ਪਾਇਲ ਦੇ ਨੌਕਰ ਦਾ ਖੁਲਾਸਾ

ਖੇਤੀ ਬਿੱਲਾਂ ਨੂੰ ਲੈਕੇ ਕਿਸਾਨ ਇਹਨੀ ਦਿਨੀਂ ਸੜਕਾਂ ‘ਤੇ ਹਨ ਅਤੇ ਇਸ ਤਹਿਤ ਮਾਮਲੇ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਤੱਕ ਵੀ ਪਹੁੰਚੀ ਹੋਈ ਹੈ , ਪਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ , ਬਾਲੀਵੁੱਡ ਦੀਆਂ ਅਦਾਕਾਰਾਂ ਕੰਗਨਾ ਰਣੌਤ ਅਤੇ ਪਾਇਲ ਰੋਹਤਗੀ ਵੱਲੋਂ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਗੁੰ ਮ ਰਾ ਹ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ , ਅਤੇ ਕਿਸਾਨਾਂ ਖਿਲਾਫ ਭ ੜ ਕਾ ਊ ਬਿਆਨ ਦਿੱਤੇ ਜਾ ਰਹੇ ਹਨ |

ਜਿਸ ਤਹਿਤ ਕੰਗਨਾ ਰਣੌਤ ਖਿਲਾਫ ਹੁਣ ਤਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ ਅਤੇ ਨਾਲ ਹੀ ਕਈ ਮਾਮਲੇ ਵੀ ਦਰਜ ਹੋ ਚੁਕੇ ਹਨ , ਉਥੇ ਹੀ ਅੱਜ ਸਿੱਖ ਇਤਿਹਾਸਕਾਰ ਅਤੇ ਲੇਖਕ ਅਬਿਨਾਸ਼ ਮਹਾਪਾਤਰਾ ਵੱਲੋਂ ਵੀ ਕੰਗਨਾ ਰਣੌਤ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਅਬਿਨਾਸ਼ ਮਹਾਪਾਤਰਾ ਨੇ ਬਾਲੀਵੁੱਡ ਅਭਿਨੇਤਰੀ ਕੰਗਨਾ ਰੌਨਤ ਅਤੇ ਪਾਇਲ ਰੋਹਤਗੀ ਦੇ ਖਿਲਾਫ ਸਾਈਬਰ ਸੈੱਲ ‘ਚ ਐਫ.ਆਈ.ਆਰ. ਰਜਿਸਟਰ ਕਰਵਾਈ ਹੈ

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਬਣਾਈ ਆਪਣੀ ਇਕ ਵੀਡੀਓ ’ਚ ਪਾਇਲ ਕਿਸਾਨ ਅੰਦੋਲਨ ’ਚ ਪਿੱਜ਼ਾ ਤੇ ਮਸਾਜ ਨੂੰ ਲੈ ਕੇ ਟਿੱਪਣੀ ਕਰ ਰਹੀ ਹੈ। ਪਾਇਲ ਵੀਡੀਓ ’ਚ ਇਹ ਕਹਿੰਦੀ ਵੀ ਨਜ਼ਰ ਆ ਰਹੀ ਹੈ ਕਿ ਇਸ ਸਭ ਲਈ ਪੈਸਾ ਕੌਣ ਦੇ ਰਿਹਾ ਹੈ। ਉਥੇ ਦਿਲਜੀਤ ਨੂੰ ਵੀ ਮੰਦਾ ਬੋਲਦੀ ਨਜ਼ਰ ਆ ਰਹੀ ਹੈ।ਜਦੋਂ ਲੋਕਾਂ ਨੇ ਇਹ ਵੀਡੀਓ ਦੇਖੀ ਤਾਂ ਉਨ੍ਹਾਂ ਨੇ ਕੁਮੈਂਟਸ ’ਚ ਪਾਇਲ ਰੋਹਤਗੀ ’ਤੇ ਆਪਣੀ ਭ ੜਾ ਸ ਕੱਢਣੀ ਸ਼ੁਰੂ ਕਰ ਦਿੱਤੀ। ਪਾਇਲ ਦੀ ਵੀਡੀਓ ’ਤੇ ਉਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਆਪਣੀਆਂ ਵੀਡੀਓਜ਼ ਰਾਹੀਂ ਪਾਇਲ ਕੰਗਨਾ ਰਣੌਤ ਦਾ ਸਮਰਥਨ ਵੀ ਕਰ ਚੁੱਕੀ ਹੈ। ਉਥੇ ਹਾਲ ਹੀ ’ਚ ਬਣਾਈ ਆਪਣੀ ਵੀਡੀਓ ਰਾਹੀਂ ਅਦਾਕਾਰਾ ਗੁਲ ਪਨਾਗ ਖਿਲਾਫ ਵੀ ਗੁੱਸਾ ਜ਼ਾਹਿਰ ਕਰ ਚੁੱਕੀ ਹੈ