ਅਸੀਂ ਹਿੰਦੁਸਤਾਨ ਦੇ ਟੋਟੇ ਨਹੀਂ ਹੋਣ ਦੇਣੇ

ਕੇਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਖੇਤੀ ਕਾਨੂੰਨਾ ਦਾ ਵਿਰੋਧ ਕਿਸਾਨਾ ਵੱਲੋ ਲਗਾਤਾਰ ਜਾਰੀ ਹੈ ਜਿਸ ਦੇ ਚਲਦਿਆ ਹੋਇਆ ਕਿਸਾਨਾ ਵੱਲੋ ਵੱਖ ਵੱਖ ਥਾਵਾ ਤੇ ਧਰਨੇ ਲਗਾਏ ਹੋਏ ਹਨ ਜਿਹਨਾ ਵਿੱਚ ਵੱਖ ਵੱਖ ਸ਼ਖਸ਼ੀਅਤਾ ਵੱਲੋ ਸ਼ਮੂਲੀਅਤ ਕੀਤੀ ਜਾ ਰਹੀ ਹੈ ਇਸੇ ਦੌਰਾਨ ਕਿਸਾਨਾ ਦੇ ਹੱਕ ਵਿੱਚ ਆਏ ਪੰਜਾਬੀ ਜਗਤ ਦੇ ਅਦਾਕਾਰ ਯੋਗਰਾਜ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆ ਹੋਇਆ ਕਿਹਾ ਕਿ ਸਰਕਾਰਾ ਦੀਆ ਗਲਤ ਨੀਤੀਆ ਦਾ ਨੁਕਸਾਨ ਹਮੇਸ਼ਾ ਦੇਸ਼ ਨੂੰ ਸਹਿਣ ਕਰਨਾ ਪਿਆ ਹੈ ਜਿਸ ਦੀ ਸ਼ੁਰੂਆਤ ਸਭ ਤੋ ਪਹਿਲਾ ਭਾਰਤ ਵਿੱਚੋ ਟੁੱਟ ਕੇ ਪਾਕਿਸਤਾਨ ਦਾ ਬਣਨਾ ਸੀ ਅਤੇ

ਉਸ ਤੋ ਬਾਅਦ ਪੰਜਾਬ ਦੇ ਕਈ ਟੋਟੇ ਹੋਣਾ ਵੀ ਸਰਕਾਰਾ ਦੀਆ ਗਲਤ ਨੀਤੀਆ ਕਾਰਨ ਹੀ ਹੋਇਆ ਹੈ ਉਹਨਾ ਕਿਹਾ ਕਿ ਸਰਕਾਰ ਹੁਣ ਵੀ ਇਸੇ ਗਲਤ ਤਰੀਕੇ ਤੇ ਚੱਲ ਰਹੀ ਹੈ ਪਰ ਪੰਜਾਬੀਆ ਵੱਲੋ ਇਸ ਦਾ ਮੂੰਹਤੋੜ ਜਵਾਬ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ ਉਹਨਾ ਕਿਹਾ ਕਿ ਜਦੋ ਸਾਰੇ ਇਕੱਠੇ ਹੋ ਕੇ ਤੁਰਨਗੇ ਤਾ ਫਿਰ ਸਰਕਾਰਾ ਲੋਕਾ ਦੇ ਅੱਗੇ ਕਦੇ ਵੀ ਨਹੀ ਟਿਕ ਪਾਉਦੀਆ ਹਨ ਉਹਨਾ ਨੇ ਕਾਗਰਸ ਨੂੰ ਨਿਸ਼ਾਨੇ ਤੇ ਲੈਦਿਆ ਹੋਇਆ ਆਖਿਆ ਕਿ ਜਦੋ ਇਹ ਬਿੱਲ ਪਾਸ ਹੋ ਰਹੇ ਸੀ ਤਾ ਕਾਗਰਸ ਪਾਰਟੀ ਇਹਨਾ ਦਾ ਸਹੀ ਤਰੀਕੇ ਨਾਲ ਵਿਰੋਧ ਕਰਨ ਵਿੱਚ ਨਾਕਾਮਯਾਬ ਰਹੀ ਹੈ

ਅਤੇ ਹੁਣ ਇਹਨਾ ਖੇਤੀ ਕਾਨੂੰਨਾ ਦੇ ਨਾਮ ਤੇ ਉਹਨਾ ਵੱਲੋ ਡਰਾਮੇ ਕੀਤੇ ਜਾ ਰਹੇ ਹਨ ਉਹਨਾ ਕਿਹਾ ਕਿ ਜੇਕਰ ਇਹ ਖੇਤੀ ਬਿੱਲ ਇੰਨੇ ਹੀ ਕਿਸਾਨਾ ਲਈ ਲਾਹੇਵੰਦ ਹਨ ਤਾ ਸਰਕਾਰ ਨੇ ਇਹਨਾ ਨੂੰ ਬਣਾਉਣ ਸਮੇ ਕਿਸਾਨਾ ਨਾਲ ਸਲਾਹ ਕਿਉ ਨਹੀ ਕੀਤੀ ਅਤੇ ਇਹਨਾ ਨੂੰ ਬੰਦ ਕਮਰਿਆ ਵਿੱਚ ਮੀਟਿੰਗਾ ਕਰਕੇ ਬਣਾਉਣ ਦੀ ਬਜਾਏ ਸ਼ਰੇਆਮ ਬਾਹਰ ਪ੍ਰੈੱਸ ਵਿੱਚ ਕਿਉ ਨਹੀ ਬਣਾਇਆ ਹੈ ਉਹਨਾ ਸਾਰੀਆ ਸਿਆਸੀ ਪਾਰਟੀਆ ਨੂੰ ਇਕਜੁੱਟ ਹੋ ਕੇ ਕਿਸਾਨਾ ਦੇ ਦਰਦ ਨੂੰ ਸਮਝਦੇ ਹੋਏ ਕਿਸਾਨਾ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News