ਹੁਣ ਆਲੀਸ਼ਾਨ ਬੰਗਲਾ ਦੇਖ ਭਾਵੁਕ ਹੋ ਜਾਂਦੀ ਹੈ ਨੇਹਾ, ਕਦੇ ਪਰਿਵਾਰ ਨੇ ਕੀਤਾ ਇਕ ਕਮਰੇ ਗੁਜ਼ਾਰਾ, ਪਿਤਾ ਨੇ ਸਮੋਸੇ ਵੇਚ ਪਾਲਿਆ

0
6602

ਹੁਣ ਆਲੀਸ਼ਾਨ ਬੰਗਲਾ ਦੇਖ ਭਾਵੁਕ ਹੋ ਜਾਂਦੀ ਹੈ ਨੇਹਾ, ਕਦੇ ਪਰਿਵਾਰ ਨੇ ਕੀਤਾ ਇਕ ਕਮਰੇ ਗੁਜ਼ਾਰਾ, ਪਿਤਾ ਨੇ ਸਮੋਸੇ ਵੇਚ ਪਾਲਿਆ #nehaKakkar #emotional #luxuriousbungalow #family #father #SuccessStory

ਗਾਇਕੀ ਦੇ ਖ਼ੇਤਰ ‘ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ ‘ਚ ਹੈ। ਅੱਜ ਸ਼ਾਨਦਾਰ ਜੀਵਨ ਬਤੀਤ ਕਰ ਰਹੀ ਨੇਹਾ ਕਦੇ ਇੱਕ ਕਮਰੇ ਦੇ ਘਰ ‘ਚ ਰਹਿੰਦੀ ਸੀ। ਜਦੋਂ ਨੇਹਾ ਕੱਕੜ ਸਿਰਫ 4 ਸਾਲ ਦੀ ਸੀ, ਉਸਨੇ ਜਗਰਾਤਿਆਂ ਵਿੱਚ ਆਪਣੇ ਪਿਤਾ ਦੇ ਨਾਲ ਭਜਨ ਗਾਉਣਾ ਸ਼ੁਰੂ ਕਰ ਦਿੱਤਾ ਸੀ

ਗਾਇਕੀ ਦੇ ਖ਼ੇਤਰ ‘ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ ‘ਚ ਹੈ। ਅੱਜ ਸ਼ਾਨਦਾਰ ਜੀਵਨ ਬਤੀਤ ਕਰ ਰਹੀ ਨੇਹਾ ਕਦੇ ਇੱਕ ਕਮਰੇ ਦੇ ਘਰ ‘ਚ ਰਹਿੰਦੀ ਸੀ। ਜਦੋਂ ਨੇਹਾ ਕੱਕੜ ਸਿਰਫ 4 ਸਾਲ ਦੀ ਸੀ, ਉਸਨੇ ਜਗਰਾਤਿਆਂ ਵਿੱਚ ਆਪਣੇ ਪਿਤਾ ਦੇ ਨਾਲ ਭਜਨ ਗਾਉਣਾ ਸ਼ੁਰੂ ਕਰ ਦਿੱਤਾ ਸੀ। ਰਿਸ਼ੀਕੇਸ਼ ਵਿੱਚ ਰਹਿਣ ਦੌਰਾਨ ਉਸ ਨੇ ਬਚਪਨ ਤੋਂ ਹੀ ਜਗਰਾਤੇ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਬਚਪਨ ਬਹੁਤ ਮੁਸ਼ਕਲਾਂ ਭਰਿਆ ਰਿਹਾ। ਉਹ ਆਪਣੇ ਮਾਤਾ-ਪਿਤਾ ਅਤੇ ਦੋ ਭੈਣ-ਭਰਾ ਸੋਨੂੰ ਅਤੇ ਟੋਨੀ ਕੱਕੜ ਨਾਲ ਰਿਸ਼ੀਕੇਸ਼ ਵਿੱਚ ਸਿਰਫ਼ ਇੱਕ ਕਮਰੇ ਦੇ ਮਕਾਨ ਵਿੱਚ ਰਹਿੰਦੀ ਸੀ। ਨੇਹਾ ਕੱਕੜ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਕਹਾਣੀਆਂ ਕਈ ਮੌਕਿਆਂ ‘ਤੇ ਸਾਂਝੀਆਂ ਕੀਤੀਆਂ ਹਨ। ਨੇਹਾ ਕੱਕੜ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਉਹ ਜਿਸ ਮਕਾਨ ਦੇ ਇਕ ਕਮਰੇ ‘ਚ ਕਿਰਾਏ ‘ਤੇ ਰਿਹਾ ਕਰਦੀ ਸੀ, ਅੱਜ ਉੱਥੇ ਇੱਕ ਬੰਗਲਾ ਹੈ। ਨੇਹਾ ਦੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣ ਕੇ ਤੁਹਾਡੀਆਂ ਵੀ ਅੱਖਾਂ ਵਿੱਚ ਹੰਝੂ ਆ ਜਾਣਗੇ।

