ਸ਼ੁੱਧ ਸੋਨੇ ਦੀ ਕਢਾਈ ਨਾਲ ਬਣੀ ਉਰਵਸ਼ੀ ਰੌਤੇਲਾ ਦੀ ਡਰੈੱਸ, ਕੀਮਤ ਜਾਣ ਲੱਗੇਗਾ ਝਟਕਾ

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇਕ ਵਾਰ ਮੁੜ ਸੁਰਖੀਆਂ ‘ਚ ਆ ਗਈ ਹੈ। ਹੁਣ ਸੁਰਖੀਆਂ ‘ਚ ਆਉਣ ਦਾ ਕਾਰਨ ਉਸ ਦੀ ਕੋਈ ਫ਼ਿਲਮ ਜਾਂ ਬਿਆਨ ਨਹੀਂ ਸਗੋਂ ਉਸ ਦੀ ਕੀਮਤੀ ਡਰੈੱਸ ਹੈ। ਦੱਸ ਦਈਏ ਕਿ ਉਰਵਸ਼ੀ ਰੌਤੇਲਾ ਅਮਾਤੋ ਦੀ ਫੈਸ਼ਨ ਫ਼ਿਲਮ ‘ਚ ਈਜ਼ੀਪਟ ਦੀ ਰਾਣੀ ਕਲਿਓਪੇਟ੍ਰਾ ਬਣੀ ਹੈ।

ਇਸ ਲਈ ਉਸ ਨੇ 5 ਮਿਲੀਅਨ ਅਮਰੀਕੀ ਡਾਲਰ ਦੀ ਸੋਨੇ ਦੀ ਡਰੈੱਸ ਪਾਈ, ਜਿਸ ਦੀ ਕੀਮਤ ਭਾਰਤੀ ਰੁਪਏ ‘ਚ 37 ਕਰੋੜ 34 ਲੱਖ ਤੋਂ ਜ਼ਿਆਦਾ ਹੈ।

ਬਾਲੀਵੁੱਡ ਦੀ ਗਲੈਮ ਗਰਲ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਵਿਚ ਸ਼ਿਰਕਤ ਕੀਤੀ, ਜਿੱਥੇ ਉਸ ਦੀ ਨੇਹਾ ਕੱਕੜ ਤੋਂ ਵੀ ਮਹਿੰਗ ਲਹਿੰਗਾ ਪਾਇਆ ਸੀ, ਜੋ ਲੇਜਰ ਕੱਟ ਲੈਦਰ ਸੀ।

ਇਸ ‘ਤੇ ਜਰਦੌਜ਼ਾ ਦਾ ਕੰਮ ਕੀਤਾ ਗਿਆ ਸੀ ਤੇ ਇਸ ਵਿਚ ਓਰੀਜਨਲ ਸਵਰੋਸਕੀ ਲੱਗੇ ਸਨ। ਉਰਵਸ਼ੀ ਨੇ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡਰੈੱਸ ਪਾਈ ਹੋਈ ਸੀ। ਉਰਵਸ਼ੀ ਦੀ ਡਰੈੱਸ ਲੱਖਾਂ ਦੀ ਲੱਗ ਰਹੀ ਸੀ। ਉਰਵਸ਼ੀ ਦੇ ਲਹਿੰਗੇ ਤੇ ਗਹਿਣਿਆਂ ਦੀ ਕੀਮਤ ਕੁਲ 55 ਲੱਖ ਰੁਪਏ ਸੀ।

ਹੁਣ ਇਕ ਵਾਰ ਫਿਰ ਉਰਵਸ਼ੀ ਖਬਰਾਂ ਵਿਚ ਹੈ। ਉਰਵਸ਼ੀ ਰੌਤੇਲਾ ਆਪਣੇ ਫੈਸ਼ਨ ਤੇ ਸਟਾਈਲ ਨੂੰ ਦਿਖਾਉਣ ‘ਚ ਕਦੇ ਪਿੱਛੇ ਨਹੀਂ ਰਹੀ। ਇਸ ਤੋਂ ਇਲਾਵਾ ਉਸ ਨੂੰ ਅਰਬਨ ਦੀ ਬੈਸਟ ਵੂਮੈਨ ਆਫ ਦਿ ਈਅਰ ਵੀ ਚੁਣਿਆ ਗਿਆ ਹੈ।

ਹੁਣ ਉਸ ਨੂੰ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਤੇ ਸੈਕਸੀ ਸਟਾਰ ਕਲਿਓਪੇਟ੍ਰਾ ਚੁਣਿਆ ਗਿਆ। ਉਸ ਨੇ 37 ਕਰੋੜ ਰੁਪਏ ਦੀ ਡਰੈੱਸ ਪਹਿਨੀ ਹੈ।