ਮੁੰਬਈ- ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ ‘ਚ ਡਰੱਗਸ ਪਾਰਟੀ ਮਾਮਲੇ ‘ਚ ਐੱਨ.ਸੀ.ਬੀ. ਵਲੋਂ ਗ੍ਰਿਫਤਾਰ ਕੀਤੇ ਗਏ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਖਾਨ ਇਨ੍ਹੀਂ ਦਿਨੀਂ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਬੰਦ ਹੈ। ਕੱਲ ਵੀਰਵਾਰ ਨੂੰ ਕੋਰਟ ਨੇ ਫਿਰ ਤੋਂ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੋਂ ਬਅਦ ਹੁਣ ਆਰੀਅਨ ਨੂੰ 6 ਦਿਨ ਹੋਰ ਜੇਲ੍ਹ ‘ਚ ਰਹਿਣਾ ਪਵੇਗਾ। ਉਧਰ ਜਾਣਕਾਰੀ ਮਿਲੀ ਹੈ ਕਿ ਆਰੀਅਨ ਨੇ ਜੇਲ੍ਹ ‘ਚ ਰਹਿੰਦੇ ਹੋਏ ਆਪਣੇ ਮਾਤਾ-ਪਿਤਾ ਸ਼ਾਹਰੁਖ ਅਤੇ ਮਾਂ ਗੌਰੀ ਖਾਨ ਨਾਲ ਵੀਡੀਓ ਕਾਲ ਦੇ ਰਾਹੀਂ ਗੱਲ ਕੀਤੀ।
ਇਸ ਵਜ੍ਹਾ ਨਾਲ ਕਰਵਾਈ ਗਈ ਆਰੀਅਨ ਦੀ ਸ਼ਾਹਰੁਖ ਅਤੇ ਮਾਂ ਗੌਰੀ ਨਾਲ ਵੀਡੀਓ ਕਾਲ ‘ਤੇ ਗੱਲ
ਆਰੀਅਨ ਖਾਨ ਨੂੰ ਆਰਥਰ ਜੇਲ੍ਹ ‘ਚ ਗਏ ਕਈ ਦਿਨ ਹੋ ਗਏ ਹਨ, ਅਜਿਹੇ ‘ਚ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਲਗਾਤਾਰ ਉਨ੍ਹਾਂ ਦੀ ਤਬੀਅਤ ਦੀ ਖਬਰ ਅਧਿਕਾਰੀਆਂ ਤੋਂ ਲੈਂਦੇ ਹਨ। ਇਸ ਵਿਚਾਲੇ ਆਰੀਅਨ ਖਾਨ ਦੀ ਗੱਲ ਵੀਡੀਓ ਕਾਲ ਦੇ ਰਾਹੀਂ ਸ਼ਾਹਰੁਖ ਖਾਨ ਅਤੇ ਗੌਰੀ ਨਾਲ ਕਰਵਾਈ ਜਾਂਦੀ ਹੈ। ਆਰਥਰ ਰੋਡ ਜੇਲ੍ਹ ‘ਚ ਕੋਰੋਨਾ ਦੇ ਪ੍ਰੋਟੋਕਾਲ ਦੇ ਚੱਲਦੇ ਅਜਿਹਾ ਹੋ ਰਿਹਾ ਹੈ, ਹਰ ਕੈਦੀ ਦੀ ਗੱਲ ਹਫਤੇ ‘ਚ ਦੋ ਵਾਰ ਉਨ੍ਹਾਂ ਦੇ ਘਰਵਾਲਿਆਂ ਨਾਲ ਵੀਡੀਓ ਕਾਲ ਦੇ ਰਾਹੀਂ ਕਰਵਾਈ ਜਾਂਦੀ ਹੈ।
ਆਰੀਅਨ ਖਾਨ ਦੇ ਪਿਤਾ ਸ਼ਾਹਰੁਖ ਖਾਨ ਅਤੇ ਮਾਂ ਗੌਰੀ ਨਾਲ ਡਿਟੇਲ ‘ਚ ਕੀਤੀ ਗੱਲ
