ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ

0
227

ਮੁੰਬਈ- ਡ ਰੱ ਗ ਮਾਮਲੇ ‘ਚ ਫਸੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖਾਨ ਨੂੰ ਇਕ ਵਾਰ ਫਿਰ ਕੋਰਟ ਤੋਂ ਝਟਕਾ ਮਿਲਿਆ ਹੈ। ਆਰਥਰ ਜੇਲ੍ਹ ‘ਚ ਕੈਦ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ। ਕੋਰਟ ਆਰੀਅਨ ਦੀ ਜ਼ਮਾਨਤ ‘ਤੇ 20 ਅਕਤੂਬਰ ਨੂੰ ਆਪਣਾ ਫੈ਼ਸਲਾ ਸੁਣਾਏਗੀ। 13 ਅਕਤੂਬਰ ਨੂੰ ਵੀ ਇਸ ਮਾਮਲੇ ‘ਚ ਸੁਣਵਾਈ ਸੀ। ਕੋਰਟ ਨੇ ਆਰੀਅਨ ਦੇ ਵਕੀਲ ਅਤੇ ਐੱਨ.ਸੀ.ਬੀ. ਦੇ ਵਿਚਾਲੇ ਬਹਿਸ ਲੰਬੀ ਚੱਲੀ ਜਿਸ ਤੋਂ ਬਾਅਦ ਆਰੀਅਨ ਦੀ ਜ਼ਮਾਨਤ ‘ਤੇ ਕੋਰਟ ਨੇ ਆਪਣਾ ਫੈ਼ਸਲਾ 14 ਅਕਤੂਬਰ ਨੂੰ ਸੁਰੱਖਿਅਤ ਰੱਖ ਲਿਆ ਸੀ। ਉਹ ਹੁਣ ਕੋਰਟ ਨੇ ਆਪਣਾ ਫੈ਼ਸਲਾ ਸੁਣਾ ਦਿੱਤਾ ਜਿਸ ਤੋਂ ਬਾਅਦ ਆਰੀਅਨ ਦੀ ਮੁਸ਼ਕਿਲ ਵਧ ਗਈ।

ਜ਼ਿਕਰਯੋਗ ਹੈ ਕਿ ਸਟਾਰ ਕਿਡ ਨੂੰ 2 ਅਕਤੂਬਰ ਨੂੰ ਐੱਨ.ਸੀ.ਬੀ. ਨੇ ਮੁੰਬਈ ਕਰੂਜ਼ ‘ਤੇ ਹੋ ਰਹੀ ਪਾਰਟੀ ‘ਚ ਛਾਪੇਮਾਰੀ ਤੋਂ ਬਾਅਦ ਹਿਰਾਸਤ ‘ਚ ਲੈ ਲਿਆ ਸੀ। ਦੋਸ਼ ਸੀ ਕਿ ਕਰੂਜ਼ ‘ਤੇ ਡ ਰੱ ਗ ਪਾਰਟੀ ਹੋ ਰਹੀ ਸੀ। ਲੰਬੀ ਪੁੱਛਗਿੱਛ ਤੋਂ ਬਾਅਦ ਆਰੀਅਨ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਤੋਂ ਬਾਅਦ ਕੁਝ ਦਿਨ ਆਰੀਅਨ ਐੱਨ.ਸੀ.ਬੀ. ਦੀ ਹਿਰਾਸਤ ‘ਚ ਰਹੇ ਅਤੇ 8 ਅਕਤੂਬਰ ਨੂੰ ਉਸ ਨੂੰ ਜੇਲ੍ਹ ਭੇਜਿਆ ਗਿਆ। ਇਸ ਦਿਨ ਉਸ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ। ਆਰੀਅਨ ਦੀ ਦੋ ਵਾਰ ਜ਼ਮਾਨਤ ਰੱਦ ਹੋਣ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਟੁੱਟ ਗਏ ਹਨ।