ਚੀਨ ਤੋਂ ਡ ਰ ਦੇ ਭਾਰਤ ਨੇ ਮੰਨਿਆ ਲੱਦਾਖ ਖਾਲਸਾ ਰਾਜ ਦਾ ਹਿਸਾ

ਸ਼ਰੇਆਮ ਲਲਕਾਰੇ ਮਾਰਦੇ ਸੀ ਅਸੀ “ਸਾਨ” ਹੁੰਦੇ ਹਾਂ..ਜਦੋਂ ਅਗਲਾ ਲਾਮ ਲਸ਼ਕਰ ਲੈ ਕੇ ਦਵਾਲੇ ਹੋ ਗਿਆ ਤਾਂ ਅਖ਼ੇ ਜੀ ਜਾਣ ਦਿਓ ਗਊ ਦੇ ਜਾਏ ਹਾਂ..ਅਗਲਾ ਆਖਦਾ ਤਿੱਬਤ ਵੀ ਲੈਣਾ..ਲੱਦਾਖ ਵੀ ਚੀਨ ਦਾ ਹਿੱਸਾ..ਤੇ ਹੁਣ ਆਖਦੇ ਇਹ ਇਲਾਕਾ ਤੇ ਤੁਹਾਡਾ ਹੈ ਹੀ ਨਹੀਂ ਇਹ ਤਾਂ ਮਹਾਰਾਜੇ ਰਣਜੀਤ ਸਿੰਘ ਵੇਲੇ ਸਿੱਖ ਰਾਜ ਦਾ ਹਿੱਸਾ ਹੁੰਦਾ ਸੀ..ਵਾਕਿਆ ਹੀ ਜਦੋਂ ਪੈਰ ਸ ੜ ਦੇ ਨੇ ਤਾਂ ਬਿੱ ਲੀ ਆਪਣੇ ਬ ਲੂੰ ਗ ੜੇ ਹੀ ਪੈਰਾਂ ਹੇਠ ਲੈ ਲੈਂਦੀ ਏ!

ਭਾਰਤ ਚੀਨ ਵਿਵਾਦ ਇਸ ਵੇਲੇ ਸਿਖਰ ‘ਤੇ ਹੈ। ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਰਹੀ। ਭਾਰਤ ਚੀਨ ਨੂੰ ਫੌਜਾਂ ਵਾਪਸ ਲਿਜਾਣ ਲਈ ਕਹਿ ਰਿਹਾ ਹੈ ਜਦਕਿ ਚੀਨ ਬ ਜ਼ਿੱ ਦ ਹੈ ਕਿ ਤਿੱਬਤ, ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਉਸਦੇ ਹਿੱਸੇ ਹਨ।ਹੁਣ ਭਾਰਤ ਚੀਨ ਨੂੰ ਦਲੀਲਾਂ ਦੇ ਰਿਹਾ ਕਿ ਲੱਦਾਖ ਕਦੇ ਵੀ ਚੀਨ ਦਾ ਹਿੱਸਾ ਨਹੀਂ ਰਿਹਾ ਬਲਕਿ ਖਾਲਸਾ ਰਾਜ ਦਾ ਹਿੱਸਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ-ਏ -ਖਾਲਸਾ ਦੀਆਂ ਸੰਧੀਆਂ ਅਤੇ ਲਦਾਖ ਸਰ ਕਰਨ ਵਾਲੇ ਉਸਦੇ ਜਰਨੈਲ ਜਨਰਲ ਜ਼ੋਰਾਵਰ ਸਿੰਘ ਦੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹਨ। ਚਲੋ! ਇਸ ਬਹਾਨੇ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਇਹ ਤਾਂ ਪਤਾ ਲੱਗ ਜਾਵੇਗਾ ਕਿ ਸਰਕਾਰ-ਏ-ਖਾਲਸਾ ਕੀ ਸ਼ੈਅ ਸੀ ਤੇ ਸਿੱਖ ਰਾਜ ਕਿੱਥੇ ਤੱਕ ਸੀ।

ਸਵਾਲ ਇਹ ਹੈ ਕਿ ਕਿ ਜਿਹੜੀਆਂ ਉਦਾਹਰਨਾਂ ਭਾਰਤ ਵਲੋਂ ਚੀਨ ਨੂੰ ਦਿੱਤੀਆਂ ਜਾ ਰਹੀਆਂ ਹਨ, ਕੀ ਭਾਰਤ ਖੁਦ ਉਨ੍ਹਾਂ ਨੂੰ ਮਾਨਤਾ ਦਿੰਦਾ। ਸਰਕਾਰ-ਏ-ਖਾਲਸਾ ਨੇ ਕਦੋਂ ਭਾਰਤ ਨਾਲ ਰਹਿਣਾ ਮਨਜ਼ੂਰ ਕੀਤਾ ਸੀ?ਜੇ ਚੀਨ ਕੋਲੋਂ ਸਰਕਾਰ-ਏ-ਖਾਲਸਾ ਦੀਆਂ ਸੰਧੀਆਂ ਨੂੰ ਮਾਨਤਾ ਦੇਣ ਦੀ ਇੱਛਾ ਰੱਖਦੇ ਹੋ ਤਾਂ ਸਰਕਾਰ-ਏ-ਖਾਲਸਾ ਦੇ ਵਾਰਸਾਂ ਨੂੰ ਭਾਰਤ ਵੀ ਬਣਦੇ ਹੱਕ ਦੇਵੇ।ਮੇਰੇ ਬਾਰੇ ਮੇਂ ਕੋਈ ਬਾਤ ਨਾ ਕਰਨਾ ਉਨਸੇ, ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