ਜ਼ਮਾਨਤ ਰੱਦ ਹੋਣ ਨਾਲ ਟੁੱਟਿਆ ਸ਼ਾਹਰੁਖ ਦਾ ਲਾਡਲਾ, ਬੈਰਕ ਦੇ ਇਕ ਕੋਨੇ ‘ਚ ਬੈਠੇ ਆਰੀਅਨ ਨਹੀਂ ਕਰ ਰਹੇ ਕਿਸੇ ਨਾਲ ਗੱਲ

0
215

ਮੁੰਬਈ- ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ 20 ਅਕਤੂਬਰ ਨੂੰ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਸੀ ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਰੀਅਨ ਦੀ 14 ਅਕਤੂਬਰ ਨੂੰ ਸੁਣਵਾਈ ਹੋਈ ਸੀ ਜਿਸ ਨੂੰ ਵੀ ਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ 20 ਅਕਤੂਬਰ ਨੂੰ ਫ਼ੈਸਲਾ ਸੁਣਾਉਣ ਦੀ ਘੋਸ਼ਣਾ ਕੀਤੀ ਸੀ। ਕੋਰਟ ਨੇ ਆਰੀਅਨ ਦੇ ਨਾਲ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਆਰੀਅਨ ਖਾਨ ਆਰਥਰ ਜੇਲ੍ਹ ‘ਚ ਹੀ ਰਹਿਣਗੇ। ਜ਼ਮਾਨਤ ਰੱਦ ਹੋਣ ਦੀ ਖ਼ਬਰ ਜਦੋਂ ਜੇਲ੍ਹ ਅਧਿਕਾਰੀ ਨੇ ਆਰੀਅਨ ਨੂੰ ਦਿੱਤੀ ਤਾਂ ਉਹ ਬਹੁਤ ਪਰੇਸ਼ਾਨ ਹੋ ਗਏ।

ਜੇਲ੍ਹ ਦੇ ਸੂਤਰਾਂ ਨੇ ਦੱਸਿਆ ਕਿ ਆਪਣੀ ਜ਼ਮਾਨਤ ਰੱਦ ਹੋਣ ਦੀ ਖ਼ਬਰ ਸੁਣ ਕੇ ਆਰੀਅਨ ਕਾਫੀ ਪਰੇਸ਼ਾਨ ਹੋ ਗਏ ਸਨ। ਇਸ ਖ਼ਬਰ ਤੋਂ ਦੁੱਖੀ ਆਰੀਅਨ ਬੈਰਕ ਦੇ ਇਕ ਕੋਨੇ ‘ਚ ਜਾ ਕੇ ਚੁੱਪਚਾਪ ਬੈਠ ਗਏ ਅਤੇ ਉਹ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ ਸਨ। ਰਿਪੋਰਟ ਮੁਤਾਬਕ ਆਰੀਅਨ 20 ਤਾਰੀਕ ਨੂੰ ਹੋਣ ਵਾਲੀ ਸੁਣਵਾਈ ਨੂੰ ਲੈ ਕੇ ਪਾਜ਼ੇਟਿਵ ਸਨ ਅਤੇ ਉਨ੍ਹਾਂ ਨੂੰ ਵੀ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਜ਼ਮਾਨਤ ਹੋ ਜਾਵੇਗੀ। ਆਪਣੀ ਜ਼ਮਾਨਤ ਪਟੀਸ਼ਨ ਰੱਦ ਹੋਣ ਦੀ ਖ਼ਬਰ ਨਾਲ ਆਰੀਅਨ ਕਾਫੀ ਡਿਸਟਰਬ ਹੋ ਗਏ ਹਨ। ਆਰੀਅਨ ਉਥੇ ਮੌਜੂਦ ਬਾਕੀ ਕੈਦੀਆਂ ਨਾਲ ਆਪਣੇ ਨਿਰਦੋਸ਼ ਹੋਣ ਦੀਆਂ ਗੱਲਾਂ ਵੀ ਕਰਿਆ ਕਰਦੇ ਸਨ।

ਦੱਸ ਦੇਈਏ ਕਿ ਆਰੀਅਨ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਬੰਬਈ ਹਾਈਕੋਰਟ ‘ਚ ਹੋਵੇਗੀ। ਵਕੀਲ ਅਮਿਤ ਦੇਸਾਈ ਅਤੇ ਸਤੀਸ਼ ਮਾਨਸ਼ਿੰਦੇ ਆਰੀਅਨ ਨੂੰ ਜ਼ਮਾਨਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਵਿਚਾਲੇ ਸ਼ਾਹਰੁਖ ਖ਼ਾਨ ਅੱਜ ਸਵੇਰੇ ਪੁੱਤਰ ਆਰੀਅਨ ਨੂੰ ਮਿਲਣ ਆਰਥਰ ਜੇਲ੍ਹ ਪਹੁੰਚੇ ਸਨ। ਦੋਵਾਂ ਦੇ ਵਿਚਾਲੇ 15 ਮਿੰਟ ਤੱਕ ਗੱਲ ਹੋਈ।