ਸਿੱਖਾਂ ਤੇ ਬਾਕੀਆਂ ਦਾ ਫਰਕ ਆਹ ਵੀਡੀਉ ਦੇਖ ਕੇ ਪਤਾ ਲੱਗੂ

ਅੱਜਕੱਲ਼੍ਹ ਅਸੀਂ ਜੋ ਕੁਝ ਦੇਖ ਰਹੇ ਹਾਂ ਉਸ ਤੋਂ ਮਹਿਸੂਸ ਹੁੰਦਾ ਹੈ ਕਿ ਸਿੱਖ ਹਿੰ ਸਾ ਆਪਣੇ ਗੁਰੂ ਦੀ ਇਲਾਹੀ ਨਦਰ ਤੋਂ ਸੱਖਣੀ ਹੋ ਗਈ ਹੈ। ਉਸ ਵਿੱਚ ਰੁਹਾਨੀ ਰ ਹਿ ਮ ਉਕਾ ਹੀ ਨਹੀ ਰਿਹਾ। ਸ਼ੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਰ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਫਿਲਮ ਅਪਲੋਡ ਕਰ ਦਿੰਦੇ ਹਨ ਜਿਸ ਵਿੱਚ ਦੁਮਾਲਿਆਂ ਵਾਲੇ ਅੰਮ੍ਰਿਤਧਾਰੀ ਸਿੱਖਾਂ ਦਾ ਜਥਾ ਕਿਸੇ ਇਕੱਲੇ ਕਹਿਰੇ ਪੁੱਛਾਂ ਦੇਣ ਵਾਲੇ ਨੂੰ ਜਾਂ ਚੌਂਕੀਆਂ ਲਾਉਣ ਵਾਲੇ ਨੂੰ ਬੇ ਕਿ ਰ ਕੀ ਨਾਲ ਕੁ ਟ ਰਿਹਾ ਹੁੰਦਾ ਹੈ। ੧੫-੨੦ ਤਿਆਰ ਬਰ ਤਿਆਰ ਸਿੰਘ ਇੱਕ ਸੱਜਣ ਨੂੰ ਕੁ ਟ ਰਹੇ ਹਨ, ਉਸਦੀ ਫਿਲਮ ਬਣ ਰਹੀ ਹੈ ਅਤੇ ਉਹ ਸ਼ੋਸ਼ਲ ਮੀਡੀਆ ਤੇ ਅਪਲੋਡ ਹੋ ਰਹੀ ਹੈ। ਫਿਰ ਉਸ ਥੱਲੇ ਜੋ ਕੁਮੈਂਟ ਲਿਖੇ ਜਾਂਦੇ ਹਨ ਉਹ ਕੁ ਟਾ ਈ ਵਾਲੀ ਘ ਟ ਨਾ ਨਾਲ਼ੋਂ ਵੀ ਵੱਧ ਹਿੰ ਸ ਕ ਹੁੰਦੇ ਹਨ।

ਇਹ ਬਹਾਦਰੀ ਦਾ ਸਿੱਖ ਸੰਕਲਪ ਨਹੀ ਹੈ। ਸਿੱਖ ਸੂਰਮੇ ਕਦੇ ਅਜਿਹੀ ਬਹਾਦਰੀ ਨਹੀ ਕਰਦੇ। ਉਹ ਏਨੇ ਨਿਤਾਣੇ ਅਤੇ ਮ ਜ ਲੂ ਮ ਦੀ ਕੁ ਟਾ ਈ ਨਹੀ ਕਰਦੇ। ਬਲਕਿ ਉਹ ਤਾਂ ਕੌਮੀ ਦੁ ਸ਼ ਮ ਣਾਂ ਨੂੰ ਸਿੱਧੇ ਮੂੰਹ ਟੱਕਰਦੇ ਹਨ, ਸਾਹਮਣੇ, ਸੀਨਾ ਤਾਣ ਕੇ। ਉਹ ਜਦੋਂ ਬਹਾਦਰੀ ਦਾ ਕਾਰਨਾਮਾਂ ਕਰ ਰਹੇ ਹੁੰਦੇ ਹਨ ਤਾਂ ਵੀ ਏਨੇ ਸਹਿਜ ਹੁੰਦੇ ਹਨ ਕਿ ਜਿਵੇਂ ਸਿਮਰਨ ਨਾਲ ਜੁੜੇ ਹੋਣ। ਕੋਈ ਬੁਖਲਾਹਟ ਨਹੀ, ਕੋਈ ਨਾਅਰਾ ਨਹੀ, ਕੋਈ ਗਾ ਲੀ ਗ ਲੋ ਚ ਨਹੀ ਬਸ ਗੁਰੂ ਲਿਵ ਵਿੱਚ ਜੁੜਕੇ ਆਪਣਾਂ ਫਰਜ਼ ਨਿਭਾ ਰਹੇ ਹੁੰਦੇ ਹਨ।

ਪੁਰਾਤਨ ਅਤੇ ਵਰਤਮਾਨ ਸਿੱਖ ਇਤਿਹਾਸ ਅਜਿਹੇ ਜਾਂਬਾਜ ਸੂਰਮਿਆਂ ਦੀ ਬਹਾਦਰੀ ਨਾਲ ਭਰਿਆ ਪਿਆ ਹੈ। ਅਸੀਂ ਸਮਝਦੇ ਹਾਂ ਕਿ ਜੋ ਕੁਝ ਸ਼ੋਸ਼ਲ ਮੀਡੀਆ ਵਾਲੇ ਸੂਰਮੇ ਕਰ ਰਹੇ ਹਨ ਉਹ ਗੁਰੂ ਨੂੰ ਪਰਵਾਨ ਨਹੀ ਹੈ। ਗੁਰੂ ਨੇ ਅਜਿਹੇ ਸੂਰਮੇ ਪੈਦਾ ਨਹੀ ਸੀ ਕੀਤੇ।