ਅਧਿਆਪਕ ਨੇ ਬੱਚਿਆਂ ਨੂੰ ਖਵਾਇਆ ਧੱਕੇ ਨਾਲ ਕਿਰਲੀ ਵਾਲਾ ਖਾਣਾ, 200 ਵਿਦਿਆਰਥੀ ਹੋਏ ਬਿਮਾਰ

0
224

ਬੱਚਿਆ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ, ਜਿਸ ਵਾਸਤੇ ਸਰਕਾਰ ਵੱਲੋਂ ਬਹੁਤ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਦੇ ਵਿਚ ਜਿਥੇ ਬੱਚਿਆਂ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਭਰਪੂਰ ਫਾਇਦਾ ਹੋਇਆ ਹੈ। ਥਕਾਵਟ ਅਤੇ ਬੱਚਿਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਦੇ ਵਿੱਚ ਸਾਰੇ ਬੱਚਿਆਂ ਵਾਸਤੇ ਪੋਸਟਿਕ ਭੋਜਨ ਦਿੱਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਦੇ ਚਲਦਿਆਂ ਹੋਇਆ ਮਿਡ-ਡੇ-ਮੀਲ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਅਧਾਰ ਤੇ ਬੱਚਿਆਂ ਨੂੰ ਰੋਜ਼ਾਨਾ ਹੀ ਸਕੂਲ ਵਿੱਚ ਪੋਸਟਿਕ ਖਾਣਾ ਦਿੱਤਾ ਜਾਂਦਾ ਹੈ। ਹੁਣ ਇੱਥੇ ਅਧਿਆਪਕ ਨੇ ਬੱਚਿਆਂ ਨੂੰ ਖਵਾਇਆ ਧੱਕੇ ਨਾਲ ਕਿਰਲੀ ਵਾਲਾ ਖਾਣਾ, 200 ਵਿਦਿਆਰਥੀ ਹੋਏ ਬਿਮਾਰ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਏਥੋਂ ਦੇ ਭਾਗਲਪੁਰ ਦੇ ਇੱਕ ਸਰਕਾਰੀ ਸਕੂਲ ਵਿੱਚ 200 ਬੱਚਿਆਂ ਨੂੰ ਬਿਮਾਰ ਹੋਣ ਤੇ ਤੁਰੰਤ ਹੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਬੱਚੇ ਰੋਜ਼ਾਨਾ ਦੀ ਤਰਾਂ ਹੀ ਸਕੂਲ ਵਿੱਚ ਬਣਾਏ ਗਏ ਮਿਡ-ਡੇ ਮੀਲ ਖਾਣ ਤੋਂ ਬਾਅਦ ਬਿਮਾਰ ਹੋਏ ਹਨ। ਸਕੂਲ ਵਿਚ ਬਣਾਏ ਗਏ ਖਾਣੇ ਨੂੰ ਜਦੋਂ ਬੱਚਿਆਂ ਨੂੰ ਪਰੋਸਿਆ ਗਿਆ ਤਾਂ ਸਾਰੇ ਬੱਚੇ ਇਹ ਖਾਣਾ ਖਾ ਰਹੇ ਸਨ ਉਸ ਸਮੇਂ ਹੀ ਇਕ ਬੱਚੇ ਦੀ ਪਲੇਟ ਵਿੱਚ ਨਜ਼ਰ ਆਉਣ ਤੇ ਸਾਰੇ ਬੱਚੇ ਡਰ ਗਏ। ਜਿੱਥੇ ਬੱਚਾ ਆਪਣਾ ਖਾਣਾ ਛੱਡ ਕੇ ਖੜ੍ਹਾ ਹੋ ਗਿਆ ਉਥੇ ਹੀ ਬਾਕੀ ਬੱਚਿਆਂ ਵੱਲੋਂ ਵੀ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਗਿਆ। ਅਧਿਆਪਕ ਵਲੋ ਬੱਚਿਆ ਨੂੰ ਡਾਂਟਿਆ ਗਿਆ ਇਹ ਆਖਿਆ ਗਿਆ ਕਿ ਉਹ ਕਿਰਲੀ ਨਹੀਂ ਹੈ ਸਗੋਂ ਬੈਂਗਣ ਹੈ ਜਿਸ ਨੂੰ ਅਧਿਆਪਕ ਵੱਲੋਂ ਹਟਾ ਦਿੱਤਾ ਗਿਆ।

