ਆਮ ਆਦਮੀ ਪਾਰਟੀ ਦੀ ਵਲੰਟੀਅਰ ਦੀ ਵੀਡੀਓ ਹੋਈ ਵਾਇਰਲ, CM ਮਾਨ ਨੂੰ ਕੀਤੀ ਅਪੀਲ!#AamAadmiParty #volunteer #Appeal #viralvideo #BhagwantMann SHO ਕਹਿੰਦਾ ਮੇਰੇ ਨਾਲ ਗੱਲ ਕਰ,ਬੀਬੀ ਨੇ ਰੋ ਰੋ ਦੱਸੀ ਪੂਰੀ ਸੱਚਾਈ ਮੇਰੀ ਮੌਤੇ ਦੇ ਜਿੰਮੇਦਾਰ ਮਾਣੂਕੇ ਤੇ SHO ਹੋਵੇਗਾ ,ਆਮ ਆਦਮੀ ਪਾਰਟੀ ਦੀ ਵਲੰਟੀਅਰ ਜਸਪ੍ਰੀਤ ਕੌਰ ਨੇ ਰੋ-ਰੋ CM ਮਾਨ ਨੂੰ ਲਈ ਗੁਹਾਰ SHO ਮੈਨੂੰ ਥਾਣੇ ‘ਚ ਬੁਲਾ ਕਰਦਾ ਤੰਗ-ਪ੍ਰੇਸ਼ਾਨ, ਕਹਿੰਦਾ ਤੇਰੇ ਕਿੰਨੇ Friend ਨੇ?’ AAP ਆਮ ਆਦਮੀ ਪਾਰਟੀ ਦੀ ਮਹਿਲਾ ਵਰਕਰ ਨੇ ਰੋ-ਰੋ ਸੁਣਾਇਆ ਆਪਣਾ ਦੁਖੜਾ, CM ਮਾਨ ਤੋਂ ਮੰਗੀ ਮਦਦ #JaspreetKaurJagraon #AAPWorker #AAPPunjab #Ludhiana #Jagraon
ਸ਼ੋਸ਼ਲ ਮੀਡੀਆ ‘ਤੇ ਇੱਕ ਵੀਡਿਓ ਵਾਈਰਲ ਹੋ ਰਹੀ ਹੈ, ਜਿਸ ਵਿੱਚ ਔਰਤ ਖੁਦ ਨੂੰ ਆਮ ਆਦਮੀ ਪਾਰਟੀ ਦੀ ਵਲੰਟੀਅਰ ਦੱਸ ਰਹੀ ਹੈ। ਵੀਡਿਓ ‘ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਅਪੀਲ ਕਰ ਰਹੀ ਔਰਤ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਲੰਟੀਅਰ ਜਸਪ੍ਰੀਤ ਕੌਰ ਦੱਸੀ ਜਾ ਰਹੀ ਹੈ। ਰੋਂਦੀ ਹੋਈ ਔਰਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪਾਰਟੀ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਆਪਣੇ ਘਰ ਤੱਕ ਦੀ ਵੀ ਪਰਵਾਹ ਨਹੀਂ ਕੀਤੀ।
ਅੱਜ ਜਦੋਂ ਉਸ ਨੂੰ ਲੋੜ ਪਈ ਤਾਂ ਪਾਰਟੀ ਵਰਕਰਾਂ ਨੇ ਮੂੰਹ ਮੋੜ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡਿਓ ਰਾਹੀਂ ਔਰਤ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਦਾ ਝਗੜਾ ਹੋਇਆ ਸੀ, ਜਿਸ ਵਿੱਚ ਮੇਰੇ ਪੁੱਤਰ ਦਾ ਵੀ ਕਸੂਰ ਸੀ। ਇਸ ਤੋਂ ਬਾਅਦ ਇਹ ਮਾਮਲਾ ਥਾਣੇ ‘ਚ ਪਹੁੰਚ ਗਿਆ। ਐਸ.ਐਚ.ਓ ਲਗਾਤਾਰ 15 ਦਿਨਾਂ ਤੋਂ ਔਰਤ ਨੂੰ ਥਾਣੇ ਬੁਲਾਉਂਦਾ ਰਿਹਾ ਅਤੇ ਗੱਲ ਨਾ ਸੁਣਨ ‘ਤੇ ਅਗਲੇ ਦਿਨ ਦਾ ਸਮਾਂ ਦੇ ਦਿੰਦਾ ਹੈ।
ਇਸ ਦੌਰਾਨ ਔਰਤ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਐਸ.ਐਚ.ਓ ਵੱਲੋਂ ਉਸ ਨਾਲ ਮਾੜਾ ਵਰਤਾਓ ਕੀਤਾ ਗਿਆ ਹੈ ਇੱਥੋਂ ਤੱਕ ਕਿ ਪੂਰੇ ਸਟਾਫ਼ ਦੇ ਸਾਹਮਣੇ ਗਾਲੀ-ਗਲੋਚ ਵੀ ਕੀਤੀ ਗਈ। ਔਰਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਮੈਂ ਖੁਦਕੁਸ਼ੀ ਕਰਦੀ ਹਾਂ ਤਾਂ ਇਸ ਲਈ ਮੌਜੂਦਾ ਐਸਐਚਓ, ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦਾ ਪਤੀ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਵੀਡੀਓ ਰਾਹੀਂ ਔਰਤ ਨੇ ਰੋਂਦੇ ਹੋਏ ਮੁੱਖ ਮੰਤਰੀ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ।