ਦੇਖੋ ਭਗਤਾਂ ਦੀ ਝਾਂਸੀ ਦੀ ਰਾਣੀ ਦੀ ਅਸਲੀਅਤ

ਜਿਵੇਂ ਕੀ ਅਸੀ ਜਾਣਦੇ ਹੀ ਹਾਂ ਕਿਸਾਨ ਸੰਘਰਸ਼ ਦਾ ਮਾਹੌਲ ਭਖਿਆ ਪਿਆ ਹੈ, ਪੰਜਾਬ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ ਉਤੇ ਬੈਠਾ ਹੈ।

ਪੰਜਾਬ ਦੀ ਸਾਡੀਆਂ ਮਾਵਾਂ ਭੈਣਾਂ ਵੀ ਮਰੋਚੇ ਚ ਸ਼ਾਮਲ ਹਨ। ਪਰ ਕੱਲ ਫਿਲਮ ਸਟਾਰ ਕੰਗਨਾ ਰਨੋਤ ਦਾ ਕੁਮੈੰਟ ਟਵੀਟ ਪੜਿਆ ਤੇ ਪੜਕੇ ਬਹੁਤ ਦੁੱਖ ਹੋਇਆ ਕਿ ਕਿਮੇੰ ਸਾਡੀਆਂ ਦਾਦੀਆਂ ਦੀ ਉਮਰ ਦੀਆਂ ਬੀਬੀਆਂ ਨੂੰ 100, 100 ਰੁਪਏ ਪਿੱਛੇ ਵਿਕਣ ਆਲਾ ਕਿਹਾ ਹੈ।

ਪਰ ਕੰਗਣਾ ਨੂੰ ਇਹ ਨੀ ਪਤਾ ਕਿ ਇਹ ਬੀਬੀਆਂ ਮਾਤਾ ਭਾਗ ਕੌਰ ਦੀਆ ਬੱਚੀਆਂ ਨੇ ਤੇਰੇ ਵਾਂਗ ਸੰਘ ਦੀ ਝੋਲੀਝੁੱਕ ਨਹੀਂ ਹਨ। ਇਹ ਬੀਬੀਆਂ ਅੱਜ ਵੀ ਟੈਕਾਂ ਤੋਪਾਂ ਅੱਗੇ ਖੜਕੇ ਸ਼ਹੀਦੀ ਦੇ ਸਕਦੀਆਂ ਹਨ। ਨਾਲੇ ਇਹ ਸਾਰੀਆਂ ਬੀਬੀਆਂ ਜ਼ਮੀਨਾਂ ਦੀਆਂ ਮਾਲਕਣਾਂ ਹਨ ਤੇ ਜਿੰਨਾਂ ਦੀ ਕੀਮਤ ਲੱਖਾਂ ਚ ਹੈ।

ਆਉ ਹੁਣ ਗੱਲ ਕਰੀਏ ਕਿ ਕੌਣ ਪੈਸੇ ਪਿੱਛੇ ਵਿਕਣ ਵਾਲਾ ਹੈ। ਗੱਲ ਕੋਈ 2002, 2003 ਚੰਡੀਗੜ ਦੀ ਹੈ। ਉਦੋੰ ਕੰਗਨਾ ਸਿਰਫ ਕੰਗਨਾ ਹੀ ਹੁੰਦੀ ਸੀ, ਨਾ ਇਹ ਰਨੋਤ ਤੇ ਨਾ ਇਹ ਕੋਈ ਸਟਾਰ । ਉਦੋੰ ਇਹ ਡੀਏਵੀ 15 ਸਕੂਲ ਚ ਪੜਦੀ ਸੀ। ਮੈਂ ਉਦੋੰ ੯ ਸੈਕਟਰ ਰਹਿੰਦਾ ਹੁੰਦਾ ਸੀ।

