ਨਿੱਕੀ ਸਾਲੀ ਨੂੰ ਆਸਟ੍ਰੇਲੀਆ ਬੁਲਾ ਜੀਜਾ ਕਰਦਾ ਰਿਹਾ ਗਲਤ ਕੰਮ , ਕਿਹੜੇ ਪਾਸੇ ਤੁਰੇ ਪੰਜਾਬੀ

ਪੇਂਡੂ ਸਮਾਜ ਵਿੱਚ ਇੱਕ ਰਿਸ਼ਤਾ ਹੈ ਜੀਜਾ ਸਾਲੀ ਦਾ। ਦਿਉਰ ਭਾਬੀ ਦੇ ਰਿਸ਼ਤੇ ਵਾਂਗ,ਹਾਸੇ ਮਜ਼ਾਕ ਵਾਲਾ। ਇਹ ਰਿਸ਼ਤਾ ਪਤੀ ਪਤਨੀ, ਪਤਨੀ ਦੀ ਭੈਣ ਦੇ ਪਰਸਪਰ ਸਬੰਧਾਂ ਵਿੱਚੋਂ ਉਪਜਦਾ ਹੈ ‌ ਇਸ ਰਿਸ਼ਤੇ ਵਿੱਚ ਇੱਕ ਅਜਿਹਾ ਤਣਾਅ ਹੈ , ਜਿਹੜਾ ਦੋਹਾਂ ਦੇ ਸਬੰਧਾਂ ਨੂੰ ਬਹੁਤ ਨੇੜੇ ਲਿਆਉਂਦਾ ਹੈ। ਸਾਡੇ ਸੱਭਿਆਚਾਰ ਵਿੱਚ ਜੀਜਾ ਸਾਲੀ ਆਪਸ ਵਿੱਚ ਮਜ਼ਾਕ, ਮਿਹਣੇ, ਵਿਅੰਗ ਆਦਿ ਦੇਣ ਸਮੇਂ ਵਾਸਤਵ ਆਪਸ ਵਿਚਲੀ ਨਿਕਟਵਰਤੀ ਸਾਂਝ ਨੂੰ ਸਨਮੁੱਖ ਲਿਆਉਂਦੇ ਹਨ।

ਸਾਲੀ ਜੀਜੇ ਨੂੰ ਗੱਲ ਗੱਲ ਤੇ ਟਿੱਚਰਾਂ ਕਰਦੀ ਰਹਿੰਦੀ ਤੇ ਸਮਾਜਿਕ ਪ੍ਰਵਾਨਗੀ ਹੋਣ ਕਰਕੇ ਕੋਈ ਬੁਰਾ ਨਹੀਂ ਮਨਾਉਂਦਾ। ਕੲੀ ਵਾਰ ਜੀਜਾ ਸਾਲੀ ਮਿਲ ਜਾਂਦੇ ਹਨ ਅਤੇ ਇੱਕ ਗੈਰ ਕਾਨੂੰਨੀ ਰਿਸ਼ਤੇ ਨੂੰ ਜਨਮ ਦੇ ਕੇ, ਜਿਥੇ ਸਾਲੀ ਆਪਣੀ ਭੈਣ ਨਾਲ ਵਿਸ਼ਵਾਸ਼ਘਾਤ ਕਰਦੀ ਹੈ ਉਥੇ ਜੀਜਾ ਆਪਣੇ ਸਹੁਰਿਆਂ ਦੇ ਮਾਣ ਤਾਣ ਨੂੰ ਸੱਟ ਮਾਰ ਕੇ ਉਹਨਾਂ ਦੀ ਤੇ ਆਪਣੀ ਇੱਜ਼ਤ ਬਰਬਾਦ ਕਰਦਾ ਹੋਇਆ, ਫਿਰ ਸਹੁਰਿਆਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ।

ਏਥੇ ਮੈਂ ਇਹ ਵੀ ਕਹਿਣਾ ਵਾਜਿਬ ਸਮਝਦਾ ਹਾਂ ਕਿ ਜੇਕਰ ਪਤੀ ਪਤਨੀ ਦਾ ਜੋੜ ਬੇ ਮੇਲ ਹੋਵੇ ਤਾਂ ਉਮਰ ਦੇ ਫ਼ਰਕ ਦੀ ਵਜ੍ਹਾ ਨਾਲ ਪਤੀ ਦਾ ਹਾਣ ਦੀ ਉਮਰ ਵਾਲੀ ਸਾਲੀ ਨਾਲ ਸਬੰਧ ਬਣ ਜਾਣਾ ਵੀ ਸੁਭਾਵਿਕ ਹੈ ਪਰੰਤੂ ਪਤਨੀ ਦੇ ਮਾਨਸਿਕ ਦੁੱਖ ਨੂੰ ਵੀ ਉਹਲੇ ਨਹੀਂ ਕੀਤਾ ਜਾ ਸਕਦਾ । ਜਦੋਂ ਕਿਸੇ ਪਰਿਵਾਰ ਵਿੱਚ ਅਜਿਹੀ ਸਥਿਤੀ ਬਣ ਜਾਂਦੀ ਹੈ ਇੱਕ ਧਿਰ ਦਾ ਵਧੇਰੇ ਪੀ ੜ ਤ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ ਦੀਦਾਰ ਸੰਧੂ ਨੇ ਆਪਣੇ ਇੱਕ ਦੁਗਾਣੇ ਵਿਚ ਸਮੁੱਚੀ ਘਟਨਾ ਨੂੰ ਪਤੀ ਪਤਨੀ ਦੇ ਸੁਆਲ ਜਵਾਬ ਰਾਹੀਂ ਇਸ ਤਰ੍ਹਾਂ ਬਿਆਨ ਕੀਤਾ ਹੈ