ਉਥੇ ਹੀ ਬੱਚਿਆਂ ਨੂੰ ਆਖਿਆ ਗਿਆ ਕਿ ਚੁੱਪ ਕਰ ਕੇ ਸਾਰੇ ਖਾਣਾ ਖਾ ਲੈਣ ਨਹੀਂ ਤਾਂ ਆਪਣੇ ਘਰ ਜਾ ਕੇ ਖਾਣ। ਜਿਸ ਤੋਂ ਵੱਧ ਬੱਚਿਆਂ ਵੱਲੋਂ ਖਾਣਾ ਖਾਧੇ ਜਾਣ ਤੇ ਅਧਿਆਪਕ ਵਲੋ ਬੱਚਿਆ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਖਾਣਾ ਖਾਧਾ ਗਿਆ। ਜਿਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਉਲਟੀਆਂ ਆਉਣ ਤੇ ਤੁਰੰਤ ਹੀ 200 ਬੱਚਿਆਂ ਨੂੰ ਬਿਮਾਰ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ ਉਥੇ ਹੀ ਅਧਿਆਪਕਾਂ ਵੱਲੋਂ ਸਾਰੇ ਖਾਣੇ ਨੂੰ ਵੀ ਸੁੱਟ ਦਿੱਤਾ ਗਿਆ। ਜਿਸ ਦੀ ਜਾਣਕਾਰੀ ਮਿਲਣ ਤੇ ਮਾਪਿਆਂ ਵੱਲੋਂ ਤੁਰੰਤ ਹੀ ਹਸਪਤਾਲ ਪਹੁੰਚ ਕੀਤੀ ਗਈ ਅਤੇ ਇਸ ਮਾਮਲੇ ਨੂੰ ਲੈ ਕੇ ਜਦੋਂ ਉੱਚ ਅਧਿਕਾਰੀਆਂ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਸਕੂਲ਼ ਵਿੱਚ ਜਾ ਕੇ ਦੇਖਿਆ ਗਿਆ , ਤੇ ਸਾਰਾ ਖਾਣਾ ਸੁੱਟ ਦਿੱਤਾ ਗਿਆ ਸੀ

ਜਿਸ ਤੋਂ ਬਾਅਦ ਉਸ ਥਾਂ ਦਾ ਮੁਆਇਨਾ ਵੀ ਕੀਤਾ ਗਿਆ ਸੀ ਜਿੱਥੇ ਉਸ ਖਾਣੇ ਨੂੰ ਸੁੱਟਿਆ ਗਿਆ ਸੀ ਜਿਸ ਤੋਂ ਬਾਅਦ ਬੀ ਡੀ ਪੀ ਓ ਗੋਪਾਲ ਕ੍ਰਿਸ਼ਨ ਵੱਲੋਂ ਪਿੰਡ ਦੇ ਨਿਵਾਸੀ ਸੰਜੇ ਕੁਮਾਰ ਦੇ ਨਾਲ ਸਾਰੀ ਘਟਨਾ ਦੀ ਜਾਂਚ ਕੀਤੀ ਗਈ ਅਤੇ ਉਸ ਜਗ੍ਹਾ ਇਕ ਮਰੀ ਹੋਈ ਕਿਰਲੀ ਵੀ ਦੇਖੀ ਗਈ। ਜਿਸ ਤੋਂ ਬਾਅਦ ਅਧਿਆਪਕਾਂ ਦੀ ਬਦਲੀ ਕੀਤੀ ਗਈ ਹੈ ਅਤੇ ਖਾਣਾ ਬਣਾਉਣ ਵਾਲੇ ਨੂੰ ਮੁਅੱਤਲ ਕੀਤਾ ਗਿਆ ਹੈ। ਉਥੇ ਹੀ ਬਣਦੀ ਹੋਈ ਕਾਰਵਾਈ ਕੀਤੇ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਹੈ।