ਯੋਗਰਾਜ ਸਿੰਘ ਦੀ ਕਰਤੂਤ ਹੋਈ ਵਾਇਰਲ

ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨੀ ਸੰਘਰਸ਼ ‘ਚ ਪੰਜਾਬੀ ਕਲਾਕਾਰ ਵੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਕਿਸਾਨਾਂ ਦੇ ਸੰਘਰਸ਼ ‘ਚ ਉਨ੍ਹਾਂ ਦਾ ਸਾਥ ਦੇਣ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਪਹੁੰਚੇ।

ਧਰਨੇ ‘ਚ ਪਹੁੰਚੇ ਯੋਗਰਾਜ ਸਿੰਘ ਨੇ ਮਹਾਭਾਰਤ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਕੌਰਵਾਂ ਨੂੰ ਕਿਹਾ ਸੀ ਕਿ ਪਾਂਡਵਾਂ ਨੂੰ ਬਣਦਾ ਹਿੱਸਾ ਦੇ ਦਿਓ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਤੇ ਉਸਦਾ ਨਤੀਜਾ ਸਭ ਦੇ ਸਾਹਮਣੇ ਹੈ।ਦੱਸ ਦਈਏ ਕਿ ਕੇਂਦਰ ਵੱਲੋਂ ਪਰਾਲੀ ਸਾੜ੍ਹਣ ਲਈ 1 ਕਰੋੜ ਦੇ ਜੁਰਮਾਨੇ ਤੇ 5 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਗਿਆ ਹੈ। 5 ਨਵੰਬਰ ਨੂੰ ਕਿਸਾਨਾਂ ਵੱਲੋਂ ਮੁਕੰਮਲ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ।


ਪਿਛਲੇ ਕਈ ਦਿਨਾਂ ਤੋਂ ਕਿਸਾਨੀ ਧਰਨਿਆਂ ‘ਚ ਆਪਣੇ ਦਿਲ ਦੇ ਜਜ਼ਬਾਤ ਲੈ ਕੇ ਵੱਖ-ਵੱਖ ਥਾਵਾਂ ‘ਤੇ ਪੁੱਜ ਰਹੇ ਫਿਲਮੀ ਕਲਾਕਾਰ ਯੋਗਰਾਜ ਸਿੰਘ ਨੇ ਅੱਜ ਇੱਥੇ ਕੋਠੇ ਗੱਜਣ ਸਿੰਘ ਵਾਲਾ ਵਿਖੇ ਲੱਗੇ ਕਿਸਾਨੀ ਧਰਨੇ ‘ਚ ਆਪਣੀ ਭਾਵਪੂਰਤ ਤਕਰੀਰ ਦੌਰਾਨ ਭਾਰੀ ਗਿਣਤੀ ‘ਚ ਜੁੜੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੰਗਾਰ ਪਾਉਂਦਿਆਂ ਆਖਿਆ ਕਿ ਹੁਣ ਸਹੁੰ ਪਾ ਕੇ ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ ਲਕੀਰ ਖਿੱਚਣ ਦਾ ਸਮਾਂ ਆ ਗਿਆ ਹੈ ਕਿ ਖੁਦ ਨੂੰ ਸ਼ਹੀਦ ਕਰਵਾਉਣਾ ਤਾਂ ਮਨਜ਼ੂਰ ਕਰ ਲਵੋ ਪਰ ਪਿੱਛੇ ਹਟਣ ਦਾ ਨਾਮ ਨਹੀਂ ਲੈਣਾ ਕਿਉਂਕਿ ਆਪਸੀ ਭਾਈਵਾਲੀ ਨਾਲ ਸਿਆਸਤਦਾਨਾ ਨੇ ਆਪਣੇ ਘਰ ਤਾਂ ਭਰ ਲਏ ਪਰ ਸਾਡਾ ਹੱਸਦਾ-ਵਸਦਾ ਤੇ ਖੁਸ਼ਹਾਲ ਪੰਜਾਬ ਮਰਨ ਕਿਨਾਰੇ ਕਰ ਕੇ ਰੱਖ ਦਿੱਤਾ।

