Breaking News
Home / Punjab / ਸਿਆਸਤ ਵਿੱਚ ਆਉਣ ਦੀ ਤਿਆਰੀ ਵਿੱਚ ਰਾਬੀਆ ਸਿੱਧੂ?

ਸਿਆਸਤ ਵਿੱਚ ਆਉਣ ਦੀ ਤਿਆਰੀ ਵਿੱਚ ਰਾਬੀਆ ਸਿੱਧੂ?

ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੀ ਬੇਟੀ ਰਾਬੀਆ ਕੌਰ ਸਿੱਧੂ ਵੀ ਰਾਜਨੀਤਕ ਖੇਤਰ ਵਿਚ ਪਹਿਲੀ ਵਾਰ ਨਜ਼ਰ ਆਈ ਹੈ। ਰਾਬੀਆ ਕੌਰ ਸਿੱਧੂ ਵੱਲੋਂ ਅੱਜ ਆਪਣੇ ਪਿਤਾ ਦੇ ਹਲਕੇ ਵਿਚ ਵਿਕਾਸ ਕੰਮਾਂ ਦਾ ਉਦਘਾਟਨ ਵੀ ਕੀਤਾ ਗਿਆ।

ਇਸ ਮੌਕੇ ‘ਤੇ ਬੇਸ਼ੱਕ ਉਨ੍ਹਾਂ ਨੇ ਪੱਤਰਕਾਰਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕੀਤੀ ਪਰ ਜਿੰਨੀ ਕੁ ਗੱਲਬਾਤ ਕੀਤੀ ਉਸ ਵਿਚ ਉਹ ਆਪਣੇ ਪਿਤਾ ਦੇ ਹੱਕ ਵਿਚ ਬੋਲਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਅੱਜ ਤੱਕ ਜਿਸ ਵੀ ਏਜੰਡੇ ਨੂੰ ਫੜਿਆ ਹੈ ਉਸ ਨੂੰ ਪੂਰਾ ਕੀਤਾ ਹੈ।

ਬੇਸ਼ੱਕ ਇਸ ਮੌਕੇ ਨਵਜੋਤ ਕੌਰ ਸਿੱਧੂ ਦੀ ਸਪੁੱਤਰੀ ਰਾਬੀਆ ਸਿੱਧੂ ਖੁੱਲ੍ਹ ਕੇ ਨਹੀਂ ਬੋਲੀ ਪਰ ਹਲਕੇ ਦੇ ਵਿਚ ਇਸ ਤਰ੍ਹਾਂ ਦੇ ਨਾਲ ਉਨ੍ਹਾਂ ਦਾ ਦੌਰਾ ਕੁੱਝ ਤਾਂ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਉਹ ਵੀ ਆਉਣ ਵਾਲੇ ਸਮੇਂ ਦੇ ਵਿਚ ਰਾਜਨੀਤੀ ਖੇਤਰ ਵਿਚ ਨਜ਼ਰ ਆ ਸਕਦੀ ਹੈ।

ਸ੍ਰੀ ਸਿੱਧੂ ਨੂੰ ਜੁਲਾਈ ਮਹੀਨੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ ਸੀ। ਉਨ੍ਹਾਂ ਨੇ ਬੀਤੇ ਮਹੀਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਪੰਜਾਬ ਵਿੱਚ ਡੀਜੀਪੀ ਤੇ ਐਡਵੋਕੇਟ-ਜਨਰਲ ਦੀਆਂ ਨਿਯੁਕਤੀਆਂ ’ਤੇ ਸਵਾਲ ਉਠਾਏ ਸਨ।

Check Also

ਰੈੱਡ ਟੌਪ ‘ਚ ਕੈਟਰੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਪਲਾਂ ‘ਚ ਹੋਈਆਂ ਵਾਇਰਲ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਆਪਣੇ ਪਤੀ …

%d bloggers like this: