ਕਿਸਾਨ ਦੀ ਗਰਭਵਤੀ ਧੀ ਨੂੰ ਲੋਨ ਵਸੂਲਣ ਆਏ ਕਰਮਚਾਰੀਆਂ ਨੇ ਟਰੈਕਟਰ ਥੱਲੇ ਕੁਚਲਿਆ, ਹੋਈ ਦਰਦਨਾਕ ਮੌਤ

0
263

ਅਜੋਕੇ ਸਮੇਂ ਵਿੱਚ ਚੰਨ ਤੇ ਜ਼ਮੀਨ ਖ਼ਰੀਦਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ । ਪਰ ਦੂਜੇ ਪਾਸੇ ਸਾਡੀਆਂ ਧੀਆਂ ਦਾਜ ਦੀ ਬਲੀ ਜਾਂ ਕੁੱਖ ਵਿੱਚ ਹੀ ਮਾਰੀਆ ਜਾਂਦੀਆਂ ਹੈ । ਅਜਿਹਾ ਹੀ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਗਰਭਵਤੀ ਧੀ ਨੂੰ ਲੋਨ ਵਸੂਲਣ ਆਏ ਕਰਮਚਾਰੀਆਂ ਵੱਲੋਂ ਟਰੈਕਟਰ ਥੱਲੇ ਕੁਚਲ ਦਿੱਤਾ ਗਿਆ । ਜਿਸ ਦੇ ਚੱਲਦੇ ਉਸ ਦੀ ਦਰਦਨਾਕ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਝਾਰਖੰਡ ਦੇ ਹਾਜ਼ਰੀ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਸੌ ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਵਿੱਚ ਲੋਨ ਵਸੂਲਣ ਆਏ ਏਜੰਟਾਂ ਵੱਲੋਂ ਕਿਸਾਨ ਦੀ ਗਰਭਵਤੀ ਧੀ ਨੂੰ ਟਰੈਕਟਰ ਥੱਲੇ ਕੁਚਲ ਦਿੱਤਾ ਗਿਆ । ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ । ਲੜਕੀ ਚਾਰ ਦਿਨ ਪਹਿਲਾਂ ਹੀ ਆਪਣੇ ਪੇਕੇ ਘਰ ਆਈ ਸੀ ।

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਪੁਲੀਸ ਨੇ ਮਹਿੰਦਰਾ ਫਾਈਨੈਂਸ ਕੰਪਨੀ ਦੇ ਚਾਰ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ । ਇਹ ਘਟਨਾ ਵੀਰਵਾਰ ਨੂੰ ਵਾਪਰੀ ਦੱਸੀ ਜਾ ਰਹੀ ਹੈ। ਲੋਕਾਂ ਨੇ ਫਾਇਨਾਂਸ ਕੰਪਨੀ ਦੇ ਦਫਤਰ ਦਾ ਘਿਰਾਓ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਚਾਰੇ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ । ਪਰ ਇਸ ਦਰਦਨਾਕ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਪਿੰਡ ਵਿੱਚ ਰਹਿਣ ਵਾਲੇ ਇਕ ਅਪਾਹਜ ਕਿਸਾਨ ਨੇ ਦੋ ਹਜਾਰ ਅਠਾਰਾਂ ਵਿਚ ਮਹਿੰਦਰਾ ਫਾਈਨੈਂਸ ਤੋਂ ਟਰੈਕਟਰ ਫਾਇਨਾਂਸ ਕਰਵਾਇਆ ਸੀ। ਉਹ ਕਰੀਬ ਸਾਢੇ ਪੰਜ ਲੱਖ ਰੁਪਏ ਤੇ ਟਰੈਕਟਰ ਦੀਆਂ ਕਿਸ਼ਤਾਂ ਅਦਾ ਕਰਦਾ ਰਿਹਾ ਸੀ । ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਕਿਸ਼ਤ ਬਾਕੀ ਸੀ ਪੈਸਿਆਂ ਦੀ ਘਾਟ ਕਾਰਨ ਉਨ੍ਹਾਂ ਨੂੰ ਇਹ ਕਿਸ਼ਤ ਦੇਣ ਵਿੱਚ ਦੇਰੀ ਹੋਈ । ਫਾਈਨੈਂਸ ਕੰਪਨੀ ਨੇ ਦੱਸਿਆ ਇਹ ਕਰਜ਼ਾ ਵਧ ਕੇ ਇੱਕ ਲੱਖ ਤੀਹ ਹਜ਼ਾਰ ਹੋ ਗਿਆ ਹੈ ਤੇ ਜਦੋਂ ਕੰਪਨੀ ਦੇ ਕਰਮਚਾਰੀ ਆਏ ਤਾਂ ਉਨ੍ਹਾਂ ਦੇ ਬਕਾਏ ਤੋਂ ਇਲਾਵਾ ਬਾਰਾਂ ਹਜ਼ਾਰ ਰੁਪਏ ਮੰਗਣੇ ਸ਼ੁਰੂ ਕਰ ਦਿੱਤੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤੀ ਖੋਹ ਲਿਆ । ਜਿਸ ਦੇ ਚਲਦੇ ਪਰਿਵਾਰਕ ਮੈਂਬਰ ਤਹੇਤਰ ਅੱਗੇ ਖੜ੍ਹੇ ਹੋ ਗਏ । ਜਿਸ ਤੋਂ ਬਾਅਦ ਕੰਪਨੀ ਦੇ ਟਰੈਕਟਰ ਤੇ ਚੜ੍ਹ ਗਏ ਤੇ ਰੌਲਾ ਪਾਉਣ ਲੱਗ ਪਏ, ਪਿੱਛੇ ਹਟ ਜਾਓ ਤਾਂ ਟਰੈਕਟਰ ਚੜ੍ਹਾ ਦੇਓ, ਜਦੋਂ ਪਰਿਵਾਰ ਵਾਲੇ ਕਾਫੀ ਏਜੰਟਾਂ ਨੇ ਡਰਾੲੀਵਰ ਨੂੰ ਆਖਿਆ ਕਿ ਟਰੈਕਟਰ ਚਲਾ ਦਿਓ ਜਿਸ ਦੇ ਚੱਲਦੇ ਗ਼ਰੀਬ ਕਿਸਾਨ ਦੀ ਮੌਤ ਹੋ ਗਈ । ਜਿਸ ਦੇ ਚਲਦੇ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।