ਵੈਸੇ ਦਾਖਲਾ ਤੇ ਆਪਾਂ ਤਰਨ ਅਤੇ ਹਰਪ੍ਰੀਤ ਸਿੰਘ ਨਾਲ ਰਲਕੇ ਦੋ ਡਿਗਰੀਆਂ ਚ ਲਿਆ ਸੀ ਪਰ ਪੜੇ ਘੱਟ ਹੀ ਸੀ। ਗਲਤ ਸੰਗਤ ਕਰਕੇ ਮੌਜ ਮਸਤੀ ਦੀ phd ਕਰਨ ਚ ਰੁਝਗੇ ਸੀ। ਮੇਰੇ ਜਾਣਨ ਵਾਲੇ ਸਾਰੇ ਜਾਣਦੇ ਹੀ ਹਨ ਕਿ ਮੇਰਾ routine ਹਫਤੇ ਚ 4 ਵਾਰੀ ਕਲੱਬ (Aerizzona) ਜਾਣ ਦਾ ਹੁੰਦਾ ਸੀ। ਉਸ ਸਮੇੰ ਸਿਰਫ ਇਹੋ ਹੀ ਮਸ਼ਹੂਰ ਤੇ ਸਭ ਤੋਂ ਵੱਧ ਚਲਦਾ ਹੁੰਦਾ ਸੀ ਤੇ ਆਪਣੀ ਪੂਰੀ ਤੂਤੀ ਬੋਲਦੀ ਹੁੰਦੀ ਸੀ। ਤਕਰੀਬਨ ਹਰ ਮੁੰਡਾ ਕੁੜੀ ਜਾਣਦੇ ਹੀ ਸਨ। ਉਦੋੰ ਮੈਨੂੰ ਵੀ ਐਂ ਹੀ ਲਗਦਾ ਸੀ ਕਿ ‘ਅਪੁਨ ਇਚ ਹੀ ਭਗਵਾਨ ਹੈ’😉। ਦਰਅਸਲ ਜਵਾਨੀ ਦਾ ਨ ਸ਼ਾ ਹੁੰਦਾ ਹੀ ਕੁਝ ਅਜਿਹਾ ਹੈ।

ਕਲੱਬ ਚ ਕੁੜੀਆਂ ਦੀ ਐੰਟਰੀ ਫ੍ਰੀ ਹੁੰਦੀ ਸੀ ਤੇ ਮੁੰਡਿਆਂ ਦੇ 250 ਹੁੰਦੀ ਸੀ ਤੇ ਆਪਾਂ ਨੂੰ ਨਿੱਤ ਜਾਣ ਕਰਕੇ 200 ਚ ਕੰਮ ਸਰ ਜਾਂਦਾ ਸੀ। ਹਰ ਐਂਟਰੀ ਨਾਲ ਕੋਕ, ਪੈਪਸੀ ਫ੍ਰੀ ਮਿਲਦਾ ਹੁੰਦਾ ਸੀ। ਉਨਾਂ ਦਿਨਾਂ ਚ ਕੰਗਣਾ ਨੇ ਵੀ ਓਥੇ ਆਉਣਾ ਸ਼ੁਰੂ ਕੀਤਾ। ਜਾਣ ਪਹਿਚਾਣ ਵੀ ਹੋਗੀ ਤੇ ਬਾਅਦ ਚ ਮੈਨੂੰ ਯਾਦ ਨੀ ਕਿ ਕਿੰਨੀ ਵਾਰੀ ਮੇਰੇ ਤੋੰ ਮੰਗਕੇ ਕੋਕ ਪੀਤਾ ਹੋਣਾ। ਉਦੋਂ ਜੇ ਪੈਸਿਆਂ ਦਾ ਲੈੰਦੇ ਤੇ ਸ਼ਾਇਦ 15 ਰੁਪਏ ਦਾ ਸੀ ਵੈਸੇ 20 ਦਾ ਵੀ ਹੋ ਸਕਦਾ ਪਰ ਹੁਣ ਚੰਗੀ ਤਰਾਂ ਯਾਦ ਨੀ।
ਪਰ ਇਹ ਸਾਨੂੰ 100 100 ਰੁਪਏ ਚ ਬਿਕੇ ਹੋਣ ਦਾ ਤਗਮਾ ਦੇਣ ਵਾਲੀ ਆਪ 15 ਰੁਪਏ ਨਹੀ ਸੀ ਖਰਚ ਸਕਦੀ ਹੁੰਦੀ।


