ਵਿਆਹ ਤੋਂ 2 ਮਹੀਨੇ ਬਾਅਦ ਨੇਹਾ ਕੱਕੜ ਗਰਭਵਤੀ, ਬੇਬੀ ਬੰਪ ਨਾਲ ਕੀਤੀ ਫੋਟੋ ਸ਼ੇਅਰ

ਗਾਇਕਾ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ । ਨੇਹਾ ਕੱਕੜ ਛੇਤੀ ਹੀ ਮਾਂ ਬਣਨ ਵਾਲੀ ਹੈ । ਸੋਸ਼ਲ ਮੀਡੀਆ ਰਾਹੀ ਉਹਨਾਂ ਨੇ ਇਸ ਖੁਸ਼ੀ ਦਾ ਐਲਾਨ ਕੀਤਾ ਹੈ । ਨੇਹਾ ਨੇ ਇੰਸਟਾਗ੍ਰਾਮ ਤੇ ਆਪਣੇ ਪਤੀ ਦੇ ਨਾਲ ਬਹੁਤ ਹੀ ਕਿ ਊ ਟ ਫੋਟੋ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ਹੈ ‘ਖਿਆਲ ਰੱਖਿਆ ਕਰ’ ।

ਨੇਹਾ ਦੀ ਇਸ ਤਸਵੀਰ ਤੇ ਲੋਕ ਜਮ ਕੇ ਕਮੈਂਟ ਕਰ ਰਹੇ ਹਨ । ਕੁਝ ਲੋਕ ਇਸ ਗੱਲ ਤੇ ਹੈਰਾਨੀ ਜਤਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਦੇ ਵਿਆਹ ਨੂੰ ਤਕਰੀਬਨ ਦੋ ਮਹੀਨੇ ਹੋਏ ਹਨ ।ਅਜਿਹੇ ਵਿੱਚ ਇਹ ਖ਼ਬਰ ਸਭ ਨੂੰ ਹੈਰਾਨ ਕਰਨ ਵਾਲੀ ਹੈ । ਨੇਹਾ ਨੇ ਰੋਹਨਪ੍ਰੀਤ ਨਾਲ 24 ਅਕਤੂਬਰ ਨੂੰ ਵਿਆਹ ਕਰਵਾਇਆ ਸੀ । ਨੇਹਾ ਨੇ ਇਸ ਵਿਆਹ ਦਾ ਐਲਾਨ ਵੀ ਸੋਸ਼ਲ ਮੀਡੀਆ ਤੇ ਕੀਤਾ ਸੀ । ਇਸ ਤੋਂ ਕੁਝ ਦਿਨਾਂ ਬਾਅਦ ਹੀ ਨੇਹਾ ਤੇ ਰੋਹਨਪ੍ਰੀਤ ਵਿਆਹ ਦੇ ਬੰ ਧਨ ਵਿੱਚ ਬੱ ਝ ਗਏ ਸਨ ।

ਰੋਹਨਪ੍ਰੀਤ ਨੇ ਵੀ ਨੇਹਾ ਕੱਕੜ ਦੀ ਤਸਵੀਰ ਤੇ ਕੰਮੈਂਟ ਕਰਦੇ ਹੋਏ ਸਾਫ ਰੂਪ ਤੋਂ ਇਹ ਸਾਫ ਕਰ ਦਿੱਤੋ ਹੈ ਕਿ ਸਿੰਗਰ ਪ੍ਰੇਗਨੈਂਟ ਹੈ। ਉਹਨਾਂ ਨੇ ਲਿਖਿਆ ਹੈ “ਹੁਣ ਤਾਂ ਕੁਝ ਜਿਆਦਾ ਹੀ ਖਿਆਲ ਰੱਖਣਾ ਪਵੇਗਾ ਨੇਹੁ। ਓਥੇ ਹੀ ਨੇਹਾ ਦੇ ਭਰਾ ਟੋਨੀ ਕੱਕੜ ਨੇ ਕੰਮੈਂਟ ਬਾਕਸ ਵਿੱਚ ਲਿਖਿਆ ਹੈ ” ਮੈਂ ਮਾਮਾ ਬਣ ਜਾਵਾਂਗਾ। “