ਨੇਹਾ ਕੱਕੜ ਨੇ ਇੰਡੀਅਨ ਆਈਡਲ 2 ਵਿੱਚ ਹਿੱਸਾ ਲਿਆ ਸੀ ਪਰ ਉਸ ਨੂੰ ਜੱਜ ਅਨੁ ਮਲਿਕ ਨੇ ਸ਼ੌ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਗਾਇਕਾ ਨੇ ਆਪਣੀ ਮਿਹਨਤ ਦੇ ਬਲ ‘ਤੇ ਬਾਲੀਵੁੱਡ ‘ਚ ਉੱਚਾ ਮੁਕਾਮ ਹਾਸਲ ਕੀਤਾ ਅਤੇ ਅੱਜ ਉਹ ਉਸੇ ਸ਼ੋਅ ਦੀ ਜੱਜ ਹੈ, ਜਿੱਥੇ ਉਸ ਨੂੰ ਇਕ ਵਾਰ ਨਕਾਰ ਦਿੱਤਾ ਗਿਆ ਸੀ। ਨੇਹਾ ਨੇ ਫਿਲਮ ਮੀਰਾਬਾਈ ਨਾਟ ਆਊਟ ਵਿੱਚ ਕੋਰਸ ਗਾ ਕੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਪਰ ਉਹ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਦੀਪਿਕਾ ਪਾਦੂਕੋਣ, ਸੈਫ ਅਲੀ ਖਾਨ ਅਤੇ ਡਾਇਨਾ ਪੇਂਟੀ ਦੀ ਫਿਲਮ ਕਾਕਟੇਲ ਵਿੱਚ ਸੈਕਿੰਡ ਹੈਂਡ ਜਵਾਨੀ ਗੀਤ ਗਾਇਆ।

ਨੇਹਾ ਕੱਕੜ ਨੇ ਰਿਸ਼ੀਕੇਸ਼ ‘ਚ ਸਥਿਤ ਆਪਣੇ ਬੰਗਲੇ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਉਹ ਇਸ ਸ਼ਹਿਰ ਵਿਚ ਆਪਣਾ ਵੱਡਾ ਬੰਗਲਾ ਦੇਖ ਕੇ ਭਾਵੁਕ ਹੋ ਜਾਂਦੀ ਹੈ। ਨੇਹਾ ਕੱਕੜ ਨੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ, ”ਅਸੀਂ ਇਹ ਬੰਗਲਾ ਰਿਸ਼ੀਕੇਸ਼ ‘ਚ ਖਰੀਦਿਆ ਹੈ।”

ਨੇਹਾ ਕੱਕੜ ਨੇ ਉਸ ਘਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੇ ਪਰਿਵਾਰ ਨਾਲ ਕਮਰੇ ‘ਚ ਰਹਿੰਦੀ ਸੀ। ਨੇਹਾ ਨੇ ਤਸਵੀਰ ਦੇ ਕੈਪਸ਼ਨ ‘ਚ ਦੱਸਿਆ ਹੈ ਕਿ ਉਹ ਇਸ ਘਰ ਦੇ ਇਕ ਕਮਰੇ ‘ਚ ਪੂਰੇ ਪਰਿਵਾਰ ਨਾਲ ਰਹਿੰਦੀ ਸੀ। ਉਹ ਲਿਖਦੀ ਹੈ, ”ਉਸ ਛੋਟੇ ਕਮਰੇ ‘ਚ ਮਾਂ ਨੇ ਇਕ ਟੇਬਲ ਰੱਖਿਆ ਹੋਇਆ ਸੀ, ਜੋ ਸਾਡੀ ਰਸੋਈ ਸੀ। ਉਹ ਕਮਰਾ ਵੀ ਸਾਡਾ ਨਹੀਂ ਸੀ। ਅਸੀਂ ਇੱਥੇ ਕਿਰਾਏ ‘ਤੇ ਰਹਿੰਦੇ ਸੀ। ਜਦੋਂ ਵੀ ਮੈਂ ਆਪਣਾ ਬੰਗਲਾ ਵੇਖਦੀ ਹਾਂ, ਮੈਂ ਭਾਵੁਕ ਹੋ ਜਾਂਦੀ ਹਾਂ।”

