ਅਮਰੀਕਾ ਤੋਂ ਅੰਬਾਨੀ ਨੇ 1200 ਟ੍ਰੈਕਟਰਾਂ ਦਾ ਦੇ ਦਿੱਤਾ ਆਰਡਰ

ਦਿੱਲੀ ਵਿੱਚ ਕਿਸਾਨਾ ਦਾ ਖੇਤੀ ਕਾਨੂੰਨਾ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਮੁੱਢ ਤੋ ਸੰਘਰਸ਼ ਨਾਲ ਜੁੜੇ ਹੋਏ ਪੰਜਾਬੀ ਗਾਇਕ ਜੱਸ ਬਾਜਵਾ ਨੇ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਸਭ ਤੋ ਪਹਿਲਾ ਸਾਡੇ ਕਿਸਾਨ ਆਗੂ ਵਧਾਈ ਦੇ ਪਾਤਰ ਹਨ ਜਿਹਨਾ ਦੇ ਕਿ ਆਪਸੀ ਵਖਰੇਵੇਂ ਹੋਣ ਦੇ ਬਾਵਜੂਦ ਪੰਜਾਬ ਤੇ ਗੱਲ ਆ ਜਾਣ ਤੇ ਇਕੱਠੇ ਹੋਣ ਦ ਫੈਸਲਾ ਲਿਆ ਸੀ ਅਤੇ ਅੱਜ ਇਸ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਆਏ ਹਨ ਉਹਨਾਂ ਆਖਿਆਂ ਕਿ ਹੁਣ ਇਹ ਸੰਘਰਸ਼ ਦੇਸ਼ ਭਰ ਦੇ ਕਿਸਾਨਾ ਦਾ ਅੰਦੋਲਨ ਬਣ ਚੁੱਕਿਆਂ ਹੈ

ਅਤੇ ਦੁਨੀਆ ਭਰ ਦੀਆ ਨਜਰਾ ਇਸ ਅੰਦੋਲਨ ਤੇ ਟਿਕੀਆਂ ਹੋਈਆ ਹਨ ਜੋ ਕਿ ਸਾਡੀ ਇਕ ਵੱਡੀ ਪ੍ਰਾਪਤੀ ਹੈ ਉਹਨਾਂ ਆਖਿਆਂ ਕਿ ਉਹ ਕਾਮਨਾ ਕਰਦੇ ਹਨ ਕਿ ਜਿੰਨਾ ਵੀ ਸਮਾ ਇਹ ਅੰਦੋਲਨ ਚੱਲੇ ਇਸੇ ਤਰਾ ਸ਼ਾਤਮਈ ਢੰਗ ਨਾਲ ਚੱਲੇ ਉਹਨਾਂ ਆਖਿਆਂ ਕਿ ਜੇਕਰ ਸਰਕਾਰ ਇਹ ਸੋਚ ਰਹੀ ਹੈ ਕਿ ਕੋਈ ਗੱਲ ਨਹੀ ਆਪੇ ਵਾਪਿਸ ਚੱਲੇ ਜਾਣਗੇ ਤਾ ਮੈ ਉਹਨਾਂ ਨੂੰ ਇਹ ਆਖਣਾ ਚਾਹੁੰਦਾ ਹੈ ਕਿ ਕੋਈ ਨੀ ਆਉਣਾ ਤੁਸੀ ਵੀ ਸਾਡੀਆਂ ਜਮੀਨਾ ਲੈਣ ਪੰਜਾਬ ਹੀ ਆ ਹਿਸਾਬ ਬਰਾਬਰ ਕੀਤਾ ਜਾਵੇਗਾ ਉਹਨਾਂ ਆਖਿਆਂ ਕਿ ਅਸੀ ਆਪਣੀਆਂ ਜਮੀਨਾ ਲਈ ਲੜਾਈ ਅੰਤ ਤੱਕ ਲੜਾਂਗੇ ਨਾ ਅੱਜ ਪਿੱਠ ਦਿਖਾ ਕੇ ਭੱਜੇ ਹਾਂ ਤੇ

ਨਾ ਹੀ ਅੱਗੇ ਜਾ ਕੇ ਭੱਜਾਂਗੇ ਭਾਵੇ ਇਸ ਲਈ ਕੁਝ ਵੀ ਕਿਉ ਨਾ ਕਰਨਾ ਪੈ ਜਾਵੇ ਉਹਨਾਂ ਕਿਹਾ ਕਿ ਜਦੋ ਉਹ ਇੱਥੇ ਆ ਰਹੇ ਸਨ ਤਾ ਉਸ ਨੂੰ ਕਿਸੇ ਨੇ ਦੱਸਿਆ ਕਿ ਅੰਬਾਨੀ ਨੇ ਅਮੇਰਿਕਾ ਚ 1200 ਜੌਨਡੀਅਰ ਟਰੈਕਟਰਾ ਦਾ ਆਰਡਰ ਦੇ ਦਿੱਤਾ ਹੈ ਤਾ ਜੋ ਪੰਜਾਬ ਦੀਆ ਜਮੀਨਾ ਤੇ ਖੇਤੀ ਕੀਤੀ ਜਾ ਸਕੇ ਪਰ ਉਹ ਇੱਥੇ ਦੱਸ ਦੇਣਾ ਚਾਹੁੰਦੇ ਹਨ ਕਿ ਅੰਬਾਨੀ ਪੰਜਾਬ ਦੀਆ ਜਮੀਨਾ ਦਾ ਸਾਲਾ ਨਹੀ ਲੱਗਦਾ ਉਹ ਸਾਡੀਆ ਨੇ ਤੇ ਸਾਡੀਆ ਹੀ ਰਹਿਣਗੀਆਂ ਤੇ ਜਿੱਥੇ ਸਾਡੇ ਟਰੈਕਟਰ ਚੱਲਦੇ ਸੀ ਸਾਡੇ ਹੀ ਚੱਲਣਗੇ ਕਿਉਂਕਿ ਖੇਤਾ ਨਾਲ ਸਾਡਾ ਇਤਿਹਾਸ ਜੁੜਿਆਂ ਹੋਇਆਂ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News