ਪੰਜਾਬ: 20 ਸਾਲਾਂ ਮੁੰਡੇ ਦਾ 2 ਬੱਚਿਆਂ ਦੀ ਮਾਂ ਤੇ ਆਇਆ ਦਿਲ, ਪਿਆਰ ਸਿਰੇ ਨਾ ਚੜ੍ਹਿਆ ਤਾਂ ਚੁਕਿਆ ਖੌਫਨਾਕ ਕਦਮ

0
200

ਅੱਜਕਲ ਬਹੁਤ ਸਾਰੇ ਅਲੜ ਉਮਰ ਵਿੱਚ ਕਈ ਨੌਜਵਾਨ ਅਜਿਹੀਆਂ ਗ਼ਲਤੀਆਂ ਕਰ ਲੈਂਦੇ ਹਨ ਜਿੰਨਾਂ ਦਾ ਖਮਿਆਜ਼ਾ ਬਾਦ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ ਕੀਤੀ ਜਾਂਦੀ ਹੈ ਉੱਥੇ ਹੀ ਉਨ੍ਹਾਂ ਦੀਆਂ ਸਾਰੀਆਂ ਖਵਾਇਸ਼ਾਂ ਨੂੰ ਪੂਰੇ ਕੀਤਾ ਜਾਂਦਾ ਹੈ। ਮਾਪਿਆਂ ਵੱਲੋਂ ਆਪਣੀ ਹਿੰਮਤ ਤੋਂ ਵਧੇਰੇ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਅਕਸਰ ਹੀ ਕਈ ਵਾਰ ਅਜਿਹੇ ਬੱਚੇ ਮਾਪਿਆਂ ਦੇ ਪਿਆਰ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ ਅਤੇ ਗਲਤ ਰਸਤੇ ਤੇ ਪੈ ਜਾਂਦੇ ਹਨ ਜਿਸ ਕਾਰਨ ਉਹ ਆਪਣੀ ਜ਼ਿੰਦਗੀ ਨੂੰ ਵੀ ਅਪਣੇ ਹੱਥੀਂ ਖ਼ਤਮ ਕਰ ਲੈਂਦੇ ਹਨ।

ਅੱਜਕਲ੍ਹ ਅਜਿਹੇ ਬਹੁਤ ਸਾਰੇ ਹਾਦਸਿਆਂ ਦੇ ਕਾਰਨ ਨਜ਼ਾਇਜ ਸੰਬੰਧ ਬਣ ਰਹੇ ਹਨ ਜਿਸ ਦੇ ਚਲਦਿਆਂ ਹੋਇਆਂ ਕਈ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ 20 ਸਾਲਾ ਮੁੰਡੇ ਵੱਲੋਂ ਦੋ ਬੱਚਿਆਂ ਦੀ ਮਾਂ ਤੇ ਦਿਲ ਆਉਣ ਤੇ ਪਿਆਰ ਨਾ ਸਿਰੇ ਚੜ੍ਹਨ ਤੇ ਖ਼ੌਫ਼ਨਾਕ ਕਦਮ ਚੁੱਕਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਦੇ ਅਧੀਨ ਆਉਣ ਵਾਲੇ ਪਿੰਡ ਡਵਿਡਾ ਅਹਿਰਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪ੍ਰੇਮੀ ਜੋੜੇ ਵੱਲੋਂ ਆਪਸ ਵਿੱਚ ਤਕਰਾਰ ਮਗਰੋਂ ਸ਼ਨੀਵਾਰ ਰਾਤ ਨੂੰ ਜ਼ਹਿਰ ਖਾ ਲਿਆ ਗਿਆ ਹੈ।

ਦੱਸ ਦਈਏ ਕਿ ਇਹ ਜੋੜਾ ਇਸ ਪਿੰਡ ਵਿੱਚ ਇੱਕ ਕਿਰਾਏ ਦੇ ਇਕ ਮਕਾਨ ਵਿਚ ਪਿਛਲੇ ਕੁਝ ਸਮੇਂ ਤੋਂ ਰਹਿ ਰਿਹਾ ਸੀ। ਜਿੱਥੇ ਇੱਕ 20 ਸਾਲਾ ਨੌਜਵਾਨ ਆਪਣੀ ਬਾਰਵੀ ਤੱਕ ਪੜ੍ਹਾਈ ਕਰਨ ਤੋਂ ਬਾਅਦ ਮਜ਼ਦੂਰੀ ਕਰਨ ਲੱਗਾ ਸੀ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਉਸ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਹਰਦੀਪ ਦੀ ਮੁਲਾਕਾਤ 6 ਮਹੀਨੇ ਪਹਿਲਾਂ ਹੀ ਤਹਿਸੀਲ ਗੜ੍ਹਸ਼ੰਕਰ ਦੇ ਇਕ ਪਿੰਡ ਦੀ ਮਹਿਲਾ ਨਾਲ ਹੋ ਗਈ ਸੀ। ਜੋ ਦੋ ਬੱਚਿਆਂ ਦੀ ਮਾਂ ਸੀ ਜਿਸ ਦਾ ਇਕ ਬੇਟਾ ਪੰਦਰਾਂ ਸਾਲ ਅਤੇ ਬੇਟੀ 13 ਸਾਲ ਦੀ ਸੀ।

ਉਨ੍ਹਾਂ ਵੱਲੋਂ ਆਪਣੇ ਬੇਟੇ ਨੂੰ ਸਮਝਾਇਆ ਵੀ ਗਿਆ ਪਰ ਉਹ ਨਹੀਂ ਮੰਨਿਆ ਜਿਸ ਕਾਰਨ ਪਰਿਵਾਰ ਵੱਲੋਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ। ਉਸ ਔਰਤ ਦਾ ਪਤੀ ਵਿਦੇਸ਼ ਰਹਿੰਦਾ ਸੀ ਅਤੇ ਉਹ ਔਰਤ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਮੇਰੇ ਬੇਟੇ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੀ ਸੀ। ਉੱਥੇ ਹੀ ਇਹ ਇੱਕ ਘਟਨਾ ਘਟੀ ਹੈ ਜਿੱਥੇ ਲੜਕੇ ਦੀ ਮੌਤ ਹੋ ਗਈ ਹੈ, ਉਥੇ ਹੀ ਔਰਤ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।