ਨੀਰੂ ਬਾਜਵਾ ਦੀ ਹਾਲੀਵੁੱਡ ਫ਼ਿਲਮ ‘ਚ ਹੋਵੇਗੀ ਧਮਾਕੇਦਾਰ ਐਂਟਰੀ, ਤਿਆਰੀਆਂ ‘ਚ ਰੁੱਝੀ ਅਦਾਕਾਰਾ (ਵੀਡੀਓ)

0
226

ਚੰਡੀਗੜ੍ਹ (ਬਿਊਰੋ) – ਅਦਾਕਾਰਾ ਨੀਰੂ ਬਾਜਵਾ ਪੰਜਾਬੀ ਫ਼ਿਲਮ ਜਗਤ ‘ਚ ਖ਼ਾਸ ਪਛਾਣ ਬਣਾਉਣ ਮਗਰੋਂ ਹੁਣ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕਰਨ ਜਾ ਰਹੀ ਹੈ। ਜੀ ਹਾਂ, ਬਹੁਤ ਜਲਦ ਨੀਰੂ ਬਾਜਵਾ ਹਾਲੀਵੁੱਡ ਫ਼ਿਲਮਾਂ ‘ਚ ਨਜ਼ਰ ਆਵੇਗੀ। ਹਾਲ ਹੀ ‘ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਮੇਕਅਪ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆ ਅਦਾਕਾਰਾ ਨੇ ਲਿਖਿਆ ਕਿ, ”ਫ਼ਿਲਮਾਂ ਬਨਾਉਣ ਦਾ ਮਤਲਬ ਸਿਰਫ਼ ਗਲੈਮਰਸ ਨਹੀਂ ਪਰ ਮਸਤੀ ਭਰਿਆ ਜ਼ਰੂਰ ਹੁੰਦਾ ਹੈ।”

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਦਾ ਚਿਹਰਾ ਪੂਰੀ ਤਰ੍ਹਾਂ ਕਿਸੇ ਪਦਾਰਥ ਨਾਲ ਢਕਿਆ ਹੋਇਆ ਹੈ। ਸ਼ਾਇਦ ਉਨ੍ਹਾਂ ਦੇ ਚਿਹਰੇ ਦਾ ਮਾਸਕ ਹਾਲੀਵੁੱਡ ਦੀ ਕਿਸੇ ਫ਼ਿਲਮ ਲਈ ਤਿਆਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨੀਰੂ ਬਾਜਵਾ ਨੇ ਦੋ ਘੰਟੇ ਤੱਕ ਚਿਹਰੇ ‘ਤੇ ਇਸ ਪਦਾਰਥ ਨੂੰ ਲਾ ਕੇ ਬੈਠੀ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇਸ ਵੀਡੀਓ ਨਾਲ ਜੋ ਹੈਸ਼ਟੈਗਸ ਦਿੱਤੇ ਹਨ। ਉਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਹਾਲੀਵੁੱਡ ਦੇ ਕਿਸੇ ਪ੍ਰਾਜੈਕਟ ਲਈ ਤਿਆਰੀ ਕਰ ਰਹੀ ਹੈ।

ਦੱਸ ਦਈਏ ਕਿ ਨੀਰੂ ਬਾਜਵਾ ਜਲਦ ਹੀ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਜਲਦ ਹੀ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਨਜ਼ਰ ਆਵੇਗੀ। ਨੀਰੂ ਬਾਜਵਾ ਸਤਿੰਦਰ ਸਰਤਾਜ ਨਾਲ ਫ਼ਿਲਮ ‘ਕਲੀ ਜੋਟਾ’ ਦੇ ਨਾਲ-ਨਾਲ ਫ਼ਿਲਮ ‘ਸਨੋ ਮੈਨ’ ‘ਚ ਵੀ ਵਿਖਾਈ ਦੇਵੇਗੀ ।