ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ, ਦੇਖੋ ਨਵੀਂ ਵਿਆਹੀ ਜੋੜੀ ਦਾ ਦਿਲਕਸ਼ ਅੰਦਾਜ਼

0
306

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਵਿਆਹ ਗੀਤ ਗਰੇਵਾਲ ਨਾਲ ਹੋ ਗਿਆ ਹੈ।ਜਿਥੇ ਪਰਮੀਸ਼ ਵਰਮਾ ਐਂਟਰਟੇਨਮੈਂਟ ਇੰਡਸਟਰੀ ਨਾਲ ਸਬੰਧ ਰੱਖਦੇ ਹਨ, ਉਥੇ ਗੀਤ ਗਰੇਵਾਲ ਕੈਨੇਡਾ ਦੀ ਰਾਜਨੀਤੀ ਨਾਲ ਸਬੰਧ ਰੱਖਦੀ ਹੈ।

ਦੋਵਾਂ ਦੇ ਵਿਆਹ ਸਮਾਰੋਹ ਦੀਆਂ ਤਸਵੀਰਾਂ ਪਰਮੀਸ਼ ਤੇ ਗੀਤ ਵਲੋਂ ਪਹਿਲਾਂ ਹੀ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਪਰ ਹਰ ਕੋਈ ਨਵੀਂ ਵਿਆਹੀ ਜੋੜੀ ਨੂੰ ਦੇਖਣ ਲਈ ਬੇਤਾਬ ਸੀ। ਇਸੇ ਦੇ ਚਲਦਿਆਂ ਪਰਮੀਸ਼ ਵਰਮਾ ਨੇ ਹੁਣ ਵਿਆਹ ਦੇ ਜੋੜੇ ’ਚ ਆਪਣੀਆਂ ਤੇ ਗੀਤ ਗਰੇਵਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਪਰਮੀਸ਼ ਵਰਮਾ ਨੇ ਵਿਆਹ ਮੌਕੇ ਹਲਕੇ ਹਰੇ ਰੰਗ ਦੀ ਸ਼ੇਰਵਾਨੀ ਪਹਿਨੀ, ਜਿਸ ’ਚ ਹਲਕਾ ਗੁਲਾਬੀ ਰੰਗ ਵੀ ਨਜ਼ਰ ਆ ਰਿਹਾ ਹੈ। ਉਥੇ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਦੇ ਲਹਿੰਗੇ ਦੇ ਰੰਗ ਨਾਲ ਦੀ ਪੱਗ ਵੀ ਬੰਨ੍ਹੀ।

ਗੀਤ ਗਰੇਵਾਲ ਨੇ ਵਿਆਹ ਮੌਕੇ ਖ਼ੂਬਸੂਰਤ ਲਹਿੰਗਾ ਪਹਿਨਿਆ ਹੋਇਆ ਸੀ। ਦੋਵੇਂ ਇਕੱਠੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ।ਉਥੇ ਤਸਵੀਰਾਂ ’ਚ ਗਾਇਕ ਅਖਿਲ, ਜੀ ਸਿੱਧੂ ਤੇ ਰੌਸ਼ਨ ਪ੍ਰਿੰਸ ਵੀ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਬੀਤੇ ਦਿਨੀਂ ਪੋਸਟ ਪਾ ਕੇ ਕਿਹਾ ਸੀ ਕਿ ਉਹ ਆਪਣੇ ਇਨ੍ਹਾਂ ਖ਼ਾਸ ਪਲਾਂ ਨੂੰ ਜਿਊਣਾ ਚਾਹੁੰਦੇ ਹਨ ਤਾਂ ਉਹ ਆਪਣੇ ਵਿਆਹ ਦੇ ਪ੍ਰੋਗਰਾਮਾਂ ਦੀਆਂ ਜ਼ਿਆਦਾ ਤਸਵੀਰਾਂ ਪੋਸਟ ਨਹੀਂ ਕਰ ਪਾਉਣਗੇ ਪਰ ਉਨ੍ਹਾਂ ਨੂੰ ਜਿਵੇਂ ਵੀ ਸਮੇਂ ਮਿਲ ਰਿਹਾ ਹੈ, ਉਹ ਆਪਣੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਪਰਮੀਸ਼ ਨੇ ਕੈਨੇਡਾ ‘ਚ ਆਪਣੀ ਹੋਣ ਵਾਲੀ ਲਾਈਫ ਪਾਰਟਨਰ ਗੀਤ ਗਰੇਵਾਲ ਨਾਲ ਕੁੜਮਾਈ ਕਰਵਾ ਲਈ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਮੰਗਣੀ ਵਾਲੀ ਤਸਵੀਰਾਂ ਛਾਈਆਂ ਹੋਈਆਂ ਹਨ। ਅਜਿਹੇ ‘ਚ ਪਰਮੀਸ਼ ਵਰਮਾ ਨੇ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।