
ਬਾਲੀਵੁੱਡ ਸਿੰਗਰ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ। ਇਸ ਸਮੇਂ ਨੇਹਾ ਆਪਣੇ ਪਤੀ ਰੋਹਨ ਨਾਲ ਦੁਬਈ ‘ਚ ਹੈ ਤੇ ਆਪਣਾ ਹਨੀਮੂਨ ਪੀਰੀਅਡ ਇੰਜੁਆਏ ਕਰ ਰਹੀ ਹੈ। ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਦੀਵਾਲੀ ਹੈ। ਇਸ ਖ਼ਾਸ ਮੌਕੇ ਨੂੰ ਨੇਹਾ ਤੇ ਰੋਹਨਪ੍ਰੀਤ ਨੇ ਦੁਬਈ ‘ਚ ਹੀ ਸੈਲੀਬ੍ਰੇਟ ਕੀਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਸੈਲਫੀ ਕਵੀਨ ਨੇਹਾ ਕੱਕੜ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੋਵਾਂ ਦੀ ਖ਼ੂਬਸੁਰਤੀ ਜੋੜੀ ਨੂੰ ਇਕੱਠਿਆਂ ਦੇਖ ਸਕਦੇ ਹੋ। ਇਕ ਤਸਵੀਰ ‘ਚ ਰੋਹਨਪ੍ਰੀਤ ਆਪਣੀ ਵਾਈਫ ਨੇਹਾ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ। ਉੱਥੇ ਨੇਹਾ ਨੇ ਜਿੱਥੇ ਬਲੈਕ ਕਲਰ ਦਾ ਆਊਟਫਿਟ ਪਾਇਆ ਹੋਇਆ ਹੈ। ਉੱਥੇ, ਰੋਹਨਪ੍ਰੀਤ ਸਿੰਘ ਪਿੰਕ ਕੁਰਤਾ ਤੇ ਵ੍ਹਾਈਟ ਪਜਾਮਾ ਪਾਉਂਦੇ ਦਿਖਾਈ ਦੇ ਰਹੇ ਹਨ।
ਤਸਵੀਰਾਂ ਸ਼ੇਅਰ ਕਰਦਿਆਂ ਨੇਹਾ ਕੱਕੜ ਨੇ ਕਿਹਾ, ‘ਸਾਡੀ ਇਕੱਠਿਆਂ ਦੀ ਪਹਿਲੀ ਦੀਵਾਲੀ ਤੇ ਸਭ ਤੋਂ ਖ਼ਾਸ ਵੀ। ਸਾਰਿਆਂ ਨੂੰ ਹੈਪੀ ਦੀਵਾਲੀ, ਭਗਵਾਨ ਤੁਹਾਡੇ ਸਾਰਿਆਂ ਦੀ ਰੱਖਿਆ ਕਰੇ #NehuPreet। ਇਨ੍ਹਾਂ ਤਸਵੀਰਾਂ ‘ਤੇ ਰੋਹਨਪ੍ਰੀਤ ਸਿੰਘ ਨੇ ਕੁਮੈਂਟ ਕਰ ਲਿਖਿਆ, ‘ਮੇਰਾ ਨੋਨਾ ਨੋਨਾ ਪੁੱਤ ਸੋਨਾ ਸੋਨਾ ਬਾਬੂ।’