ਵਾਲੇ ਅਜਿਹੇ ਹੈਰਾਨੀਜਨਕ ਮਾਮਲੇ ਲੋਕਾ ਨੂੰ ਵੀ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ।

ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦੇ। ਹੁਣ ਏਥੇ ਚਮਤਕਾਰ ਹੋਇਆ ਹੈ ਜਿੱਥੇ ਪਤਨੀ ਦੇ ਹੱਥ ਲਗਾਉਦਿਆ ਹੀ ਪਤੀ ਦੀ ਧੜਕਣ ਫਿਰ ਤੋਂ ਧੜਕਣ ਲੱਗੀ ਅਤੇ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਅਮਰੀਕਾ ਦੇ ਵਿਚ ਨੌਰਥ ਕੈਰੋਲੀਨਾ ਦੇ ਵਿਚ ਇਕ ਵਿਅਕਤੀ ਰਿਆਨ ਮਾਰਲੋ ਨੂੰ ਗੰਭੀਰ ਹਾਲਤ ਦੇ ਚਲਦੇ ਹੋਏ ਉਸ ਦੇ ਬੱਚਿਆਂ ਵੱਲੋਂ ਪਿਛਲੇ ਮਹੀਨੇ ਐਮਰਜੈਂਸੀ ਵਿਭਾਗ ਵਿਚ ਦਾਖ਼ਲ ਕੀਤਾ ਗਿਆ ਸੀ।

ਜਿੱਥੇ ਇਹ ਵਿਅਕਤੀ ਕਾਫੀ ਸਮਾਂ ਜੇਰੇ ਇਲਾਜ ਹੈ ਅਤੇ 27 ਅਗਸਤ ਨੂੰ ਡਾਕਟਰਾਂ ਵੱਲੋਂ ਉਸ ਦੇ ਦਿਮਾਗ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਆਖਰੀ ਇੱਛਾ ਮੁਤਾਬਕ ਉਸਦੇ ਅੰਗ ਦਾਨ ਕਰਨ ਦੀ ਯੋਜਨਾ ਬਣਾਈ ਗਈ ਸੀ। ਉਥੇ ਹੀ ਮਿਰਤਕ ਦੀ ਪਤਨੀ ਵੱਲੋਂ ਡਾਕਟਰਾਂ ਨੂੰ ਪ੍ਰਕਿਰਿਆ ਸ਼ੁਰੂ ਕਰਨ ਵਾਸਤੇ ਵੀ ਇਜਾਜ਼ਤ ਦੇ ਦਿੱਤੀ ਗਈ ਸੀ। ਡਾਕਟਰ ਨੂੰ ਮ੍ਰਿਤਕ ਦੀ ਪਤਨੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਇਸ ਸਾਰੀ ਕਾਰਵਾਈ ਲਈ ਉਸ ਦੀ ਤਰੀਕ ਬਦਲਣ ਦੀ ਲੋੜ ਹੈ ਜੋ 27 ਅਗਸਤ ਤੋਂ ਬਦਲ ਕੇ 30 ਅਗਸਤ ਕਰ ਦਿੱਤੀ ਗਈ ਹੈ।

ਇਸ ਤੋਂ ਬਾਅਦ ਜਦੋਂ ਮਰੀਜ਼ ਨੂੰ ਵੈਟੀਲੇਟਰ ਸਪੋਰਟ ਤੇ ਰੱਖਿਆ ਹੋਇਆ ਸੀ ਤਾਂ ਉਸ ਦੇ ਬੱਚਿਆਂ ਵੱਲੋ ਵੀ ਅੱਗੇ ਜਾ ਕੇ ਇਹ ਵੀਡੀਓ ਚਲਾ ਦਿੱਤੀਆਂ ਗਈਆਂ ਜਿਸ ਨਾਲ ਮਰੀਜ਼ ਦੇ ਸਰੀਰ ਵਿੱਚ ਹਲਚਲ ਹੋਈ ਅਤੇ ਜਦੋਂ ਉਸ ਦੀ ਪਤਨੀ ਵੱਲੋਂ ਜਾ ਕੇ ਉਸ ਨਾਲ ਗੱਲਾਂ ਕੀਤੀਆਂ ਗਈਆਂ ਅਤੇ ਉਸ ਦਾ ਹੱਥ ਫੜਿਆ ਗਿਆ ਤਾਂ ਫਿਰ ਤੋਂ ਮਰੀਜ਼ ਦਾ ਦਿਲ ਧੜਕਣਾ ਸ਼ੁਰੂ ਹੋ ਗਿਆ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹਨ।