ਪੰਜਾਬੀ ਬਹੁਤ ਸਾਰੇ ਗਾਇਕਾਂ ਵੱਲੋਂ ਜਿੱਥੇ ਆਪਣੇ ਗੀਤਾਂ ਦੇ ਅਧਾਰ ਤੇ ਦੁਨੀਆਂ ਵਿਚ ਆਪਣਾ ਵੱਖਰਾ ਨਾਮ ਬਣਾਇਆ ਗਿਆ ਹੈ। ਉਥੇ ਹੀ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਂਦੇ ਅਜਿਹੇ ਗੀਤਾਂ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਮਰਥਨ ਵੀ ਕੀਤਾ ਜਾਂਦਾ ਹੈ। ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਇਨ੍ਹਾਂ ਪੰਜਾਬੀ ਗਾਇਕਾਂ ਵੱਲੋਂ ਅੱਗੇ ਆ ਕੇ ਇਸ ਕਿਸਾਨੀ ਸੰਘਰਸ਼ ਨੂੰ ਨੇਪਰੇ ਚਾੜ੍ਹਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਨ੍ਹਾਂ ਦੇ ਸਹਿਯੋਗ ਸਦਕਾ ਵੱਧ ਤੋਂ ਵੱਧ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਕਿਸਾਨੀ ਸੰਘਰਸ਼ ਨਾਲ ਜੋੜਿਆ ਗਿਆ ਹੈ। ਜਿੱਥੇ ਬਹੁਤ ਸਾਰੇ ਪੰਜਾਬੀ ਗਾਇਕ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਪ੍ਰੇਰਨਾ ਸਰੋਤ ਬਣੇ ਹੋਏ ਹਨ। ਅਤੇ ਉਨ੍ਹਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਸੇਧ ਵੀ ਦਿੱਤੀ ਜਾ ਰਹੀ ਹੈ।
ਉਥੇ ਹੀ ਕਈ ਵਾਰ ਪੰਜਾਬੀ ਗਾਇਕਾਂ ਵੱਲੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਇਨ੍ਹਾਂ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ। ਚਾਹੇ ਉਹ ਜਾਣ-ਬੁੱਝ ਕੇ ਕੀਤੀਆਂ ਗਈਆਂ ਹੋਣ ਤੇ ਚਾਹੇ ਅਨਜਾਣੇ ਵਿੱਚ। ਹੁਣ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਵੱਲੋਂ ਪਰਮੀਸ਼ ਵਰਮਾ ਦੇ ਵਿਆਹ ਤੇ ਜੋ ਕੁਛ ਹੋਇਆ ਹੈ ਉਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮੀਸ਼ ਵਰਮਾ ਦਾ ਵਿਆਹ ਜਿਥੇ ਗੀਤ ਗਰੇਵਾਲ ਨਾਲ ਸਰੀ ਵਿੱਚ ਹੋਇਆ, ਉਥੇ ਹੀ ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਏ।
ਪੰਜਾਬੀ ਗਾਇਕ ਸ਼ੈਰੀ ਮਾਨ ਕੁਝ ਸਮਾਂ ਪਹਿਲਾਂ ਫੇਸਬੁੱਕ ’ਤੇ ਲਾਈਵ ਹੋਏ ਹਨ। ਸ਼ੈਰੀ ਮਾਨ ਲਾਈਵ ਦੌਰਾਨ ਪਰਮੀਸ਼ ਵਰਮਾ ’ਤੇ ਗੁੱਸਾ ਹੁੰਦੇ ਤੇ ਉਸ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਦਰਅਸਲ ਸ਼ੈਰੀ ਮਾਨ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ’ਚ ਸ਼ਿਰਕਤ ਕਰਨ ਗਏ ਸਨ, ਜਿਥੇ ਸ਼ੈਰੀ ਮਾਨ ਦਾ ਫੋਨ ਜਮ੍ਹਾ ਕਰ ਲਿਆ ਗਿਆ।
ਦੱਸ ਦੇਈਏ ਕਿ ਕਿਸੇ ਨੂੰ ਵੀ ਵਿਆਹ ’ਚ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ। ਇਸ ਦੇ ਚਲਦਿਆਂ ਸ਼ੈਰੀ ਮਾਨ ਗੁੱਸਾ ਹੋ ਗਏ ਤੇ ਲਾਈਵ ਦੌਰਾਨ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ ਲੱਗੇ। ਸ਼ੈਰੀ ਮਾਨ ਨੇ ਕਿਹਾ ਕਿ ਉਹ ਪਰਮੀਸ਼ ਨੂੰ ਆਸ਼ੀਰਵਾਦ ਦੇਣ ਆਏ ਸਨ ਪਰ ਉਹ ਉਸ ਨੂੰ ਮਿਲਿਆ ਤਕ ਨਹੀਂ।
ਸ਼ੈਰੀ ਨੇ ਅੱਗੇ ਕਿਹਾ ਕਿ ਪਰਮੀਸ਼ ਹਰ ਚੀਜ਼ ਨੂੰ ਬਿਜ਼ਨੈੱਸ ਨਾ ਬਣਾਵੇ ਤੇ ਉਹ ਬੰਦਾ ਬਣੇ, ਕੰਪਿਊਟਰ ਨਹੀਂ। ਉਸ ਨੇ ਕਿਹਾ ਕਿ ਜਿੰਨੇ ਸਰੀ ਦੇ ਲੋਕ, ਤੁਸੀਂ ਸਾਰਿਆਂ ਦੇ ਫੋਨ ਰਖਵਾ ਲਏ ਪਰ ਘੱਟ ਤੋਂ ਘੱਟ ਉਹ ਮਿਲ ਤਾਂ ਲੈਂਦਾ।
ਸ਼ੈਰੀ ਨੇ ਅੱਗੇ ਕਿਹਾ ਕਿ ਉਹ ਜਦੋਂ ਉਥੋਂ ਚਲਾ ਗਿਆ ਤਾਂ ਉਸ ਨੂੰ ਫੋਨ ਕਰਨ ਲੱਗ ਗਏ। ਉਹ ਸਿਰਫ ਪਰਮੀਸ਼ ਦੇ ਵਿਆਹ ’ਚ ਸ਼ਮੂਲੀਅਤ ਕਰਨ ਆਏ ਸਨ, ਕੁਝ ਚੁੱਕਣ ਨਹੀਂ। ਸ਼ੈਰੀ ਨੇ ਅੱਗੇ ਇਹ ਵੀ ਕਿਹਾ ਕਿ ਉਹ ਸਿਰਫ ਪਰਮੀਸ਼ ਵਰਮਾ ਹੈ, ਡਰੇਕ ਨਹੀਂ।
ਸ਼ੈਰੀ ਨੇ ਕਿਹਾ ਕਿ ਉਸ ਨੇ ਉਸ ਦੇ ਵਿਆਹ ’ਚ ਸ਼ਰਾਬ ਤਕ ਨਹੀਂ ਪੀਤੀ ਕਿਉਂਕਿ ਸ਼ਾਇਦ ਇਸ ਦਾ ਉਹ ਬਿੱਲ ਨਾ ਮੰਗ ਲੈਣ। ਅਖੀਰ ਸ਼ੈਰੀ ਨੇ ਕਿਹਾ ਕਿ ਉਹ ਉਸ ਦੇ ਵਿਆਹ ਦੀ ਖੁਸ਼ੀ ਮਨਾਉਣ ਆਏ ਸਨ, ਸ਼ੋਅ ਲਗਾਉਣ ਨਹੀਂ।