ਸੂਤਰਾਂ ਮੁਤਾਬਕ ਆਰੀਅਨ ਖਾਨ ਨੇ ਪਿਤਾ ਸ਼ਾਹਰੁਖ ਖਾਨ ਅਤੇ ਮਾਂ ਗੌਰੀ ਨਾਲ ਡਿਟੇਲ ‘ਚ ਗੱਲ ਕੀਤੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਕੁਆਰਨਟੀਨ ਤੋਂ ਬਾਅਦ ਨਾਰਮਲ ਬੈਰਕ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ 11 ਅਕਤੂਬਰ ਨੂੰ ਉਨ੍ਹਾਂ ਦੇ ਘਰਵਾਲਿਆਂ ਨੇ 4500 ਰੁਪਏ ਮਨੀ ਆਰਡਰ ਦੇ ਰਾਹੀਂ ਉਨ੍ਹਾਂ ਨੂੰ ਭੇਜੇ ਸਨ। ਇਨ੍ਹਾਂ ਪੈਸਿਆਂ ਨਾਲ ਆਰੀਅਨ ਕੰਟੀਨ ‘ਚ ਖਾਣਾ ਖਾ ਸਕਦਾ ਹੈ।ਇਸੇ ਤਰ੍ਹਾਂ ਜੇਲ੍ਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਸ਼ਾਹਰੁਖ ਖ਼ਾਨ ਦੇ ਪਰਿਵਾਰ ਨੇ ਪੁੱਤਰ ਆਰੀਅਨ ਲਈ ਮਨੀ ਆਰਡਰ ਜ਼ਰੀਏ 4500 ਰੁਪਏ ਭੇਜੇ। ਇਨ੍ਹਾਂ 4500 ਰੁਪਏ ਨਾਲ ਆਰੀਅਨ ਜੇਲ੍ਹ ਦੀ ਕੰਟੀਨ ‘ਚੋਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕੇਗਾ। ਦੱਸ ਦੇਈਏ ਕਿ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ‘ਤੇ ਛਾਪੇਮਾਰੀ ਦੌਰਾਨ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ, ਵਿਕਰਾਂਤ ਛੋਕਰ, ਨੁਪੁਰ ਸਾਰਿਕਾ, ਇਸ਼ਮੀਤ ਸਿੰਘ, ਮੋਹਕ ਜਸਵਾਲ ਅਤੇ ਗੋਮਿਤ ਚੋਪੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਕਰੂਜ਼ ਤੋਂ ਕੋਕੀਨ, ਮੈਫੇਡ੍ਰੋਨ ਅਤੇ ਚਰਸ ਵੀ ਜ਼ਬਤ ਕੀਤੀ ਸੀ।ਵੀਰਵਾਰ ਦੀ ਸੁਣਵਾਈ ਦੌਰਾਨ ਐੱਨ.ਸੀ.ਬੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨਾਜਾਇਜ਼ ਮਾਦਕ ਪਦਾਰਥਾਂ ਦੀ ਤਸਕਰੀ, ਮਾਦਕ ਪਦਾਰਥਾਂ ਦੀ ਖਰੀਦ ਅਤੇ ਵੰਡ ‘ਚ ਸ਼ਾਮਲ ਸੀ, ਜੋ ਐੱਨ.ਡੀ.ਪੀ.ਐੱਸ. ਐਕਟ ਤਹਿਤ ਨਾਜਾਇਜ਼ ਹੈ। ਮੁਲਜ਼ਮ ਦੇ ਵਕੀਲਾਂ ਅਤੇ ਐੱਨ.