ਅਨੁਸ਼ਕਾ ਤੇ ਵਿਰਾਟ ਕੋਹਲੀ ਨੂੰ ਰੋਮਾਂਟਿਕ ਹੁੰਦਿਆਂ ਵੇਖ ਪ੍ਰਿਯੰਕਾ ਚੋਪੜਾ ਦੀਆਂ ਅੱਖਾਂ ‘ਚ ਆਏ ਹੰਝੂ, ਆਖੀ ਇਹ ਗੱਲ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਸਮੇਂ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਹਨ। ਉਨ੍ਹਾਂ ਦੇ ਨਾਂ ‘ਤੇ ਅੰਤਰਰਾਸ਼ਟਰੀ ਕ੍ਰਿਕਟ ‘ਚ ਬਹੁਤ ਸਾਰੇ ਰਿਕਾਰਡ ਸ਼ਾਮਲ ਹਨ।

ਇਸ ਵਾਰ ਵਿਰਾਟ ਕੋਹਲੀ ਯੂਏਈ ‘ਚ ਹਨ ਅਤੇ ਆਈ. ਪੀ. ਐਲ. ਖੇਡ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਉਨ੍ਹਾਂ ਨਾਲ ਸਮਾਂ ਬਤੀਤ ਕਰ ਰਹੀ ਹੈ।

ਅਨੁਸ਼ਕਾ ਸ਼ਰਮਾ ਇਕ ਤਸਵੀਰ ‘ਚ ਵਿਰਾਟ ਕੋਹਲੀ ਦੇ ਗਲ ‘ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ‘ਚ ਦੋਵੇਂ ਇਕ-ਦੂਜੇ ਨੂੰ ਬਾਹਾਂ ‘ਚ ਲੈ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਤੇ ਮੌਨੀ ਰਾਏ, ਤਾਹਿਰਾ ਕਸ਼ਅਪ ਤੇ ਪ੍ਰਿਯੰਕਾ ਚੋਪੜਾ ਨੇ ਰਿਐਕਟ ਕੀਤਾ ਹੈ। ਪੀਸੀ ਨੇ ਲਾਊਡਲੀ ਕ੍ਰਾਇੰਗ ਇਮੋਜ਼ੀ ਬਣਾਇਆ ਹੈ, ਜੋ ਕਿ ਬਹੁਤ ਜ਼ਿਆਦਾ ਖੁਸ਼ੀ ਕਾਰਨ ਸੈਂਟੀਮੇਂਟਲ ਕੰਟਰੋਲ ਨਾ ਕਰਨ ਪਾਉਣ ਨੂੰ ਵੀ ਦਰਸਾਉਂਦਾ ਹੈ।

ਅਨੁਸ਼ਕਾ ਤੇ ਵਿਰਾਟ ਦਾ ਇਕ ਹੋਰ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਵਿਰਾਟ ਕੇਕ ਕੱਟਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਦੋਵੇਂ ਇਕ-ਦੂਜੇ ਨੂੰ ਕੇਕ ਖਵਾ ਕੇ ਗਲੇ ਲਾਉਂਦੇ ਨਜ਼ਰ ਆ ਰਹੇ ਹਨ। ਅਨੁਸ਼ਰਾ ਦੁਬਈ ‘ਚ ਵਿਰਾਟ ਨਾਲ ਪ੍ਰੈਗਨੈਂਸੀ ਇੰਜੁਆਏ ਕਰ ਰਹੀ ਹੈ। ਦੋਵਾਂ ਨੇ ਅਗਸਤ ‘ਚ ਮਾਤਾ-ਪਿਤਾ ਬਣਨ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਦੇ ਜਨਮਦਿਨ ‘ਤੇ ਬੀਸੀਸੀਆਈ, ਆਈਸੀਸੀ ਤੋਂ ਇਲਾਵਾ ਕਈ ਕ੍ਰਿਕਟਰਾਂ ਨੇ ਕਰੋੜਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਬੀਸੀਸੀਆਈ ਨੇ ਟਵੀਟ ਕੀਤਾ, 2011 ਵਿਸ਼ਵ ਕੱਪ ਦੇ ਵਿਜੇਤਾ, 21,901 ਦੌੜਾਂ, 70 ਅੰਤਰਰਾਸ਼ਟਰੀ ਸੈਂਕੜੇ, ਭਾਰਤੀ ਕਪਤਾਨ ਵਜੋਂ ਸਭ ਤੋਂ ਵਧ ਟੈਸਟ ਜਿੱਤ, ਟੀ -20 (ਪੁਰਸ਼) ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਜਨਮਦਿਨ ਦੀਆਂ ਵਧਾਈਆਂ।”