ਇਸਦੀ ਰਹਾਇਸ਼ ੧੧ ਸੈਕਟਰ ਤੇ ਕਦੇ 15 ਸੈਕਟਰ ਹੁੰਦੀ। 11 ਸੈਕਟਰ ਦੇ Barista Cafe ਵਾਲੇ ਚੰਗੀ ਤਰਾਂ ਜਾਣਦੇ ਹੋਣਗੇ ਜਦੋੰ ਇਹ ਕੋਫੀ ਦੇ ਪੈਸੇ ਵੀ ਨੀ ਖਰਚਦੀ ਹੁੰਦੀ ਸੀ, ਕਿੰਨਾ ਕਿੰਨਾ ਚਿਰ ਊੰ ਹੀ ਬੈਠੀ ਰਹਿੰਦੀ ਤੇ ਨਾਲੇ ਉਦੋੰ ਕੋਫੀ(ਕੈਪੀਚੀਨੋ) ਦਾ ਮੁੱਲ ਤਕਰੀਬਨ 17 ਕੁ ਰੁਪਏ ਸੀ। ਮੈੰ ਦਾਅਵੇ ਨਾਲ ਕਹਿੰਦਾ ਹਾਂ ਇਸਨੇ ਚੰਡੀਗੜ ਰਹਿੰਦੀਆਂ ਗਿਣਤੀ ਕੁ ਵਾਰੀ ਚ ਹੀ ਆਪਦੇ ਪੈਸਿਆਂ ਨਾਲ ਰੋਟੀ ਪਾਣੀ ਖਾਦਾ ਹੋਣਾ।

ਇਹ ਗੱਲਾਂ ਉਦੋੰ ਦੀਆਂ ਹਨ ਜਦੋ ਇਹ ਨਵੀ ਨਵੀ ਚੰਡੀਗੜ ਆਈ ਸੀ ਉਸ ਤੋਂ ਬਾਅਦ ਤੇ ਮਾਹੌਲ ਵਾਵਾ ਭਖ ਗਿਆ ਸੀ। ਬੋਲਣ ਦੇ ਮਾਮਲੇ ਚ ਇਹ ਸ਼ੁਰੂ ਤੋੰ ਹੀ ਕੱਬੀ ਹੈ।

ਵੈਸੇ ਬਹੁਤ ਜਣੇ ਇਹ ਪੋਸਟ ਪੜ ਰਹੇ ਹੋਣੇ ਆ ਤੇ ਜਿੰਨਾਂ ਨੂੰ ਸਭ ਪਤਾ ਹੈ ਸ਼ਾਇਦ ਉਹ ਕੁਮੈੰਟ ਕਰਕੇ ਦੱਸ ਵੀ ਦੇਣ। ਕੁਝ ਕੁ ਮਿੱਤਰਾਂ ਨੇ ਮੈਸਜ ਰਾਂਹੀ ਨਾਮ ਨਾ ਲਿਖਣ ਦਾ ਕਿਹਾ ਹੈ ਤੇ ਮੈੰ ਸਮਝ ਸਕਦਾ ਹੈ ਕਿ ਅਜਿਹਾ ਕਰਨ ਨਾਲ ਕਈਆਂ ਦੀ ਜ਼ਿੰਦਗੀ ਚ ਹਲਚਲ ਹੋ ਸਕਦੀ ਹੈ। ਕਿਉਕਿ ਕਈ ਮੇਰੇ ਮਿੱਤਰ ਇਸ ਸਮੇੰ ਰਾਜਨੀਤਕ ਪਾਰਟੀਆਂ ਨਾਲ ਸਬੰਧ ਰੱਖਦੇ ਹਨ ਤੇ ਆਪਾਂ ਕੋਈ controversy ਨਹੀ ਕਰਨਾ ਚਾਹੁੰਦੇ ਬਸ ਹੰਕਾਰੇ ਇਨਸਾਨ ਨੂੰ ਸ਼ੀਸ਼ਾ ਵਿਖਾਉਣਾ ਚਾਹੁੰਦੇ ਹਾਂ।

