ਵਿਆਹ ਤੋਂ ਬਾਅਦ ਰੋਹਨਪ੍ਰੀਤ ਨੂੰ ਆਉਣ ਲੱਗੇ ਐਕਸ ਦੇ ਫੋਨ, ਦੇਖ ਗੁੱਸੇ ‘ਚ ਆਈ ਨੇਹਾ ਕੱਕੜ

ਬਾਲੀਵੁੱਡ ਗਾਇਕਾ ਨੇਹਾ ਕੱਕੜ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਵਿਆਹ ਕਾਫ਼ੀ ਸੁਰਖੀਆਂ ‘ਚ ਰਿਹਾ ਹੈ। ਨੇਹਾ ਕੱਕੜ ਦੇ ਵਿਆਹ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਖ਼ੁਦ ਨੇਹਾ ਕੱਕੜ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੀ ਹੈ ਪਰ ਵਿਆਹ ਤੋਂ ਤੁਰੰਤ ਬਾਅਦ ਹੀ ਰੋਹਨਪ੍ਰੀਤ ਦੀ ਐਕਸ ਸਾਹਮਣੇ ਆ ਗਈ ਹੈ।

ਇੰਨਾ ਹੀ ਨਹੀਂ ਉਹ ਤਾਂ ਰੋਹਨਪ੍ਰੀਤ ਨੂੰ ਫੋਨ ਵੀ ਕਰ ਰਹੀ ਹੈ। ਵਿਆਹ ਤੋਂ ਇਕ ਹਫ਼ਤੇ ਬਾਅਦ ਹੀ ਇਹ ਸਭ ਕੁਝ ਸ਼ੁਰੂ ਹੋਣ ‘ਤੇ ਨੇਹਾ ਕੱਕੜ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਰੋਹਨਪ੍ਰੀਤ ਸਿੰਘ ਦੀ ਸਾਬਕਾ ਪ੍ਰੇਮਿਕਾ ਅਵਨੀਤ ਕੌਰ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਵਿਆਹ ਤੋਂ ਬਾਅਦ ਅਵਨੀਤ ਕੌਰ ਹੁਣ ਰੋਹਨਪ੍ਰੀਤ ਨੂੰ ਕਿਉਂ ਫੋਨ ਕਰ ਰਹੀ ਹੈ। ਤਾਂ ਖ਼ਬਰ ਇਹ ਹੈ ਕਿ ਅਵਨੀਤ, ਰੋਹਨਪ੍ਰੀਤ ਦੀ ਐਕਸ ਅਸਲ ‘ਚ ਨਹੀਂ ਸਗੋਂ ਨਕਲੀ ‘ਚ ਹੈ।

ਦਰਅਸਲ, ਰੋਹਨਪ੍ਰੀਤ ਜਲਦ ਹੀ ਅਵਨੀਤ ਕੌਰ ਨਾਲ ਇਕ ਨਵਾਂ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਨਾਂ ‘ਐਕਸ ਕਾਲਿੰਗ’ ਹੈ। ਇਸ ਗੀਤ ਦਾ ਪੋਸਟਰ ਰੋਹਨਪ੍ਰੀਤ ਸਿੰਘ ਤੇ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਪੋਸਟ ਦੇਖ ਕੇ ਲੋਕ ਕਾਫ਼ੀ ਹੈਰਾਨ ਹੋ ਰਹੇ ਹਨ। ਨੇਹਾ ਕੱਕੜ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਸਿਰਫ਼ ਰੋਹਨਪ੍ਰੀਤ ਨੂੰ ਟੈਗ ਕੀਤਾ ਹੈ ਤੇ #ExCalling ਨਾਲ ਗੁੱਸੇ ਵਾਲੀ ਇਮੋਜ਼ੀ ਸ਼ੇਅਰ ਕੀਤੀ ਹੈ।

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇੰਸਟਾਗ੍ਰਾਮ ਦੇ ਜਰੀਏ ਆਪਣੇ ਰਿਲੇਸ਼ਨਸ਼ਿਪ ਦਾ ਖ਼ੁਲਾਸਾ ਕੀਤਾ ਸੀ। ਵਿਆਹ ਤੋਂ ਪਹਿਲਾਂ ਦੋਵਾਂ ਦਾ ਗੀਤ ‘ਨੇਹੂ ਦਾ ਵਿਆਹ’ ਵੀ ਰਿਲੀਜ਼ ਹੋਇਆ ਸੀ, ਜਿਸ ‘ਚ ਦੋਵਾਂ ਦੀ ਜੋੜੀ ਕਾਫ਼ੀ ਸ਼ਾਨਦਾਰ ਨਜ਼ਰ ਆਈ ਸੀ।