ਹੁਣ ਕਿਸਾਨਾਂ ਤੇ ਜ਼ਮੀਨਾਂ ਰੱਖਣ ਤੇ ਲਾਈ ਜਾਊ ਪਾ ਬੰ ਦੀ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲੀ ਅਕਤੂਬਰ ਤੋਂ ਚਹਿਲ ਵਿਖੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਅਤੇ ਟੌਲ ਪਲਾਜ਼ਾ ‘ਤੇ ਧਰਨਾ ਜਾਰੀ ਹੈ। ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੁੱਧੇਵਾਲ ਦੀ ਅਗਵਾਈ ’ਚ ਪੰਪ ਤੇ ਟੋਲ ਪਲਾਜ਼ੇ ਅੱਗੇ ਕੇਂਦਰ ਸਰਕਾਰ ਵਿਰੁੱਧ ਨਾਅਰੇ ਬਾਜ਼ੀ ਕੀਤੀ ਗਈ। ਇਸ ਮੌਕੇ ਸਰਬਜੀਤ ਸਿੰਘ ਭੜੀ ,ਗੁਰਜੀਤ ਸਿੰਘ ਦਰਗਾਪੁਰ ,ਮਨਜਿੰਦਰ ਸਿੰਘ , ਨਛੱਤਰ ਸਿੰਘ ,ਚਹਿਲ ਜਗਤਾਰ ਸਿੰਘ ਰੰਨੋ, ਗੁਰਜੰਟ ਸਿੰਘ , ਪ੍ਰਧਾਨ ਬਲਜੀਤ ਸਿੰਘ ,ਸਤਨਾਮ ਸਿੰਘ ਘੁੰਡਰ, ਬਲਜੀਤ ਸਿੰਘ,ਆਮ ਆਦਮੀ ਪਾਰਟੀ ਦੇ ਆਗੂ ਜੱਸੀ ਸਿੰਘ ਸੋਹੀਆਂ ਵਾਲਾ, ਸੁਖਵਿੰਦਰ ਕੌਰ ਅਮਲੋਹ ,ਸਤਿਗੁਰ ਸਿੰਘ ਰਾਮਗੜ੍ਹ, ਦੀਪਾ ਰਾਮਗੜ੍ਹ, ਬਿਕਰਮਜੀਤ ਸਿੰਘ, ਚਰਨ ਸਿੰਘ ਪ੍ਰਧਾਨ ,ਨਾਜਰ ਸਿੰਘ, ਹਰਨੈਬ ਸਿੰਘ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿਤ ਟੌਲ ਪਲਾਜ਼ਾ ਮਾਝੀ ’ਤੇ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ, ਮੀਤ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਅਤੇ ਬੁੱਧ ਸਿੰਘ ਬਾਲਦ, ਅੰਗਰੇਜ ਸਿੰਘ, ਬਘੇਲ ਸਿੰਘ, ਗੁਰਲਾਲ ਸਿੰਘ, ਗੁਰਧਿਆਨ ਸਿੰਘ ਅਤੇ ਸੁਖਦੇਵ ਸਿੰਘ ਮਾਝਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਅੱਜ ਸੱਤਵੇਂ ਦਿਨ ਵੀ ਧਰਨੇ ਜਾਰੀ ਰੱਖੇ ਗਏ। ਅੱਜ ਦੇ ਧਰਨੇ ਵਿੱਚ ਵੱਖ ਵੱਖ ਪਿੰਡਾਂ ਤੋੋਂ ਸ਼ਾਮਲ ਹੋੋਏ ਛੋਟੇ ਛੋਟੇ ਬੱਚਿਆਂ ਨੇ ਸਟੇਜ ’ਤੇ ਗੀਤ ਤੇ ਭਾਸ਼ਣਾਂ ਨਾਲ ਕਿਸਾਨਾਂ ਵਿੱਚ ਭਾਰੀ ਜੋਸ਼ ਭਰ ਦਿੱਤਾ। ਇਸ ਮੌਕੇ ਯੂਨੀਅਨ ਦੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਆਗੂ ਜਸਬੀਰ ਸਿੰਘ ਗੱਗੜਪੁਰ , ਗੁਰਦੇਵ ਸਿੰਘ ਆਲੋਅਰਖ , ਕਰਮ ਚੰਦ ਪੰਨਵਾਂ , ਹਰਜੀਤ ਸਿੰਘ ਮਹਿਲਾ ਚੌਕ , ਰਘਵੀਰ ਸਿੰਘ ਘਰਾਂਚੋਂ , ਹਰਜਿੰਦਰ ਸਿੰਘ ਘਰਾਚੋਂ , ਕੁਲਵਿੰਦਰ ਸਿੰਘ ਲੱਡੀ , ਚਮਕੌਰ ਸਿੰਘ ਲੱਡੀ ਅਤੇ ਹਰੀ ਸਿੰਘ ਗੱਗੜਪੁਰ ਹਾਜ਼ਰ ਸਨ।