ਕੈਨੇਡਾ ਵਾਲੀ ਸਟੂਡੈਂਟ ਵਹੁਟੀ ਨੇ ਤਲਾਕ ਤੋਂ ਬਾਦ ਵੀ ਨਹੀਂ ਬਖਸ਼ਿਆ ਪਤੀ

– ਕੌਮਾਂਤਰੀ ਵਿਦਿਆਰਥੀ ਵੀਜ਼ੇ ਉਪਰ ਕੈਨੇਡਾ ਆਈ ਤੇ ਹੁਣ ਵਰਕ ਪਰਮਿਟ ਉਪਰ ਰਹਿ ਰਹੀ ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਮੱਲ੍ਹੀ ਨੇ ਟੋਰਾਂਟੋ ਦੇ ਉਘੇ ਪੰਜਾਬੀ ਬਰਾਡਕਾਸਟਰ ਅਤੇ ਟੀ ਵੀ ਹੋਸਟ ਜੋਗਿੰਦਰ ਬਾਸੀ ਉਪਰ ਉਸਦੀ ਆਗਿਆ ਤੋਂ ਬਿਨਾਂ ਉਸਦੀਆਂ ਨਿੱਜੀ ਤਸਵੀਰਾਂ ਅਤੇ ਇ ਤ ਰਾ ਜ਼ਯੋ ਗ ਟਿਪਣੀਆਂ ਪ੍ਰਸਾਰਿਤ ਕਰਨ ਲਈ ਉਸਦੇ ਖਿਲਾਫ ਕਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆਂ ਜਨਤਕ ਮੁਆਫੀ ਮੰਗਣ ਦੀ ਸ਼ਰਤ ਰੱਖੀ ਹੈ।

ਅੱਜ ਇਥੇ ਬੀ ਸੀ ਪੰਜਾਬੀ ਮੀਡੀਆ ਕਲੱਬ ਨਾਲ ਇਕ ਪੱਤਰਕਾਰ ਸੰਮੇਲਨ ਦੌਰਾਨ ਅਰਸ਼ਦੀਪ ਕੌਰ ਮੱਲੀ ਨੇ ਦੱਸਿਆ ਕਿ ਉਹ ਮੋਗਾ ਜਿਲ੍ਹੇ ਦੇ ਪਿੰਡ ਕਾਉਂਕੇ ਕਲਾਂ ਨਾਲ ਸਬੰਧਿਤ ਹੈ। ਉਹ ਸਾਲ 2016 ਵਿਚ ਵਿਦਿਆਰਥੀ ਵੀਜ਼ੇ ਉਪਰ ਕੈਨੇਡਾ ਆਈ ਸੀ।

ਇਸ ਦੌਰਾਨ ਉਸਦੀ ਮੁਲਾਕਾਤ ਨੌਜਵਾਨ ਰਮਨਦੀਪ ਸਿੰਘ ਸੈਣੀ ਜੋ ਕਿ ਸਪੇਨ ਤੋਂ ਕੈਨੇਡਾ ਆਇਆ ਸੀ, ਨਾਲ ਹੋਈ। ਉਹਨਾਂ ਦੋਵਾਂ ਨੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਅਕਤੂਬਰ 2018 ਵਿਚ ਵਿਆਹ ਕਰਵਾ ਲਿਆ। ਪਰ ਇਸ ਵਿਆਹੁਤਾ ਜੀਵਨ ਦੌਰਾਨ ਰਮਨਦੀਪ ਸਿੰਘ ਦਾ ਉਸ ਪ੍ਰਤੀ ਵਿਹਾਰ ਬਹੁਤ ਹੀ ਅ ਸੱ ਭਿ ਅ ਕ ਅਤੇ ਜ਼ਾ ਲ ਮਾ ਨਾ ਰਿਹਾ।

ਇਸੇ ਦੌਰਾਨ ਹੀ ਉਸਨੂੰ ਪਤਾ ਲੱਗਾ ਕਿ ਰਮਨਦੀਪ ਸਿੰਘ ਸਪੇਨ ਵਿਚ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸਦੇ ਇਥੇ ਵੀ ਕਿਸੇ ਲੜਕੀ ਨਾਲ ਨਾ ਜਾ ਇ ਜ਼ ਸ ਬੰ ਧ ਸਨ। ਇਹਨਾਂ ਕਾਰਣ ਤੋਂ ਦੁਖੀ ਹੋਕੇ ਉਸਨੇ ਰਮਨਦੀਪ ਸਿੰਘ ਤੋਂ ਤਲਾਕ ਲੈ ਲਿਆ। ਪਰ ਇਸ ਉਪਰੰਤ ਵੀ ਉਹ ਉਸਨੂੰ ਸੋਸ਼ਲ ਮੀਡੀਆ ਅਤੇ ਹੋਰ ਸਮਾਜਿਕ ਥਾਵਾਂ ਉਪਰ ਬਦਨਾਮ ਅਤੇ ਪ੍ਰੇਸ਼ਾਨ ਕਰਦਾ ਰਿਹਾ। ਆਪਣੇ ਤਲਾਕਸ਼ੁਦਾ ਪਤੀ ਦੀਆਂ ਹਰਕਤਾਂ ਤੋਂ ਤੰ ਗ ਆਕੇ ਉਸਨੇ ‘ਬੀ ਬੀ ਸੀ ਟੋਰਾਂਟੋ’ ਦੇ ਟੀ ਵੀ ਹੋਸਟ ਜੋਗਿੰਦਰ ਬਾਸੀ ਨਾਲ ਸੰਪਰਕ ਕੀਤਾ।

ਉਹ ਤਾਂ ਟੀ ਵੀ ਪ੍ਰੋਗਰਾਮ ਰਾਹੀਂ ਆਪਣੇ ਦੁੱਖਾਂ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਤਾਂਕਿ ਕੈਨੇਡਾ ਵਿਚ ਰਹਿ ਰਹੀਆਂ ਹੋਰ ਪੰਜਾਬੀ ਕੁੜੀਆਂ ਜਾਗਰੁਕ ਹੋ ਸਕਣ। ਉਹ ਕਈ ਅਜਿਹੀਆਂ ਕੁੜੀਆਂ ਨੂੰ ਜਾਣਦੀ ਹੈ ਜੋ ਮੁੰਡਿਆਂ ਦੇ ਧੋ ਖੇ ਦਾ ਸ਼ਿਕਾਰ ਹੋਈਆਂ ਹਨ ਪਰ ਸਮਾਜਿਕ ਡਰੋਂ ਆਪਣਾ ਮੂੰਹ ਨਹੀਂ ਖੋਹਲਦੀਆਂ।