ਨੇਹਾ ਕੱਕੜ ਦੇ ਪਿਤਾ ਕਾਲਜ ਦੇ ਬਾਹਰ ਸਮੋਸੇ ਵੇਚਿਆ ਕਰਦੇ ਸਨ ਤੇ ਉਸ ਦੀ ਮਾਂ ਹਾਊਸਵਾਈਫ ਸੀ। ਉਦੋਂ ਨੇਹਾ ਦਾ ਪਰਿਵਾਰ ਕਾਫੀ ਗਰੀਬ ਸੀ। ਉਸ ਦਾ ਪੂਰਾ ਪਰਿਵਾਰ 1 ਕਮਰੇ ‘ਚ ਕਿਰਾਏ ‘ਤੇ ਰਹਿੰਦਾ ਸੀ। ਇਕ ਹੀ ਕਮਰੇ ‘ਚ ਉਹ ਲੋਕ ਸੌਂਦੇ ਸਨ ਤੇ ਖਾਣਾ ਬਣਾਉਂਦੇ ਸਨ।

ਮੀਡੀਆ ਰਿਪੋਰਟਾਂ ਅਨੁਸਾਰ, ਨੇਹਾ ਕੱਕੜ ਆਪਣੇ ਸੰਘਰਸ਼ ਦੇ ਦਿਨਾਂ ‘ਚ ਆਪਣੇ ਭੈਣ-ਭਰਾ ਨਾਲ ਜਗਰਾਤਿਆਂ ‘ਚ ਭਜਨ ਗਾਉਂਦੀ ਹੁੰਦੀ ਸੀ। ਉਹ ਕਈ ਰਾਤਾਂ ਬਿਨਾਂ ਨੀਂਦ ਬਿਤਾਉਂਦੀ ਸੀ। ਨੇਹਾ ਨੇ ਬਚਪਨ ‘ਚ ਸਿਰਫ਼ ਗਾਣੇ ਗਾਏ ਹਨ। ਉਹ ਰਾਤ ਨੂੰ ਪਰਿਵਾਰ ਨਾਲ ਜਗਰਾਤੇ ‘ਚ ਗਾਉਣ ਜਾਂਦੀ ਸੀ। ਇਸ ਕਰਕੇ ਉਨ੍ਹਾਂ ਦਾ ਕੋਈ ਦੋਸਤ ਵੀ ਨਹੀਂ ਬਣ ਸਕਿਆ। ਨੇਹਾ ਕੱਕੜ ਅੱਜ ਇਕ ਸਫ਼ਲ ਗਾਇਕਾ ਹੈ। ਉਨ੍ਹਾਂ ਨੇ ਕਈ ਸੁਪਰਹਿੱਟ ਗਾਣੇ ਦਿੱਤੇ ਹਨ। ਨੇਹਾ ਗਾਉਣ ਦੇ ਨਾਲ-ਨਾਲ ਕਈ ਮਿਊਜ਼ਿਕ ਵੀਡਿਓ ‘ਚ ਪਰਫਾਰਮ ਕਰਦੀ ਵੀ ਦਿਖਾਈ ਦਿੱਤੀ ਹੈ।

ਨੇਹਾ ਕੱਕੜ ਪਹਿਲੀ ਵਾਰ ‘ਇੰਡੀਅਨ ਆਈਡਲ 2’ ‘ਚ ਇੱਕ ਪ੍ਰਤੀਯੋਗੀ ਦੇ ਰੂਪ ‘ਚ ਨਜ਼ਰ ਆਈ ਸੀ, ਹਾਲਾਂਕਿ ਉਸ ਸਮੇਂ ਅਨੁ ਮੱਲਿਕ ਨੇ ਨੇਹਾ ਨੂੰ ਇੰਡੀਅਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਨੇਹਾ ਨੇ ਆਪਣੀ ਮਿਹਨਤ ਦੇ ਦਮ ‘ਤੇ ਬਾਲੀਵੁੱਡ ‘ਚ ਨਾਮ ਕਮਾਇਆ। ਹੁਣ ਉਹ ਉਸੇ ਸ਼ੋਅ ਦੀ ਜੱਜ ਹੈ, ਜਿੱਥੋਂ ਉਨ੍ਹਾਂ ਨੂੰ ਇਕ ਵਾਰ ਨਕਾਰ ਦਿੱਤਾ ਗਿਆ ਸੀ। ਨੇਹਾ ਨੇ ਫ਼ਿਲਮ ‘ਮੀਰਾਬਾਈ ਨਾਟ ਆਊਟ’ ‘ਚ ਕੋਰਸ ਗਾ ਕੇ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਹਾਲਾਂਕਿ, ਨੇਹਾ ਉਦੋਂ ਸੁਰਖੀਆਂ ‘ਚ ਆਈ ਜਦੋਂ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਅਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਕਾਕਟੇਲ’ ਲਈ ‘ਸੈਕਿੰਡ ਹੈਂਡ ਜਵਾਨੀ’ ਗੀਤ ਗਾਇਆ।