ਕਨੇਡਾ ਦੀ ਪੀ.ਆਰ. ਬਾਰੇ ਆਈ ਵੱਡੀ ਖਬਰ- ਜਾਣੋ ਹੁਣ ਕੌਣ ਹੋ ਸਕੇਗਾ ਪੱਕਾ

ਪਿਛਲੇ ਦਿਨੀਂ ਕੈਨੇਡਾ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜਿਸ ਦਾ ਉਦੇਸ਼ ਕੈਨੇਡਾ ਦੀ ਸਿਟੀਜ਼ਨਸ਼ਿਪ ਰੱਖਣ ਵਾਲਿਆਂ ਜਾਂ ਪੀ.ਆਰ. ਵਿਅਕਤੀਆਂ ਦੇ ਮਾਪਿਆਂ, ਨਾਨਾ-ਨਾਨੀ ਅਤੇ ਦਾਦਾ-ਦਾਦੀ ਨੂੰ ਪੀ.ਆਰ. ਦਿਵਾਉਣਾ ਹੈ। ਇਸ ਪ੍ਰੋਗਰਾਮ ਦੀ ਮਿਆਦ 3 ਅਕਤੂਬਰ ਤੋਂ 3 ਨਵੰਬਰ ਤੱਕ ਰੱਖੀ ਗਈ ਹੈ। ਇਸ ਸਮੇਂ ਦੌਰਾਨ ਯੋਗ ਅਰਜ਼ੀਆਂ ਹਾਸਿਲ ਹੋਣਗੀਆਂ। ਉਨ੍ਹਾਂ ਵਿੱਚੋਂ 3 ਨਵੰਬਰ ਤੋਂ ਬਾਅਦ ਲਾਟਰੀ ਸਿਸਟਮ ਰਾਹੀਂ ਇਮੀਗ੍ਰੇਸ਼ਨ ਵਿਭਾਗ ਦੁਆਰਾ 10 ਹਜ਼ਾਰ ਫਾਈਲਾਂ ਦੀ ਚੋਣ ਕੀਤੀ ਜਾਵੇਗੀ।ਜਿਨ੍ਹਾਂ ਦੀਆਂ ਫਾਈਲਾਂ ਲਾਟਰੀ ਸਿਸਟਮ ਵਿੱਚ ਆ ਜਾਣਗੀਆਂ।

ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਉਹ ਅਗਲੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣ। ਚੁਣੇ ਗਏ ਵਿਅਕਤੀਆਂ ਨੂੰ ਦਿੱਤੇ ਸਮੇਂ ਅੰਦਰ ਅੰ-ਦਾ-ਜ਼-ਨ ਅਗਲੇ ਸਾਲ ਦੇ ਸ਼ੁਰੂ ਤੱਕ ਮੰਗੇ ਗਏ ਦਸਤਾਵੇਜ਼ ਵਿਭਾਗ ਕੋਲ ਜਮ੍ਹਾਂ ਕਰਵਾਉਣੇ ਹੋਣਗੇ। ਅਪਲਾਈ ਕਰਨ ਲਈ ਆਨਲਾਈਨ ਸਪਾਂਸਰਸ਼ਿਪ ਫਾਰਮ ਭਰਨਾ ਹੋਵੇਗਾ। ਚੁਣੇ ਗਏ 10000 ਵਿਅਕਤੀਆਂ ਲਈ ਜ਼ਰੂਰੀ ਦਸਤਾਵੇਜ਼ਾਂ ਸਮੇਤ 60 ਦਿਨਾਂ ਅੰਦਰ ਐਪਲੀਕੇਸ਼ਨ ਫੀਸ ਭਰਨੀ ਜਰੂਰੀ ਹੈ। ਇਸ ਤੋਂ 2 ਸਾਲ ਦੇ ਅੰਦਰ ਅੰਦਰ ਬਿਨੈਕਾਰਾਂ ਨੂੰ ਪੀ.ਆਰ. ਮਿਲ ਜਾਵੇਗੀ। 10 ਹਜ਼ਾਰ ਵਿਅਕਤੀਆਂ ਵਿੱਚ ਚੁਣੇ ਜਾਣ ਤੇ ਅਰਜ਼ੀ ਦੇਣ ਵਾਲੇ ਨੂੰ 8 ਦਿਨ ਦੇ ਵਿੱਚ ਸਿਲੈਕਸ਼ਨ ਸਰਟੀਫਿਕੇਟ ਵੀ ਦੇਣਾ ਪਵੇਗਾ। ਫਾਰਮ ਭਰਨ ਵਾਲੇ ਵਿਅਕਤੀ ਕੋਲ ਕੈਨੇਡਾ ਦਾ ਪਾਸਪੋਰਟ, ਪੀ.ਆਰ. ਕਾਰਡ ਦੀ ਡਿਜੀਟਲ ਕਾਪੀ ਹੋਣੀ ਜ਼ਰੂਰੀ ਹੈ।

ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਜਾਣਕਾਰੀ ਦੇਣਾ ਅਤੇ ਜਿਨ੍ਹਾਂ ਨੂੰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ, ਉਨ੍ਹਾਂ ਬਾਰੇ ਦੱਸਣਾ ਹੋਵੇਗਾ। ਇਨ੍ਹਾਂ ਸਬੰਧੀ ਮੰਗੀ ਗਈ ਸਾਰੀ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ। ਕੈਨੇਡਾ ਵਿੱਚ ਰਹਿਣ ਵਾਲੇ ਵਿਅਕਤੀ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਵੇ ਅਤੇ ਉਸ ਨੂੰ ਆਪਣੀ ਪਿਛਲੇ 3 ਸਾਲਾਂ ਦੀ ਕਮਾਈ ਸਬੰਧੀ ਵੀ ਵਿਭਾਗ ਵੱਲੋਂ ਰੱਖੀ ਗਈ ਸ਼-ਰ-ਤ ਪੂਰੀ ਕਰਨੀ ਹੋਵੇਗੀ।