ਐਮੀ ਵਿਰਕ ਆਪਣੇ ਬਾਡੀਗਾਰਡਾਂ ਬਾਰੇ ਪਾਈ ਇਦਾ ਦੀ ਪੋਸਟ ਤੁਸੀਂ ਵੀ ਹੱਸੋਗੇ

0
1014

ਐਮੀ ਵਿਰਕ ਆਪਣੇ ਬਾਡੀਗਾਰਡਾਂ ਤੋਂ ਹੋਏ ਪਰੇਸ਼ਾਨ! ਕਿਹਾ- ‘ਨਾਲਾਇਕ’, ਨਵਿਆਂ ਦੀ ਭਾਲ ‘ਚ

ਪੰਜਾਬੀ ਇੰਡਸਟਰੀ ’ਚ ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ ਹਮੇਸ਼ਾ ਹੀ ਸੁਰਖੀਆਂ ’ਚ ਰਹਿੰਦੇ ਹਨ। ਇਸ ਦੇ ਨਾਲ ਅਦਾਕਾਰ ਨੂੰ ਲੱਖਾਂ ਲੋਕ ਚਾਹੁਣ ਵਾਲੇ ਹਨ। ਹਾਲ ਹੀ ’ਚ ਐਮੀ ਵਿਰਕ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਵੇਂ ਬੌਡੀਗਾਰਡਾਂ ਦੀ ਲੋੜ ਹੈ।

ਉਨ੍ਹਾਂ ਨੇ ਪੋਸਟ ਰਾਹੀਂ ਕਿਹਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਪਹਿਲ ਦੇਣਗੇ, ਜੋ ਖਾਣ ਪੀਣ ਜ਼ਰਾ ਘੱਟ ਸ਼ੌਕੀਨ ਹੋਣ। ਜਿਸ ਤਰ੍ਹਾਂ ਅੱਜ ਕੱਲ ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਸ ਤੋਂ ਬਾਅਦ ਕਲਾਕਾਰ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਤ ਰਹਿੰਦੇ ਹਨ।

ਐਮੀ ਵਿਰਕ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰ ਨੇ ਲਿਖਿਆ ਹੈ ਕਿ ‘ਮੇਰੇ ਵਾਲੇ ਨਾਲਾਇਕ ਹਨ, ਕਿਰਪਾ ਕਰਕੇ ਆਪਣੇ ਖਾਣ ਪੀਣ ਦੇ ਘੱਟ ਸ਼ੌਕੀਨ ਦੋਸਤਾਂ ਨੂੰ ਟੈਗ ਕਰੋ।’

ਇਸ ਦੇ ਨਾਲ ਅਦਾਕਾਰ ਨੇ ਆਪਣੇ ਬੌਡੀਗਾਰਡਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ । ਵੀਡੀਓ ਸਾਂਝੀ ਕਰਦਿਆਂ ਅਦਾਕਾਰ ਨੇ ਕੈਪਸ਼ਨ ਲਿਖਿਆਂ ਕਿ ‘ਤੁਸੀਂ ਦੋਵੇਂ ਵਾਪਸ ਆਓ, ਫ਼ਿਰ ਦੇਖਦਾ ਮੈਂ।’

ਇਸ ਪੋਸਟ ’ਚ ਕੋਈ ਸੱਚਾਈ ਨਹੀਂ। ਬੱਸ ਐਮੀ ਆਪਣੇ ਬੌਡੀਗਾਰਡਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਿੰਗਰ ਦੇ ਬੌਡੀਗਾਰਡ ਮਸਤੀ ਕਰਨ ’ਚ ਬਿਜ਼ੀ ਹਨ। ਬੌਡੀਗਾਰਡ ਦਿੱਲੀ ’ਚ ਹਨ ਅਤੇ ਚਾਂਦਨੀ ਚੌਕ ਦੇ ਛੋਲੇ ਭਟੂਰੇ ਖਾ ਰਹੇ ਹਨ। ਉਹ ਆਪਣੀ ਵੀਡੀਓਜ਼ ਬਣਾ ਕੇ ਐਮੀ ਨੂੰ ਸਾਂਝੀ ਕਰਦੇ ਹਨ ਅਤੇ ਐਮੀ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਰਹੇ ਹਨ