ਕੰਗਣਾ ਦੇ ਇਹ ਹਲਾਤ ਹੁੰਦੇ ਸਨ ਕਿ ਕਈ ਵਾਰੀ ਕਿਸੇ ਕੋਲ ਦੋ ਖਾਲੀ ਬੋਤਲਾਂ ਚ ਥੋੜੀ ਥੋੜੀ ਪਈ ਦਾਰੂ ਵੀ ਮਿਕਸ ਕਰਕੇ ਪੀ ਜਾਂਦੀ ਸੀ। ਇਹ ਚਿੱਟੇ ਰੰਗ ਦੀ ਸਕੂਟੀ ਤੇ ਹੁੰਦੀ ਸੀ ਤੇ ਉਹ ਵੀ ਮੰਗਵੀ, ਜਸ(ਬਦਲਿਆ ਹੋਇਆ ਨਾਮ) ਦੀ ਸਕੂਟੀ ਸੀ ਉਹ ਮੇਰੇ ਨਾਲ orkut ਵੇਲੇ ਤੇ ਐਡ ਸੀ ਪਰ ਹੁਣ ਦਾ ਨੀ ਪਤਾ। ਮੈਂ ਉਸਦਾ ਨਾਮ ਨਹੀ ਲਿਖਾਂਗਾ, ਕਿਉੰਕਿ ਇਹ ਪੋਸਟ ਕਿਸੇਨੂੰ ਸਿੱਧ ਕਰਨ ਲਈ ਨਹੀ ਸਗੋੰ ਲੋਕਾਂ ਨੂੰ ਮੰਗ ਖਾਣੀ ਦੇ ਸੱਚ ਸਾਹਮਣੇ ਰੱਖਣ ਲਈ ਲਿਖ ਰਿਹਾ ਹਾਂ।
ਸੰਨ ੨੦੦੪ ਚ ਇਸਦਾ ਨਾਮ ਚੰਡੀਗੜ ਦੀ ਮਸ਼ਹੂਰ ਹਸਤੀ ਹਰਜੀਤ (ਬਦਲਿਆ ਹੋਇਆ ਨਾਮ) ਨਾਲ ਨਾਮ ਜੁੜ ਗਿਆ ਸੀ ਜੋ ਕੀ ਹਮੇਸ਼ਾ ਸੁਰਖੀਆਂ ਚ ਹੀ ਰਹਿੰਦਾ ਸੀ।


ਬਾਕੀ ਕੁਝ ਗੱਲਾਂ ਤੇ ਪਰਦਾ ਪਿਆ ਰਹੇ ਉਹ ਚੰਗਾ ਹੁੰਦਾ ਹੈ। ਦੁੱਨਿਆਂ ਚ ਹੋਰ ਵੀ ਬਹੁਤ ਲੋਕ ਹਨ ਜੋ ਗਲਤ ਕੰਮ ਕਰਦੇ ਹਨ, ਸਾਨੂੰ ਕੋਈ ਫਰਕ ਨਹੀ ਪੈੰਦਾ ਪਰ ਜੇ ਕੋਈ ਸਾਡੇ ਇਸ਼ਟ ਬਾਰੇ ਗਲਤ ਬਕਵਾਸ ਕਰੇ ਤੇ ਚੁੱਪ ਨਹੀ ਰਹਿਆ ਜਾ ਸਕਦਾ। ਨਾਲੇ ਪੈਸੇ ਸ਼ੋਹਰਤ ਦਾ ਹੰਕਾਰ ਅੱਜ ਕੱਲ ਦਾ ਹੀ ਮਹਿਮਾਨ ਹੁੰਦਾ ਹੈ।

ਮੇਰੇ ਨਾਲ ਬਹੁਤ ਜਣੇ ਐਡ ਹਨ ਜੋ ਇਸਦੇ ਗਵਾਹ ਹਨ। ਬਾਕੀ ਕਈ ਗੱਲਾਂ ਹੋਰ ਹਨ ਜਿੰਨਾਂ ਨੂੰ ਮੈਂ ਨਹੀ ਲਿਖਾਂਗਾ।

ਪਸੋਟ ਉਤੇ ਸਹੀ ਭਾਸ਼ਾ ਨਾ ਵਰਤਨ ਵਾਲੇ ਨੂੰ ਬਲੋਕ ਕੀਤਾ ਜਾਵੇਗਾ।

~ ਗੁਰਲਾਲ ਸਿੰਘ

Posted in News