ਬਿੱਗ ਬੌਸ 15 : ਅਫਸਾਨਾ ਖ਼ਾਨ ਤੇ ਸ਼ਮਿਤਾ ਸ਼ੈੱਟੀ ਹੋਈਆਂ ਗੁੱਥਮ-ਗੁੱਥੀ, ਇਕ-ਦੂਜੇ ਨੂੰ ਆਖੀਆਂ ਇਹ ਗੱਲਾਂ (ਵੀਡੀਓ)

0
262

ਮੁੰਬਈ (ਬਿਊਰੋ) – ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ‘ਚ ਹਰ ਹਫ਼ਤੇ ਪ੍ਰਤੀਭਾਗੀਆਂ ਵਿਚਾਲੇ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਗਾਇਕਾ ਅਫਸਾਨਾ ਖ਼ਾਨ ਕਈ ਵਾਰ ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਨਾਲ ਭਿੜਦੀ ਹੋਈ ਨਜ਼ਰ ਆ ਚੁੱਕੀ ਹੈ। ਇਸ ਸਭ ਦੇ ਚੱਲਦਿਆਂ ਅਫਸਾਨਾ ਖ਼ਾਨ ਤੇ ਸ਼ਮਿਤਾ ਸ਼ੈੱਟੀ ਵਿਚਾਲੇ ਇੱਕ ਵਾਰ ਫਿਰ ਜੁਬਾਨੀ ਲੜਾਈ ਹੁੰਦੀ ਨਜ਼ਰ ਆਈ ਹੈ। ਦਰਅਸਲ, ਸਲਮਾਨ ਖ਼ਾਨ ਨੇ ਸਾਰੇ ਮੁਕਬਾਲੇਬਾਜ਼ਾਂ ਨੂੰ ਬੁਲਾ ਕੇ ਪੁੱਛਿਆ ਸੀ ਕਿ ਗੇਮ ਨੂੰ ਜਿੱਤਣ ਲਈ ਘਰ ‘ਚ ਕੌਣ ਧੋਖਾ ਦੇ ਸਕਦਾ ਹੈ ਤਾਂ ਸ਼ਮਿਤਾ ਸ਼ੈੱਟੀ ਨੇ ਅਫਸਾਨਾ ਖ਼ਾਨ ਦਾ ਨਾਂ ਸ਼ਰੇਆਮ ਲੈ ਲਿਆ ਸੀ।

ਸ਼ਮਿਤਾ ਸ਼ੈੱਟੀ ਨੇ ਅਫਸਾਨਾ ਖ਼ਾਨ ਨੂੰ ਕਿਹਾ ਸੀ ਕਿ ਉਹ ਇਸ ਗੱਲ ਨੂੰ ਦਿਲ ‘ਤੇ ਨਾਂ ਲਵੇ ਅਤੇ ਨਾ ਹੀ ਰੋਏ। ਅਫਸਾਨਾ ਖ਼ਾਨ ਨੇ ਇਸ ਸਭ ਨੂੰ ਲੈ ਕੇ ਸ਼ਮਿਤਾ ਸ਼ੈੱਟੀ ‘ਤੇ ਆਪਣੀ ਭੜਾਸ ਕੱਢ ਦਿੱਤੀ। ਅਫਸਾਨਾ ਖ਼ਾਨ ਨੇ ਸ਼ਮਿਤਾ ਸ਼ੈੱਟੀ ਨੂੰ ਇੰਗਲਿਸ਼ ਬੋਲਣ ਨੂੰ ਲੈ ਕੇ ਵੀ ਖਰੀਆਂ ਖੋਟੀਆਂ ਸੁਣਾਈਆਂ।

ਅਫਸਾਨਾ ਖ਼ਾਨ ਨੇ ਸ਼ਮਿਤਾ ਸ਼ੈੱਟੀ ਨੂੰ ਕਿਹਾ ਕਿ, ”ਵੱਡੀ ਹੋਵੇਗੀ ਆਪਣੇ ਘਰ ‘ਚ …ਮੈਨੂੰ ਰੋਟੀ ਨਹੀਂ ਦਿੰਦੀ ..ਇਥੇ ਕੋਈ ਵੀ ਕਿਸੇ ਦਾ ਨਹੀਂ।” ਅਫ਼ਸਾਨਾ ਦੀ ਇਸ ਗੱਲ ਨੂੰ ਲੈ ਕੇ ਸ਼ਮਿਤਾ ਸ਼ੈੱਟੀ ਨੇ ਵੀ ਅਫਸਾਨਾ ਖ਼ਾਨ ਨੂੰ ਬਹੁਤ ਕੁਝ ਸੁਣਾਇਆ ਅਤੇ ਉਸ ਨੇ ਕਿਹਾ ਕਿ ਉਹ ਉਸ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਦੌਰਾਨ ਦੋਵਾਂ ‘ਚ ਕਾਫ਼ੀ ਲੜਾਈ ਹੁੰਦੀ ਹੈ।