ਇਸ ਤਰ੍ਹਾਂ ਕਰੋ ਨਕਲੀ ਤੇ ਅਸਲੀ ਦੁੱਧ ਦੀ ਪਛਾਣ!

ਦੋਸਤੋ ਅੱਜ ਦਾ ਸਮਾਂ ਮਿਲਾਵਟ ਦਾ ਯੁੱਗ ਕਿਹਾ ਜਾ ਸਕਦਾ ਹੈ। ਅੱਜ ਦੇ ਸਮੇਂ ਵਿਚ ਆਪਾਂ ਨੂੰ ਬਾਹਰੋਂ ਲਈ ਹਰ ਚੀਜ਼ ਮਿਲਾਵਟੀ ਹੋਣ ਦਾ ਸ਼ੱਕ ਹੁੰਦਾ ਹੈ। ਖਾਸ ਕਰ ਦੁੱਧ ਦੀ ਮਿਲਾਵਟ ਤੋਂ ਜ਼ਿਆਦਾਤਰ ਲੋਕ ਬਹੁਤ ਤੰਗ ਆਏ ਹੋਏ ਹਨ। ਇਹੋ ਜਿਹਾ ਦੁੱਧ ਜਿੱਥੇ ਵੱਡਿਆਂ ਦੀ ਸਿਹਤ ‘ਤੇ ਬੁਰਾ ਅਸਰ ਪਾਉਂਦਾ ਹੈ, ਉੱਥੇ ਹੀ ਛੋਟੇ ਬੱਚਿਆਂ ਅਤੇ ਗਰਭਵਤੀ ਮਾਵਾਂ ਲਈ ਇੱਕ ਜ਼ਹਿਰ ਸਿੱਧ ਹੁੰਦਾ ਹੈ।


ਅੱਜ ਅਸੀਂ ਤੁਹਾਨੂੰ ਕੁੱਝ ਕੁ ਅਜਿਹੇ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਘਰੇ ਬੈਠੇ ਹੀ ਦੁੱਧ ਦੀ ਸ਼ੁੱਧਤਾ ਦਾ ਪਤਾ ਕਰ ਸਕਦੇ ਹੋ। ਇਹ ਜ਼ਹਿਰ ਤੋਂ ਬਚਣ ਲਈ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਦੋਸਤੋ ਜੇਕਰ ਦੁੱਧ ਨੂੰ ਆਪਾਂ ਉਬਾਲ ਦਈਏ ਅਤੇ ਇਸ ਤੋਂ ਬਾਅਦ ਚਾਰ-ਪੰਜ ਘੰਟੇ ਇਸੇ ਤਰ੍ਹਾਂ ਹੀ ਰੱਖ ਦਿਓ। ਜੇਕਰ ਦੁੱਧ ਦਾ ਰੰਗ ਪੀਲਾ ਹੋ ਜਾਵੇ ਤਾਂ ਇਹ ਪੱਕਾ ਮਿਲਾਵਟੀ ਦੁੱਧ ਹੋਵੇਗਾ। ਤੁਸੀਂ ਇਹ ਟੈਸਟ ਕਰਨ ਤੋਂ ਪਹਿਲਾਂ ਇੱਕ ਗਲਾਸ ਦੁੱਧ ਅੱਡ ਕੱਢ ਲਵੋ ਤਾਂ ਕਿ ਪੀਲਾ ਹੋਣ ਤੋਂ ਪਹਿਲਾਂ ਦਾ ਫ਼ਰਕ ਪਤਾ ਲੱਗ ਜਾਵੇ।

ਦੋਸਤੋ ਹੁਣ ਦਸਦੇ ਹਾਂ ਦੂਜਾ ਤਰੀਕਾ। ਦੂਸਰੇ ਤਰੀਕੇ ਵਿਚ ਤੁਸੀਂ ਕੱਚਾ ਦੁੱਧ ਹਥੇਲੀ ‘ਤੇ ਪਾਉਣਾ ਹੈ। ਉਸ ਨੂੰ ਪੰਜ ਤੋਂ ਦਸ ਮਿੰਟ ਤੱਕ ਰਗੜਨਾ ਹੈ। ਜੇਕਰ ਇਸ ਤਰ੍ਹਾਂ ਕਰਦੇ ਕਰਦੇ ਦੁੱਧ ਹੱਥ ਵਿਚ ਰਸ ਜਾਂਦਾ ਹੈ ਤੇ ਕੋਈ ਚਿਕਨਾਹਟ ਨਹੀਂ ਰਹਿੰਦੀ ਤਾਂ ਮਤਬਲ ਦੁੱਧ ਅਸਲੀ ਹੈ। ਜੇਕਰ ਇਸ ਤੋਂ ਬਾਅਦ ਕੋਈ ਚਿਕਨਾਹਟ ਰਹਿ ਜਾਵੇ ਤਾਂ ਇਹ ਮਿਲਾਵਟੀ ਦੁੱਧ ਹੋਵੇਗਾ।