ਧਿਆਨ ਦੇਣ ਵਾਲੀ ਗੱਲ ਹੈ ਕਿ ਆਰੀਅਨ ਖਾਨ ਕੋਲ਼ੋਂ ਕੋਈ ਨਸ਼ਾ ਨਹੀਂ ਮਿਲਿਆ। ਇਸੇ ਬਾਵਜੂਦ ਵੀ ਦੋ ਵਾਰ ਉਸਦੀ ਜਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ। ਏਜੰਸੀਆਂ ਦੀ ਦਲੀਲ ਸੀ ਕਿ ਉਹ ਕਿਸੇ ਵੱਡੇ ਰੈਕਟ ਦਾ ਹਿੱਸਾ ਹੋ ਸਕਦਾ ਹੈ। ਦੂਜੇ ਪਾਸੇ ਅਡਾਨੀ ਪੋਰਟ ਤੋਂ ਮਿਲੀ ਤਿੰਨ ਹਜ਼ਾਰ ਕਰੋੜ ਦੀ ਡ ਰੱ ਗ ਪਿੱਛੇ ਏਜੰਸੀਆਂ ਨੂੰ ਕੋਈ ਵੱਡਾ ਰੈਕਟ ਨਹੀਂ ਦਿੱਸਦਾ। ਮੀਡੀਏ ਲਈ ਵੀ ਖ਼ਬਰ ਸਿਰਫ ਆਰੀਅਨ ਹੈ, ਅਡਾਨੀ ਨਹੀਂ। ਹੁਣ ਜ਼ਰਾ ਆਰੀਅਨ ਦੀ ਤੁਲਨਾ ਅਜੈ ਮਿਸ਼ਰਾ ਦੇ ਮੁੰਡੇ ਮੋਨੂੰ ਮਿਸ਼ਰਾ ਨਾਲ ਵੀ ਕਰ ਕੇ ਵੇਖੋ ਜਿਸ ਉੱਤੇ ਚਾਰ ਕਿਸਾਨਾਂ ਨੂੰ ਗੱਡੀ ਥੱਲੇ ਦੇ ਕੋ ਮਾਰ ਦੇਣ ਦਾ ਸਪਸ਼ਟ ਅਰੋਪ ਸੀ ਪਰ ਪੁਲਿਸ ਨੇ ਉਸ ਨੂੰ ਫੜਿਆ ਵੀ ਤਾਂ ਸੁਪਰੀਮ ਕੋਰਟ ਦੇ ਪਰੈਸ਼ਰ ਕਰ ਕੇ। ਇਸ ਸਭ ਕਾਸੇ ਤੋਂ ਇਹੀ ਜਾਪਦਾ ਹੈ ਕਿ ਮੋਦੀ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਕਸਰ ਇਹੋ ਜਿਹੇ ਮੁੱਦੇ ਪੈਦਾ ਕਰਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਪੈਟਰੋਲ ਦੀ ਕੀਮਤ 19 ਰੁਪਏ ਵੱਧ ਚੁੱਕੀ ਹੈ? ਚਿੰਤਾ ਵਾਲੀ ਗੱਲ ਇਹ ਹੈ ਕਿ ਉਸਦੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਕਾ ਸ਼ਿਕਾਰ ਅਕਸਰ ਘੱਟ ਗਿਣਤੀਆਂ ਦੇ ਲੋਕ ਹੁੰਦੇ ਹਨ।
ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਜਿਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਕਰੂਜ਼ ਡ ਰੱ ਗ ਜ਼ ਪਾਰਟੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਦੇ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਐਨਸੀਬੀ ਦੇ ਗਵਾਹਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪ੍ਰਭਾਕਰ ਸੇਲ, ਜੋ ਆਪਣੇ ਆਪ ਨੂੰ ਕੇਪੀ ਗੋਸਾਵੀ ਦਾ ਅੰਗ ਰੱਖਿਅਕ ਦੱਸਦਾ ਹੈ, ਨੇ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਗੋਸਾਵੀ ‘ਤੇ ਪੈਸੇ ਦੇ ਲੈਣ -ਦੇਣ ਦਾ ਦੋਸ਼ ਲਾਇਆ ਹੈ। ਪ੍ਰਾਈਵੇਟ ਜਾਸੂਸ ਕੇਪੀ ਗੋਸਾਵੀ ਦੀ ਆਰੀਅਨ ਖਾਨ ਨਾਲ ਫੋਟੋ ਵਾਇਰਲ ਹੋਈ ਸੀ। ਮਾਮਲੇ ਵਿਚ ਸਮੀਰ ਵਾਨਖੇੜੇ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਇਸ ਦਾ ਪੁਖ਼ਤਾ ਜਵਾਬ ਬਾਅਦ ਵਿਚ ਦੇਣਗੇ।
ਪ੍ਰਭਾਕਰ ਸੇਲ ਨਾਂ ਦੇ ਇਸ ਗਵਾਹ ਨੇ ਹਲਫ਼ਨਾਮੇ ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਅਤੇ ਕਿਸੇ ਸੈਮ ਡਿਸੂਜ਼ਾ ਵਿਚਕਾਰ 18 ਕਰੋੜ ਰੁਪਏ ਦੇ ਸੌਦੇ ਬਾਰੇ ਸੁਣਿਆ ਸੀ। ਇਸ ਵਿਚੋਂ 8 ਕਰੋੜ ਰੁਪਏ NCB ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਦਿਤੇ ਜਾਣੇ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਤੋਂ ਪੈਸੇ ਲੈ ਕੇ ਸੈਮ ਡਿਸੂਜ਼ਾ ਤਕ ਪਹੁੰਚਾਏ ਸਨ।
ਪ੍ਰਭਾਕਰ ਸੇਲ ਉਹੀ ਵਿਅਕਤੀ ਹੈ ਜਿਸ ਦਾ ਐਨਸੀਬੀ ਨੇ 6 ਅਕਤੂਬਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਗਵਾਹ ਵਜੋਂ ਪੇਸ਼ ਕੀਤਾ ਸੀ। ਹੁਣ ਪ੍ਰਭਾਕਰ ਨੇ ਦੋਸ਼ ਲਾਇਆ ਹੈ ਕਿ ਕੇਪੀ ਗੋਸਾਵੀ ਲਾਪਤਾ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕਿ ਕੇਪੀ ਗੋਸਾਵੀ ਦੀ ਜਾਨ ਨੂੰ ਖਤਰਾ ਹੈ। ਇਸ ਲਈ ਉਸ ਨੇ ਇਹ ਹਲਫ਼ਨਾਮਾ ਦਾਇਰ ਕੀਤਾ ਹੈ।