ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਦੀ ਦਾਦੀ ਨਾਲ ਤਸਵੀਰ ਕੀਤੀ ਸਾਂਝੀ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਕਸਰ ਆਪਣੀਆਂ ਬੇਟੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ । ਪਰ ਇਸ ਵਾਰ ਉਹਨਾਂ ਵੱਲੋਂ ਸ਼ੇਅਰ ਕੀਤੀ ਤਸਵੀਰ ਕੁਝ ਖ਼ਾਸ ਹੈ । ਇਸ ਤਸਵੀਰ ਵਿੱਚ ਨੀਰੂ ਦੀਆਂ ਬੇਟੀਆਂ ਇੱਕਲੀਆਂ ਨਜ਼ਰ ਨਹੀਂ ਆ ਰਹੀਆਂ ਬਲਕਿ ਇਸ ਵਾਰ ਉਹਨਾਂ ਦੇ ਨਾਲ ਉਹਨਾਂ ਦੀ ਦਾਦੀ ਵੀ ਨਜ਼ਰ ਆ ਰਹੀ ਹੈ ।ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੀ ਬੇਟੀ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ।ਇਸਦੇ ਨਾਲ ਹੀ ਨੀਰੂ ਬਾਜਵਾ ਨੇ ਇੱਕ ਵਾਰ ਫਿਰ ਬੇਟੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਬੇਹੱਦ ਖਾਸ ਹੈ।

ਇਸ ਤਸਵੀਰ ਵਿੱਚ ਖਾਸ ਇਹ ਹੈ ਕਿ ਇਸ ਵਿੱਚ ਨੀਰੂ ਬਾਜਵਾ ਨਹੀਂ ਬਲਕਿ ਉਨ੍ਹਾਂ ਦੀਆਂ ਬੱਚੀਆਂ ਇੱਕਲੀਆਂ ਦਿਖਾਈ ਦੇ ਰਹੀਆਂ ਹਨ ਬਲਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਦਾਦੀ ਨਜ਼ਰ ਆ ਰਹੀ ਹੈ।

ਨੀਰੂ ਬਾਵਜਾ ਵਲੋਂ ਸ਼ੇਅਰ ਕੀਤੀ ਇਹ ਤਸਵੀਰ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ ਤਸਵੀਰ ਨੇ ਥੱਲੇ ਖੂਬ ਕਮੈਂਟ ਵੀ ਕਰ ਰਹੇ ਹਨ।ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨੀਰੂ ਦੀ ਵੱਡੀ ਬੇਟੀ ਅਨਾਇਆ ਤੇ ਉਸ ਦੀ ਦਾਦੀ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ । ਨੀਰੂ ਦੀ ਛੋਟੀ ਬੇਟੀ ਦਾਦੀ ਦੀ ਝੋਲੀ ਵਿੱਚ ਦਿਖਾਈ ਦੇ ਰਹੀ ਹੈ ।ਇਹ ਬੇਹੱਦ ਖੂਬਸੂਰਤ ਤਸਵੀਰ ਹੈ ਅਤੇ ਜੋ ਕਿ ਪਹਿਲੀ ਵਾਰ ਅਦਾਕਾਰਾ ਵਲੋਂ ਸ਼ੇਅਰ ਕੀਤੀ ਗਈ ਹੈ।

ਇਸ ਨਾਲ ਜੇਕਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ, ਤੇ ਇਹਨਾਂ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ । ਤੁਹਾਨੂੰ ਦੱਸ ਦੇਈਏ ਨੀਰੂ ਹੁਣ ਪੂਰੇ ਫਾਰਮ ਵਿੱਚ ਹੈ ਅਤੇ ਲਗਾਤਾਰ ਆਪਣੀ ਕੰਮ ਵਿੱਚ ਰੁਝੀ ਹੋਈ ਹੈ।

ਅਤੇ ਇਹ ਹੀ ਨਹੀਂ ਉਸ ਲਗਾਤਾਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕਰ ਰਹੀ ਹੈ, ਉਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਉਹ ਆਪਣੀਆਂ ਬੇਟੀਆਂ ਨੂੰ ਬਹੁਤ ਮਿਸ ਕਰ ਰਹੀ ਹੈ ਅਤੇ ਉਸ ਦੀਆਂ ਬੇਟੀਆਂ ਵੀ ਆਪਣੀ ਮਾਂ ਨੂੰ ਜਰੂਰ ਕਰ ਰਹੀਆਂ ਹੋਣਗੀਆਂ।