ਸ਼ਹਿਨਾਜ਼ ਦਾ ਟ੍ਰੈਡਿਸ਼ਨਲ ਆਊਟਫਿਟ ‘ਚ ਦਿਲਕਸ਼ ਅੰਦਾਜ਼, ਤਸਵੀਰਾਂ ਵੇਖ ਪ੍ਰਸ਼ੰਸਕ ਦੇ ਰਹੇ ਨੇ ਦੁਆਵਾਂ

0
236

ਨਵੀਂ ਦਿੱਲੀ (ਬਿਊਰੋ) : ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਹੌਲੀ-ਹੌਲੀ ਆਪਣੀ ਲਾਈਫ ‘ਚ ਨਾਰਮਲ ਹੋ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਦੀ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਰਿਲੀਜ਼ ਹੋਈ, ਜਿਸ ਨੇ ਬਾਕਸ ਆਫਿਸ ‘ਤੇ ਧੂਮ ਮਚਾ ਦਿੱਤੀ ਹੈ। ਸ਼ਹਿਨਾਜ਼ ਕੌਰ ਗਿੱਲ ਦੇ ਫੈਨਜ਼ ਫ਼ਿਲਮ ‘ਚ ਉਨ੍ਹਾਂ ਦੀ ਪਰਫਾਰਮੈਂਸ ਨਾਲ ਕਾਫ਼ੀ ਖੁਸ਼ ਹਨ। ਉਥੇ ਹੀ ਹੁਣ ਸ਼ਹਿਨਾਜ਼ ਦੀ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜੋ ਫੈਨਜ਼ ਦੀ ਖੁਸ਼ੀ ਨੂੰ ਹੋਰ ਵਧਾ ਰਹੀ ਹੈ। ਸ਼ਹਿਨਾਜ਼ ਕੌਰ ਗਿੱਲ ਦੀ ਇਹ ਤਸਵੀਰਾਂ ਉਨ੍ਹਾਂ ਦੀ ਫ਼ਿਲਮ ‘ਹੌਂਸਲਾ ਰੱਖ’ ਦੇ ਸੈੱਟ ਦੀ ਹੈ। ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਫ਼ਿਲਮ ਦੇ ਸੈੱਟ ‘ਤੇ ਦਿਲਕਸ਼ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸਦਮੇ ‘ਚ ਰਹਿ ਚੁੱਕੀ ਸ਼ਹਿਨਾਜ਼ ਨੂੰ ਵੇਖ ਕੇ ਫੈਨਜ਼ ਦਾ ਦਿਲ ਦੁਖਦਾ ਸੀ। ਹੁਣ ਇੰਨੇ ਦਿਨਾਂ ਬਾਅਦ ਉਸ ਨੂੰ ਹੱਸਦੇ-ਮੁਸਕੁਰਾਉਂਦੇ ਦੇਖ ਪੁਰਾਣੀ ਸ਼ਹਿਨਾਜ਼ ਨਜ਼ਰ ਆਈ, ਇਹ ਵੇਖ ਕੇ ਫੈਨਜ਼ ਖੁਸ਼ੀ ਨਾਲ ਝੂਮ ਉੱਠੇ।

ਦੱਸ ਦੇਈਏ ਕਿ ‘ਹੌਂਸਲਾ ਰੱਖ’ ਦੀ ਸ਼ੂਟਿੰਗ ਕੈਨੇਡਾ ‘ਚ ਹੋਈ ਸੀ ਅਤੇ ਇਹ ਤਸਵੀਰਾਂ ਵੀ ਉਥੋਂ ਦੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਕਾਫ਼ੀ ਖ਼ੂਬਸੂਰਤ ਲਹਿੰਗੇ ‘ਚ ਝੂਮਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਡਿਜ਼ਾਈਨ ਕੇਨ ਫਨਰਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਬਾਅਦ ਇਸ ਨੂੰ ਵਿਰਲ ਭਯਾਨੀ ਨੇ ਵੀ ਸ਼ੇਅਰ ਕੀਤਾ।

ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਫੈਨਜ਼, ਸ਼ਹਿਨਾਜ਼ ਨੂੰ ਫ਼ਿਲਮ ਅਤੇ ਅੱਗੇ ਦੀ ਜ਼ਿੰਦਗੀ ਲਈ ਬੈਸਟ ਵਿਸ਼ਜ਼ (ਸ਼ੁੱਭਕਾਮਨਾਵਾਂ) ਦੇ ਰਹੇ ਹਨ। ਇਕ ਨੇ ਲਿਖਿਆ ਇਸ ਤਰ੍ਹਾਂ ਹੀ ਮੁਸਕੁਰਾਉਂਦੀ ਰਹੋ। ਇਕ ਯੂਜ਼ਰ ਨੇ ਲਿਖਿਆ ਕਿ ਉਦਾਸ ਨਾ ਹੋਇਆ ਕਰੋ, ਸਮਾਈਲ ਕਰਦੇ ਹੋਏ ਪਿਆਰੇ ਲੱਗਦੇ ਹੋ।

ਦੱਸਣਯੋਗ ਹੈ ਕਿ ਦਰਸ਼ਕਾਂ ਨੂੰ ਇਹ ਫ਼ਿਲਮ ਕਾਫ਼ੀ ਪਸੰਦ ਆ ਰਹੀ ਹੈ, ਜਿਸ ‘ਚ ਸ਼ਹਿਨਾਜ਼ ਨਾਲ ਦਿਲਜੀਤ ਦੋਸਾਂਝ ਵੀ ਲੀਡ ਰੋਲ ‘ਚ ਹਨ। ਦਰਅਸਲ, ਕੇਨ ਫਨਰਸ ਸ਼ਹਿਨਾਜ਼ ਦੇ ਫੇਵਰੇਟ ਡਿਜ਼ਾਈਨਰ ਹਨ, ਉਨ੍ਹਾਂ ਨੇ ਹੀ ਅਦਾਕਾਰਾ ਲਈ ‘ਬਿੱਗ ਬੌਸ 13’ ‘ਚ ਵੀ ਡਰੈੱਸ ਡਿਜ਼ਾਈਨ ਕੀਤੀ ਸੀ। ਉਨ੍ਹਾਂ ਨੇ ਸ਼ਹਿਨਾਜ਼ ਲਈ ਟ੍ਰਡਿਸ਼ਨਲ ਆਊਟਫਿਟ ਡਿਜ਼ਾਈਨ ਕੀਤੀ ਸੀ, ਜੋ ਉਨ੍ਹਾਂ ਨੂੰ ਕਾਫ਼ੀ ਪਸੰਦ ਆਈ ਸੀ।