ਅਫਸਾਨਾ ਖ਼ਾਨ ਤੋਂ ਬਾਅਦ ਇਸ ਗਾਇਕਾ ਦਾ ਵੀ ਨਾਂ ਹੋਇਆ ਫਾਈਨਲ, ‘ਬਿੱਗ ਬੌਸ 15’ ਦੇ ਘਰ ਹੋਵੇਗਾ ਸੁਰਾਂ ਦਾ ਧਮਾਲ

0
328

ਸੁਪਰਸਟਾਰ ਸਲਮਾਨ ਖ਼ਾਨ ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਜਲਦ ਹੀ ਟੀ. ਵੀ. ‘ਤੇ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ‘ਚ ਸ਼ੋਅ ‘ਚ ਸ਼ਾਮਲ ਹੋਣ ਵਾਲੇ ਪ੍ਰਤੀਯੋਗੀਆਂ ਦੇ ਨਾਂ ਵੀ ਇੱਕ-ਇੱਕ ਕਰਕੇ ਸਾਹਮਣੇ ਆਉਣ ਲੱਗ ਪਏ ਹਨ।

ਕੁਝ ਸਮਾਂ ਪਹਿਲਾਂ ‘ਤਿਤਲੀਆਂ’ ਫੇਮ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੂੰ ਲੈ ਕੇ ਖ਼ਬਰ ਆਈ ਸੀ ਕਿ ਉਹ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ। ਹੁਣ ਇੱਕ ਹੋਰ ਗਾਇਕ ਅਕਾਸਾ ਸਿੰਘ ਦਾ ਨਾਂ ਵੀ ਇਸ ‘ਚ ਸ਼ਾਮਲ ਹੋ ਗਿਆ ਹੈ। ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ, ਅਕਾਸਾ ‘ਬਿੱਗ ਬੌਸ 15’ ਦੇ ਘਰ ‘ਚ ਵੀ ਨਜ਼ਰ ਆਵੇਗੀ।

ਅਕਾਸਾ ਦਾ ਨਾਂ ਨਾਨ-ਫਿਕਸ਼ਨ ਦੀ ਦੁਨੀਆ ਲਈ ਨਵਾਂ ਨਹੀਂ। ਉਹ 2014 ‘ਚ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਆਜ਼ ਰਾਅ ਸਟਾਰ’ ਦਾ ਵੀ ਹਿੱਸਾ ਰਹੀ ਹੈ। ਇਸ ਸ਼ੋਅ ‘ਚ ਉਨ੍ਹਾਂ ਦੇ ਗੁਰੂ ਹਿਮੇਸ਼ ਰੇਸ਼ਮੀਆ ਸੀ, ਜਿਨ੍ਹਾਂ ਉਸ ਨੂੰ ਫ਼ਿਲਮ ‘ਸਨਮ ਤੇਰੀ ਕਸਮ’ ‘ਚ ਇੱਕ ਗੀਤ ਗਾਉਣ ਦਾ ਮੌਕਾ ਦਿੱਤਾ ਸੀ।

ਅਕਾਸਾ ਨੇ ਇਸ ਫ਼ਿਲਮ ‘ਚ ਗੀਤ ‘ਤੂੰ ਖੀਂਚ ਮੇਰੀ ਫੋਟੋ’ ਗਾਇਆ, ਜੋ ਕਿ ਬਹੁਤ ਹਿੱਟ ਹੋਇਆ ਸੀ। ਇਸ ਤੋਂ ਇਲਾਵਾ ਆਸਥਾ ਗਿੱਲ ਨਾਲ ‘ਨਾਗਿਨ’ ਗੀਤ ‘ਚ ਵੀ ਅਕਾਸਾ ਨਜ਼ਰ ਆਈ ਸੀ। ਇਹ ਗਾਣਾ ਵੀ ਬਹੁਤ ਮਸ਼ਹੂਰ ਹੋਇਆ।

ਹਾਲਾਂਕਿ, ਅਜੇ ਤੱਕ ਇਸ ਮਾਮਲੇ ‘ਚ ਅਕਾਸਾ ਸਿੰਘ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਾਰ ‘ਬਿੱਗ ਬੌਸ’ ਸ਼ੋਅ ਦੀ ਥੀਮ ਜੰਗਲ ਹੈ। ਸ਼ੋਅ ਦੇ ਅਰੰਭ ‘ਚ ਕੁਝ ਕਬੀਲੇ ਦਿਖਾਈ ਦੇਣਗੇ, ਜਿਸ ‘ਚ ਰੁਬੀਨਾ ਦਿਲੈਕ, ਗੌਹਰ ਖ਼ਾਨ ਤੇ ਸ਼ਵੇਤਾ ਤਿਵਾੜੀ ਕਬੀਲੇ ਦੇ ਸਰਦਾਰ ਵਜੋਂ ਨਜ਼ਰ ਆਉਣਗੇ। ਪਿਛਲੇ ਸੀਜ਼ਨ ‘ਚ ਵੀ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਕੁਝ ਸਮੇਂ ਲਈ ਸੀਨੀਅਰ ਵਜੋਂ ਸ਼ੋਅ ‘ਚ ਸ਼ਾਮਲ ਹੋਏ ਸਨ।

ਖ਼ਬਰਾਂ ਅਨੁਸਾਰ, ਅਕਾਸਾ ਤੋਂ ਇਲਾਵਾ, ਕਰਨ ਕੁੰਦਰਾ, ਤੇਜਸ਼ਵੀ ਪ੍ਰਕਾਸ਼, ਵਿਸ਼ਾਲ ਕੋਟਿਅਨ, ਸਿੰਬਾ ਨਾਗਪਾਲ, ਡੋਨਲ ਬਿਸ਼ਟ ਅਤੇ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੂੰ ਸ਼ੋਅ ਦੇ ‘ਬਿੱਗ ਬੌਸ 15’ ਦੇ ਪ੍ਰਤੀਯੋਗੀ ਲਈ ਫਾਈਨਲ ਕੀਤਾ ਗਿਆ ਹੈ।