ਆਲੀਆ ਭੱਟ ਦੇਵੇਗੀ ਜੁੜਵਾ ਬੱਚਿਆਂ ਨੂੰ ਜਨਮ! ਪਤੀ ਰਣਬੀਰ ਨੇ ਇਸ ਗੱਲ ਦਾ ਕੀਤਾ ਖ਼ੁਲਾਸਾ

0
2055

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਜਲਦ ਹੀ ਮਾਂ ਬਣਨ ਵਾਲੀ ਹੈ। ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਪ੍ਰਸ਼ੰਸਕਾਂ ਨੂੰ ਖੁਸ਼ਖ਼ਬਰੀ ਸੁਣਾਈ ਹੈ। ਕੁਝ ਹੀ ਦਿਨਾਂ ’ਚ ਕਪੂਰ ਪਰਿਵਾਰ ’ਚ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ, ਜਿਸ ਦਾ ਨਾ ਸਿਰਫ਼ ਪਰਿਵਾਰਕ ਮੈਂਬਰ ਸਗੋਂ ਰਣਬੀਰ- ਆਲੀਆ ਦੇ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹਾਲ ਹੀ ’ਚ ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਅਦਾਕਾਰਾ ਦੇ ਪ੍ਰੈਗਨੈਂਸੀ ਦੀ ਚਮਕ ਉਸ ਦੀ ਖੂਬਸੂਰਤੀ ਨੂੰ ਵਧਾ ਰਹੀ ਹੈ। ਬੇਬੀ ਸ਼ਾਵਰ ’ਚ ਆਲੀਆ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ।ਤੁਹਾਨੂੰ ਦੱਸ ਦੇਈਏ ਕਿ ਆਲੀਆ ਦੀ ਡਿਲੀਵਰੀ ਆਉਣ ਵਾਲੇ ਮਹੀਨਿਆਂ ’ਚ ਹੋਵੇਗੀ। ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਕਪੂਰ ਪਰਿਵਾਰ ਦੀ ਨੂੰਹ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ ਅਤੇ ਡਿਲੀਵਰੀ ਤੋਂ ਬਾਅਦ ਆਲੀਆ ਕੀ ਕਰਨ ਜਾ ਰਹੀ ਹੈ।

ਖ਼ਬਰਾਂ ਮੁਤਾਬਕ ਆਲੀਆ ਭੱਟ ਪ੍ਰੈਗਨੈਂਸੀ ਦੀ ਡਿਲੀਵਰੀ ਤੋਂ ਬਾਅਦ ਕੰਮ ’ਤੇ ਵਾਪਸ ਆਉਣ ਵਾਲੀ ਹੈ ਇਸ ਦੇ ਨਾਲ ਅਦਾਕਾਰਾ ਦੇ ਪਤੀ ਰਣਬੀਰ ਕਪੂਰ ਵੀ ਕੰਮ ਤੋਂ ਬ੍ਰੇਕ ਲੈਣਗੇ।

ਦੱਸ ਦੇਈਏ ਕਈ ਇੰਟਰਵਿਊ ’ਚ ਰਣਬੀਰ ਨੇ ਕਿਹਾ ਹੈ ਕਿ ਹੁਣ ਉਹ ਕੋਈ ਪ੍ਰੋਜੈਕਟ ਨਹੀਂ ਲੈ ਰਿਹਾ ਹੈ ਅਤੇ ਉਸਦਾ ਪੂਰਾ ਧਿਆਨ ਆਪਣੇ ਹੋਣ ਵਾਲੇ ਬੱਚੇ ’ਤੇ ਹੈ। ਅਦਾਕਾਰ ਨੇ ਇਹ ਵੀ ਕਿਹਾ ਕਿ ਡਿਲੀਵਰੀ ਤੋਂ ਬਾਅਦ ਆਲੀਆ ਜਲਦੀ ਹੀ ਕੰਮ ’ਤੇ ਵਾਪਸ ਆ ਜਾਵੇਗੀ।

ਦੱਸ ਦੇਈਏ ਫ਼ਿਲਮ ‘ਸ਼ਮਸ਼ੇਰਾ’ ਦੇ ਪ੍ਰਮੋਸ਼ਨ ਦੌਰਾਨ ਰਣਬੀਰ ਕਪੂਰ ਨੂੰ ਇਕ ਸਵਾਲ ਪੁੱਛਿਆ ਗਿਆ ਸੀ, ਜਿਸ ’ਚ ਉਨ੍ਹਾਂ ਨੇ ਆਪਣੇ ਬਾਰੇ ਦੋ ਸੱਚੀਆਂ ਅਤੇ ਇਕ ਝੂਠ ਦੱਸਣਾ ਸੀ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਸੀ ਕਿ ਕਿਹੜਾ ਸੱਚ ਹੈ ਅਤੇ ਕਿਹੜਾ ਝੂਠ।

ਇਸ ’ਚ ਰਣਬੀਰ ਨੇ ਪਹਿਲੀ ਗੱਲ ਇਹ ਕਹੀ ਸੀ ਕਿ ਉਨ੍ਹਾਂ ਦੇ ਜੁੜਵਾਂ ਬੱਚੇ ਹੋਣ ਵਾਲੇ ਹਨ, ਦੂਜੀ ਗੱਲ ਇਹ ਸੀ ਕਿ ਉਹ ਇਕ ਵੱਡੀ ਮਿਥਿਹਾਸਕ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਤੀਜੀ ਗੱਲ ਇਹ ਸੀ ਕਿ ਉਹ ਕੰਮ ਤੋਂ ਲੰਬਾ ਬ੍ਰੇਕ ਲੈਣ ਜਾ ਰਹੇ ਹਨ। ਰਣਬੀਰ ਕਪੂਰ ਦੀ ਤੀਸਰੀ ਗੱਲ ਦੀ ਹੁਣ ਪੁਸ਼ਟੀ ਹੋ ​​ਗਈ ਹੈ।