ਆਪਸ ਚ ਭਿ ੜੇ ਸੁਖਬੀਰ ਤੇ ਢੀਂਡਸਾ ਮਿੰਟਾਂ ਚ ਮਾਹੌਲ ਹੋ ਗਿਆ ਗਰਮ ਫੇਰ ਇੱਕ ਦੂਜੇ ਨੂੰ ਦਿੱਤਾ ਠੋ ਕ ਵਾਂ ਜਵਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਢਸਾ ਤੇ ਨਿਸ਼ਾਨਾ ਸਾਧਿਆ ਹੈ ਉਹਨਾ ਕਿਹਾ ਕਿ ਸੁਖਦੇਵ ਸਿੰਘ ਢੀਢਸਾ ਭਾਜਪਾ ਨਾਲ ਰਲੇ ਹੋਏ ਹਨ ਉਹਨਾ ਢੀਢਸਾ ਦੇ ਭਾਜਪਾ ਵੱਲੋ ਬਿੱਲ ਵਾਪਿਸ ਲੈਣ ਤੇ ਪੰਜਾਬ ਵਿੱਚ ਭਾਜਪਾ ਦੀ ਮਦਦ ਕਰਨ ਵਾਲੇ ਬਿਆਨ ਤੇ ਬੋਲਦਿਆ ਹੋਇਆ ਕਿਹਾ ਕਿ ਇਸ ਦਾ ਜਵਾਬ ਉਹਨਾ ਨੂੰ ਪੰਜਾਬ ਦੇ ਲੋਕ ਦੇਣਗੇ ਉਹਨਾ ਕਿਹਾ ਕਿ ਭਾਜਪਾ ਦਾ ਸਾਥ ਛੱਡਣ ਦਾ ਫੈਸਲਾ ਉਹਨਾ ਦੀ ਪੂਰੀ ਅਕਾਲੀ ਦਲ ਪਾਰਟੀ ਵੱਲੋ ਲਿਆ ਗਿਆ ਹੈ ਉਹਨਾ ਕਿਹਾ ਕਿ ਸਾਰਿਆ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਫਿਰ ਸਾਰਿਆ ਵੱਲੋ ਇੱਕ ਨਿਸ਼ਾਨਾ ਮਿੱਥਿਆ ਜਾਵੇ

ਫਿਰ ਹੀ ਦਿੱਲੀ ਦਾ ਤਖਤ ਹਲਾਇਆ ਜਾ ਸਕਦਾ ਹੈ ਉਹਨਾ ਕਿਹਾ ਕਿ ਉਹਨਾ ਵੱਲੋ ਹਮਖਿਆਲੀਆ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਹਨਾ ਬਿਲਾ ਨੂੰ ਵਾਪਿਸ ਕਰਵਾਉਣ ਲਈ ਪਿੱਛੇ ਲੱਗ ਕੇ ਚੱਲਣ ਲਈ ਵੀ ਤਿਆਰ ਹਨ ਜਦੋ ਇਸ ਸਬੰਧੀ ਸੁਖਦੇਵ ਸਿੰਘ ਢੀਢਸਾ ਨਾਲ ਗੱਲਬਾਤ ਕੀਤੀ ਗਈ ਤਾ ਉਹਨਾ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਨਹੀ ਰਲੇ ਬਸ ਉਹ ਕਿਸਾਨਾ ਨਾਲ ਰਲੇ ਹੋਏ ਹਨ ਉਹਨਾ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲੈਦਿਆ ਕਿਹਾ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਬਦਨਾਮ ਕੀਤਾ ਹੈ ਉਹਨਾ ਕਿਹਾ ਕਿ ਸਾਡੀ ਪਾਰਟੀ ਪਹਿਲੇ ਦਿਨ ਤੋ ਹੀ

ਇਹਨਾ ਬਿੱਲਾ ਦਾ ਵਿਰੋਧ ਚ ਕਿਸਾਨਾ ਨਾਲ ਖੜੀ ਰਹੀ ਹੈ ਜਦਕਿ ਸੁਖਬੀਰ ਬਾਦਲ ਵੱਲੋ ਪਹਿਲਾ ਇਹਨਾ ਬਿੱਲਾ ਨੂੰ ਕਿਸਾਨਾ ਦੇ ਹਿੱਤ ਵਿੱਚ ਦੱਸਿਆ ਗਿਆ ਸੀ ਤੇ ਫਿਰ ਯੂ ਟਰਨ ਲੈਦਿਆ ਹੋਇਆ ਇਹਨਾ ਬਿੱਲਾ ਨੂੰ ਕਿਸਾਨ ਵਿਰੋਧੀ ਕਰਾਰ ਦੇ ਦਿੱਤਾ ਉਹਨਾ ਕਿਹਾ ਕਿ ਬੀਬਾ ਹਰਸਿਮਰਤ ਬਾਦਲ ਵੱਲੋ ਅਸਤੀਫਾ ਵੀ ਕਿਸਾਨਾ ਦੇ ਦਬਾਅ ਹੇਠ ਆ ਕੇ ਦਿੱਤਾ ਗਿਆ ਹੈ ਅਤੇ ਹੁਣ ਅਕਾਲੀ ਦਲ ਵੱਲੋ ਭਾਜਪਾ ਨਾਲੋ ਗੱਠਜੋੜ ਵੀ ਪੰਜਾਬ ਵਿੱਚ ਆਪਣੀ ਇੱਜਤ ਬਚਾਉਣ ਲਈ ਹੀ ਤੋੜਿਆ ਗਿਆ ਹੈ