ਕਿਸਾਨਾਂ ਨਾਲ ਹੋਏ ਧੱਕੇ ਤੋਂ ਬਾਅਦ ਲੱਖਾ ਸਿਧਾਣਾ ਨੇ ਕਰਤਾ ਬਹੁਤ ਹੀ ਵੱਡਾ ਐਲਾਨ

ਕੇਦਰ ਸਰਕਾਰ ਵੱਲੋ ਗੱਲਬਾਤ ਲਈ ਦਿੱਤੇ ਗਏ ਸੱਦੇ ਪੱਤਰ ਤੋ ਬਾਅਦ ਦਿੱਲੀ ਦੇ ਕਿ੍ਰਸ਼ੀ ਭਵਨ ਵਿੱਚ ਗੱਲਬਾਤ ਲਈ ਗਈ ਕਿਸਾਨ ਜਥੇਬੰਦੀਆ ਦੀ 7 ਮੈਂਬਰੀ ਕਮੇਟੀ ਦੀ ਮੀਟਿੰਗ ਬੇਸਿੱਟਾ ਰਹੀ ਹੈ ਇਸ ਸਬੰਧੀ ਗੱਲਬਾਤ ਕਰਦਿਆ ਹੋਇਆ ਲੱਖਾ ਸਿਧਾਣਾ ਨੇ ਕਿਹਾ ਕਿ ਸਮੇ ਸਮੇ ਤੇ ਪੰਜਾਬ ਤੇ ਰਾਜ ਕਰਨ ਵਾਲੀਆ ਰਾਜਸੀ ਪਾਰਟੀਆ ਨੇ ਪੰਜਾਬ ਦਿਆ ਹਿੱਤਾ ਨੂੰ ਹਮੇਸ਼ਾ ਆਪਣਿਆ ਫਾਇਦਿਆ ਵਾਸਤੇ ਕੇਦਰ ਕੋਲ ਵੇਚਿਆ ਹੈ ਜਿਸ ਕਾਰਨ ਨਾ ਤਾ ਸਾਨੂੰ ਪੰਜਾਬ ਦੀ ਰਾਜਧਾਨੀ ਮਿਲੀ ਹੈ ਅਤੇ ਉਪਰੋ ਪੰਜਾਬੀ ਬੋਲਦੇ ਇਲਾਕੇ ਵੀ ਸਾਥੋ ਖੋਹ ਲਏ ਗਏ ਹਨ ਅਤੇ ਪੰਜਾਬ ਦਾ ਪਾਣੀ ਵੀ

ਹੋਰਨਾ ਸੂਬਿਆ ਨੂੰ ਦਿੱਤਾ ਜਾ ਰਿਹਾ ਹੈ ਪਰ ਸਾਡੇ ਲੋਕ ਅੱਜ ਵੀ ਇਹਨਾ ਹੀ ਸਿਆਸੀ ਪਾਰਟੀਆ ਦੇ ਝੰਡੇ ਚੁੱਕ ਕੇ ਲੀਡਰਾ ਦੇ ਨਾਲ ਨਾਲ ਤੁਰ ਰਹੇ ਹਨ ਉਹਨਾ ਕਿਹਾ ਕਿ ਲੋੜ ਹੈ ਕਿ ਪੰਜਾਬ ਨੂੰ ਕੁਝ ਅਜਿਹੇ ਆਗੂ ਮਿਲਣ ਜੋ ਕਿ ਪੰਜਾਬ ਨੂੰ ਉਸ ਦੇ ਬਣਦੇ ਹੱਕ ਦਿਵਾ ਸਕਣ ਅਤੇ ਪੰਜਾਬ ਨੂੰ ਇੱਕ ਬਹਿਤਰ ਸਥਿਤੀ ਵਿੱਚ ਲਿਜਾ ਸਕਣ ਉਹਨਾ ਕਿਹਾ ਕਿ ਪੰਜਾਬ ਦੇ ਨੌਜਵਾਨ ਵਰਗ ਵਿੱਚ ਬਹੁਤ ਹੀ ਕਾਬਲੀਅਤ ਹੈ ਪਰ ਸਾਡੇ ਲੀਡਰ ਸਿਰਫ ਆਪਣੇ ਧੀਆ ਪੁੱਤਰਾ ਨੂੰ ਅੱਗੇ ਕਰਕੇ ਬਾਕੀ ਨੌਜਵਾਨ ਵਰਗ ਨੂੰ ਦਬਾ ਦਿੰਦੇ ਹਨ ਲੱਖਾ ਸਿਧਾਣਾ ਨੇ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾ ਨਾਲ ਕੀਤੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਸਬੰਧੀ ਵਾਅਦੇ ਤੋ ਮੁਕਰਨ ਤੇ ਲੰਮੇ ਹੱਥੀ ਲੈਦਿਆ ਹੋਇਆ ਕਿਹਾ ਕਿ ਕੈਪਟਨ ਆਪ ਤਾ ਪੰਜਾਬ ਵਿੱਚ ਖੇਤੀ ਕਨੂੰਨਾ ਵਿਰੁੱਧ ਰੈਲੀਆ ਕਰ ਰਿਹਾ ਹੈ ਅਤੇ ਖੇਤੀ ਕਨੂੰਨਾ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ ਸ਼ੈਸ਼ਨ ਬਲਾਉਣ ਤੋ ਕਰੋਨਾ ਦੀ ਆੜ ਹੇਠ ਕਿਸਾਨਾ ਨਾਲ ਧੋਖਾ ਕਰਕੇ ਭੱਜ ਰਿਹਾ ਹੈ ਉਹਨਾ ਨੇ ਪੰਜਾਬ ਦੇ ਪਿੰਡਾ ਦੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸਿਆਸੀ ਆਗੂ ਇਹਨਾ ਬਿੱਲਾ ਨੂੰ ਸਮਝਾਉਣ ਵਾਸਤੇ ਤੁਹਾਡੇ ਕੋਲ ਆਉਦਾ ਹੈ ਤਾ ਆਪਣੇ ਡਾਂਗਾ ਸੋਟੇ ਤਿਆਰ ਰੱਖੋ ਕਿਉਕਿ ਇਹਨਾ ਲੀਡਰਾ ਵੱਲੋ ਚੱਲ ਰਹੇ ਸੰਘਰਸ਼ ਨੂੰ ਢਾਅ ਲਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