ਸੀ.ਬੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਅਰਜ਼ੀ ‘ਤੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਅਤੇ ਮਾਮਲੇ ‘ਚ ਅਗਲੀ ਸੁਣਵਾਈ ਲਈ 20 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।
ਸ਼ਾਹਰੁਖ ਅਤੇ ਗੌਰੀ ਦੇ ਦੋਸਤ ਨੇ ਕਿਹਾ-‘ਗੌਰੀ ਨੇ ਆਰੀਅਨ ਲਈ ਮੰਨਤ ਮੰਗੀ ਹੋਈ ਹੈ। ਇਸ ਦੇ ਨਾਲ ਹੀ ਗੌਰੀ ਨਵਰਾਤਿਆਂ ਦੇ ਮੌਕੇ ਤੋਂ ਲਗਾਤਾਰ ਦੁਆ ਕਰ ਰਹੀ ਹੈ ਅਤੇ ਉਹ ਮਿੱਠਾ ਨਹੀਂ ਖਾ ਰਹੀ ਹੈ, ਜਦੋਂ ਤੋਂ ਤਿਉਹਾਰ ਦੀ ਸ਼ੁਰੂਆਤ ਹੋਈ ਹੈ। ਸ਼ਾਹਰੁਖ ਦੀ ਮੈਨੇਜਰ ਪੂਜਾ ਦਦਲਾਨੀ ਨੇ ਵੀ 14 ਅਕਤੂਬਰ ਨੂੰ ਆਰੀਅਨ ਦੀ ਸੁਣਵਾਈ ਤੋਂ ਪਹਿਲਾਂ ਦੁਰਗਾ ਦੀ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਸ਼ੇਅਰ ਕਰ ਪੂਜਾ ਨੇ ਲਿਖਿਆ ਸੀ-‘ਸ਼ੁਕਰੀਆ ਮਾਤਾ ਰਾਣੀ’। ਇਸ ਮੌਕੇ ‘ਤੇ ਸ਼ਾਹਰੁਖ ਖਾਨ ਅਤੇ ਗੌਰੀ ਨੇ ਵੀ ਸੋਚ ਲਿਆ ਸੀ ਕਿ ਆਰੀਅਨ ਨੂੰ ਬੇਲ ਮਿਲ ਜਾਵੇਗੀ ਅਤੇ ਉਹ ਅਗਲੇ ਦਿਨ ਜੇਲ੍ਹ ਦੇ ਬਾਹਰ ਹੋਣਗੇ ਪਰ ਅਜਿਹਾ ਨਹੀਂ ਹੋਇਆ। ਦੋਵਾਂ ਦੇ ਹੱਥ ਨਿਰਾਸ਼ਾ ਲੱਗੀ।ਦੋਸਤ ਨੇ ਅੱਗੇ ਕਿਹਾ ਕਿ-‘ਸ਼ਾਹਰੁਖ ਖਾਨ ਨੇ ਆਪਣੇ ਸੈਲੀਬਰਿਟੀ ਦੋਸਤਾਂ ਨੂੰ ਕਿਹਾ ਕਿ ਉਹ ਮੰਨਤ ਇੰਨੀ ਜਲਦੀ-ਜਲਦੀ ਨਾ ਆਉਣ। ਦੱਸ ਦੇਈਏ ਕਿ ਸਲਮਾਨ ਖਾਨ ਤਿੰਨ ਵਾਰ ਸ਼ਾਹਰੁਖ ਖਾਨ ਦੇ ਘਰ ਪਹੁੰਚ ਚੁੱਕੇ ਹਨ ਜੋ ਉਨ੍ਹਾਂ ਦੇ ਗੁਆਂਢੀ ਵੀ ਹਨ। ਸਲਮਾਨ, ਸ਼ਾਹਰੁਖ ਨੂੰ ਸਪੋਰਟ ਦੇ ਰਹੇ ਹਨ ਅਤੇ ਕੇਸ ਨੂੰ ਬਾਰੀਕੀ ਨਾਲ ਪਰਖ ਰਹੇ ਹਨ। ਸਲਮਾਨ ਦੇ ਵਕੀਲ ਅਮਿਤ ਦੇਸਾਈ ਵੀ ਆਰੀਅਨ ਕੇਸ ‘ਚ ਸ਼ਾਮਲ ਹੋ ਚੁੱਕੇ ਹਨ।