ਓਥੇ ਹੀ ਨੇਹਾ ਕੱਕੜ ਨੂੰ ਲੈ ਕੇ ਖਬਰ ਆਈ ਸੀ ਕਿ ਜੋ ਕੇ ਸਾਰੇ ਜਾਣਦੇ ਹਨ ਕਿ ਨੇਹਾ ਕੱਕੜ ਇੱਕ ਤੋਂ ਬਾਅਦ ਇੱਕ ਖਿਤਾਬ ਆਪਣੇ ਨਾਂ ਕਰਦੀ ਜਾ ਰਹੀ ਹੈ । ਹਾਲ ਹੀ ਵਿੱਚ ਉਸ ਨੂੰ ਟਾਪ ਹਿੰਦੀ ਤੇ ਪੰਜਾਬੀ ਫੀਮੇਲ ਆਰਟਿਸਟ 2020 ਦਾ ਖ਼ਿਤਾਬ ਵੀ ਮਿਲਿਆ ਸੀ।

ਇਸ ਸਭ ਦੇ ਚਲਦੇ ਨੇਹਾ ਨੇ ਇੱਕ ਹੋਰ ਉਪਲ ਬਧੀ ਹਾਸਲ ਕੀਤੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ । ਨੇਹਾ ਹਾਲ ਹੀ ‘ਚ ਉਸ ਲਿਸਟ ‘ਚ ਸ਼ਾਮਲ ਹੋਈ ਹੈ ਜਿਸ ‘ਚ ਸ਼ਾਮਲ ਹੋ ਕੇ ਉਹ ਅਮਿਤਾਭ ਬਚਨ ਤੇ ਸ਼ਾਹਰੁਖ ਖ਼ਾਨ ਦੇ ਲਗਪਗ ਬਰਾਬਰ ਆ ਕੇ ਖੜ੍ਹੀ ਹੋਈ ਹੈ ।

ਦਰਅਸਲ ਨੇਹਾ ਦਾ ਨਾਂ ਫੋਬਰਸ ਦੀ ਲਿਸਟ ‘ਚ ਉਨ੍ਹਾਂ ਟਾਪ 100 ਸੈਲੇ ਬ੍ ਰਿ ਟੀ ਦੀ ਲਿਸਟ ‘ਚ ਸ਼ਾਮਲ ਹੋਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਐ ਕ ਟਿ ਵ ਹੈ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।

ਫੋਬਰਸ ਮੈਗਜ਼ੀਨ ਨੇ ਹਾਲ ਹੀ ‘ਚ ਕੁਝ ਸਟਾਰਜ਼ ਦੀ ਲਿਸਟ ਜਾਰੀ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ ।ਨੇਹਾ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਫੋਬਰਸ ਦੇ ਕਵਰ ਫੋਟੋ ‘ਤੇ ਨਜ਼ਰ ਆ ਰਹੀ ਹੈ।

ਇਸ ਫੋਟੋ ‘ਤੇ ਲਿਖਿਆ ਹੈ- ਸਿਰਫ਼ 12 ਭਾਰਤੀ ਸ਼ਾਮਲ ਹਨ। ਸਿੰਗਰ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਗਰਵ…ਗਰਵ…ਗਰਵ ਖ਼ੁਦ ‘ਤੇ ਬਹੁਤ ਗਰਵ ਹੋ ਰਿਹਾ ਹੈ। ਤੁਸੀਂ ਲੋਕ ਜਾਣਦੇ ਹੋ ਦੋਸਤੋਂ ਇਸ ਲਿਸਟ ‘ਚ ਅਮਿਤਾਭ ਬਚਨ ਸਰ, ਸ਼ਾਹਰੁਖ ਖ਼ਾਨ ਦੇ ਨਾਲ ਮੇਰਾ ਨਾਂ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਪਰਮਾਤਮਾ ਦਾ ਧੰਨਵਾਦ।