ਉਨ੍ਹਾਂ ਪਿਛਲੇ ਦਿਨੀਂ ਮਾਝੇ ਇਲਾਕੇ ‘ਚ ਜ਼ ਹਿ ਰੀ ਲੀ ਸ਼ ਰਾ ਬ ਨਾਲ ਹੋਈਆਂ 128 ਮੌਤਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਸ ਸ਼ਰਾਬ ਕਾਂਡ ‘ਚ 7 ਮੌਜੂਦਾ ਵਿਧਾਇਕ ਅਤੇ ਇਕ ਮੈਂਬਰ ਪਾਰਲੀਮੈਂਟ ਦਾ ਨਾਮ ਆਇਆ, ਸਿਆਸਤਦਾਨਾ ਨੇ ਦਿੱਲੀ ਵਿਖੇ ਪੁੱਜ ਕੇ ਆਪਣੇ ਆਕਾਵਾਂ ਦੀਆਂ ਲੇਲੜੀਆਂ ਕੱਢੀਆਂ, ਪੰਜਾਬ ਦਾ ਕੇਸ ਦਿੱਲੀ ‘ਚ ਜਾਂਚ ਲਈ ਪੁੱਜ ਗਿਆ ਤੇ ਉਸ ਤੋਂ ਬਾਅਦ ਮਾਮਲਾ ਬੜੀ ਚਲਾਕੀ ਨਾਲ ਰਫਾ-ਦਫਾ ਕਰ ਦਿੱਤਾ ਗਿਆ।

ਯੋਗਰਾਜ ਸਿੰਘ ਸਮੇਤ ਉਨਾਂ ਨਾਲ ਆਏ ਸਾਥੀ ਕਲਾਕਾਰਾਂ ਨੇ ਵੀ ਵਿਅੰਗਮਈ ਤਰੀਕੇ ਨਾਲ ਪੰਥ ਦੇ ਨਾਂਅ ‘ਤੇ ਵੋਟਾਂ ਪਾਉਣ ਵਾਲਿਆਂ ਨੂੰ ਹਲੂਣਦਿਆਂ ਆਖਿਆ ਕਿ ਕੋਈ ਹੱਥ ਖੜ੍ਹਾ ਕਰ ਕੇ ਦੱਸੇ ਕਿ ਅੱਜ ਪੰਜਾਬ ‘ਤੇ ਬਣੀ ਭੀੜ ਮੌਕੇ ਪੰਥ ਦੇ ਨਾਂਅ ‘ਤੇ ਪੰਜ ਵਾਰ ਸੱਤਾ ਦਾ ਆਨੰਦ ਮਾਣਨ ਵਾਲੇ ਕਿੱਥੇ ਹਨ? ਉਨਾਂ ਆਖਿਆ ਕਿ ਸਾਡੇ ਪਾਣੀ ਖੋਹ ਲਏ, ਜਵਾਨੀ ਜਾਂ ਤਾਂ ਵਿਦੇਸ਼ਾਂ ਨੂੰ ਉਡਾਰੀ ਮਾਰ ਗਈ ਤੇ ਜਾਂ ਨਸ਼ਿਆਂ ‘ਚ ਗ੍ਰਸਤ ਕਰ ਦਿੱਤੀ, ਨੌਜਵਾਨਾ ਦੀ ਅਣਖ, ਗੈਰਤ ਅਤੇ ਜਮੀਰ ਮਾਰਨ ਲਈ ਵਿਰੋਧੀ ਤਾਕਤਾਂ ਨੇ ਹਰ ਪ੍ਰਬੰਧ ਕਰਨ ਦੀਆਂ ਸ਼ਰਮਨਾਕ ਹਰਕਤਾਂ ਕੀਤੀਆਂ। ਪਰ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਜੇਕਰ ਅੱਜ ਵੀ ਅਸੀਂ ਸੁਚੇਤ ਹੋ ਜਾਈਏ ਤਾਂ ਪੰਜਾਬ ਦੁਬਾਰਾ ਫਿਰ ਸੋਨੇ ਦੀ ਚਿੜੀ, ਤੰਦਰੁਸਤ ਅਤੇ ਖੁਸ਼ਹਾਲ ਬਣ ਸਕਦਾ ਹੈ। ਉਨਾਂ ਭਵਿੱਖ ‘ਚ ਰਵਾਇਤੀ ਪਾਰਟੀਆਂ ਅਤੇ ਰਵਾਇਤੀ ਲੀਡਰਾਂ ਨੂੰ ਨਕਾਰ ਕੇ ਆਪਣੇ ਪੜੇ-ਲਿਖੇ ਅਤੇ ਪੰਜਾਬ ਲਈ ਫਿਕਰਮੰਦ ਰਹਿਣ ਵਾਲੇ ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਪ੍ਰਣ ਵੀ ਕਰਵਾਇਆ।