ਭਾਰਤ ਦਾ ਇੱਕ ਅਜਿਹਾ ਮੰਦਰ ਜਿੱਥੇ ਜਾਣ ਤੋ ਡਰਦੇ ਹਨ ਲੋਕ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਿਵੇ ਕਿ ਤੁਸੀ ਜਾਣਦੇ ਹੋ ਕਿ ਮਨ ਵਿੱਚ ਆਪਣੇ ਭਗਵਾਨ ਪ੍ਤੀ ਸਰਧਾ ਰੱਖਣ ਵਾਲੇ ਲੋਕ ਮੰਦਰ ਵਿੱਚ ਪਹੁੰਚ ਮੱਥਾ ਟੇਕਦੇ ਹਨ ਤੇ ਆਪਣੇ ਭਗਵਾਨ ਦਾ ਸ਼ੁਕਰਾਨਾ ਕਰਦੇ ਹਨ। ਹਜਾਰਾਂ ਲੱਖਾਂ ਦੀ ਗਿਣਤੀ ਵਿੱਚ ਮੰਦਰਾਂ ਵਿੱਚ ਲੋਕ ਪਹੁੰਚਦੇ ਹਨ ਪਰ ਸੋਸਲ ਮੀਡੀਆ ਤੋ ਮਿਲੀ ਜਾਣਕਾਰੀ ਅਨੁਸਾਰ ਇੱਕ ਅਜਿਹਾ ਮੰਦਰ ਜਿੱਥੇ ਜਾਣ ਤੋ ਹਰ ਕੋਈ ਡਰਦਾ ਹੈ ਹਰ ਕਿਸੇ ਦੇ ਪੈਰ ਇਸ ਮੰਦਰ ਵਿੱਚ ਪਹੁੰਚਣ ਤੋ ਪਹਿਲਾਂ ਕੰਬਣ ਲੱਗ ਜਾਂਦੇ ਹਨ

ਜਾਣਕਾਰੀ ਅਨੁਸਾਰ ਇਹ ਮੰਦਰ ਭਰਮੋਰ ਸਹਿਰ ਚੰਬਾ ਹਿਮਾਚਲ ਪ੍ਰਦੇਸ਼ ਵਿੱਚ ਹੈ ਇਸ ਮੰਦਰ ਵਿੱਚ ਲੋਕ ਅੰਦਰ ਨਹੀ ਜਾਂਦੇ। ਬਲਕਿ ਬਾਹਰ ਤੋ ਹੀ ਪੂਜਾ ਕਰਕੇ ਵਾਪਸ ਚਲੇ ਜਾਂਦੇ ਹਨ ਇਹ ਮੰਦਰ ਬਹੁਤ ਛੋਟਾ ਹੈ ਪਰ ਇਸਦੇ ਚਰਚੇ ਬਹੁਤ ਦੂਰ ਦੂਰ ਤੱਕ ਫੈਲੇ ਹੋਏ ਹਨ ਜਾਣਕਾਰੀ ਅਨੁਸਾਰ ਇਹ ਮੰਦਰ ਮਿ੍ਤਯੂ ਦੇ ਦੇਵਤਾ ਯਮਰਾਜ ਦਾ ਦੱਸਿਆ ਗਿਆ ਹੈ ਪੂਰੀ ਦੁਨੀਆ ਵਿੱਚ ਯਮਰਾਜ ਦਾ ਸਿਰਫ ਇੱਕ ਹੀ ਮੰਦਰ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਮੰਦਰ ਸਿਰਫ ਯਮਰਾਜ ਲਈ ਬਣਾਇਆ ਗਿਆ ਹੈ।


ਇਸ ਲਈ ਇੱਥੇ ਹੋਰ ਕੋਈ ਅੈਂਟਰ ਨਹੀ ਕਰ ਸਕਦਾ ਹੈ ਜਾਣਕਾਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿੱਚ ਪੁੰਨ ਪਾਪ ਦਾ ਹਿਸਾਬ ਰੱਖਣ ਵਾਲੇ ਚਿੱਤਰਗੁਪਤ ਦਾ ਵੀ ਇੱਕ ਸਥਾਨ ਹੈ ਤੇ ਇਸ ਮੰਦਰ ਵਿੱਚ ਗੁਪਤ ਤਰੀਕੇ ਦੇ ਚਾਰ ਦਰਵਾਜ਼ੇ ਹਨ ਜੋ ਕਿ ਲੋਹੇ ਸੋਨੇ ਚਾਂਦੀ ਤੇ ਤਾਂਬੇ ਦੇ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਪੁੰਨ ਕਰਨ ਵਾਲਾ ਮਰਕੇ ਸੋਨੇ ਦੇ ਦਰਵਾਜ਼ੇ ਅੰਦਰ ਚਲਾ ਜਾਂਦਾ ਹੈ ਤੇ ਪਾਪ ਕਰਨ ਵਾਲਾ ਲੋਹੇ ਦੇ ਦਰਵਾਜ਼ੇ ਅੰਦਰ ਚਲਾ ਜਾਂਦਾ ਹੈ। ਜਾਣਕਾਰੀ ਅਨੁਸਾਰ ਇਹ ਸਭ ਉੱਥੇ ਦੇ ਸਥਾਨਕ ਲੋਕਾਂ ਦਾ ਮੰਨਣਾ ਹੈ।