ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦੇ ਮਾਮਲੇ ‘ਚ ਗੈਰੀ ਸੰਧੂ ਦੀ ਐਂਟਰੀ, ਸ਼ਰੇਆਮ ਆਖ ਦਿੱਤੀ ਇਹ ਗੱਲ

0
247

ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੇ ਚੱਲ ਰਹੇ ਵਿਵਾਦ ‘ਤੇ ਪੰਜਾਬੀ ਇੰਡਸਟਰੀ ਕਈ ਸਿਤਾਰਿਆਂ ਦਾ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ। ਅਦਾਕਾਰ ਪ੍ਰਿੰਸ ਨਰੂਲਾ ਤੋਂ ਬਾਅਦ ਗਾਇਕ ਗੈਰੀ ਸੰਧੂ ਨੇ ਵੀ ਇਸ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗੈਰੀ ਸੰਧੂ ਮਖੌਲੀਆ ਬੰਦਾ ਹੈ, ਇਸ ਲਈ ਉਸ ਨੇ ਇਸ ਮੁੱਦੇ ‘ਤੇ ਉਸੇ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ। ਇਸ ਮੁੱਦੇ ‘ਤੇ ਜਿੱਥੇ ਪ੍ਰਿੰਸ ਨਰੂਲਾ ਨੇ ਪਰਮੀਸ਼ ਵਰਮਾ ਦੀ ਹਿਮਾਇਤ ਦਿੱਤੀ, ਉੱਥੇ ਹੀ ਹੁਣ ਗੈਰੀ ਸੰਧੂ ਨੇ ਇਸ ਮੁੱਦੇ ਨੂੰ ਹਾਸੇ ‘ਚ ਟਾਲ ਦਿੱਤਾ ਹੈ। ਇਸ ਮੁੱਦੇ ਨੂੰ ਲੈ ਕੇ ਗੈਰੀ ਸੰਧੂ ਨੇ ਆਪਣੇ ਸਨੈਪਚੇਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਸੀ।

ਟਿਕ ਟੋਕ ਦੀ ਇਹ ਵੀਡੀਓ ਪਰਮੀਸ਼ ਵਰਮਾ ਦੇ ਗੀਤ ‘ਗਾ ਲ ਨੀ ਕੱਢਣੀ’ ਨਾਲ ਸ਼ੁਰੂ ਹੁੰਦੀ ਹੈ ਪਰ ਇਸ ਦੇ ਨਾਲ ਹੀ ਸ਼ੈਰੀ ਮਾਨ ਦੀ ਉਸ ਵੀਡੀਓ ਨੂੰ ਜੋੜਿਆ ਗਿਆ ਹੈ, ਜਿਸ ‘ਚ ਸ਼ੈਰੀ ਮਾਨ ਗਾਇਕ ਪਰਮੀਸ਼ ਵਰਮਾ ਨੂੰ ਗਾ ਲਾਂ ਕੱਢ ਰਿਹਾ ਹੈ।” ਗੈਰੀ ਸੰਧੂ ਅਤੇ ਉਸ ਦੇ ਦੋਸਤ ਵੀਡੀਓ ਨੂੰ ਦੇਖਕੇ ਹੱਸਦੇ ਹਨ ਅਤੇ ਇਸ ਵੀਡੀਓ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹਨ। ਗੈਰੀ ਇਸ ਮੁੱਦੇ ‘ਤੇ ਕਹਿੰਦਾ ਹੈ ਸ਼ੈਰੀ ਮਾਨ ਇਹ ਗੱਲ ਗਲ਼ਤ ਸੀ। ਇਸ ਦੇ ਨਾਲ ਗੈਰੀ ਸੰਧੂ ਨੇ ਕਿਹਾ, “ਸ਼ੈਰੀ ਮਾਨ ਨੂੰ ਪਰਮੀਸ਼ ਵਰਮਾ ਨਾਲ ਜਨਤਕ ਤੌਰ ‘ਤੇ ਇਸ ਤਰ੍ਹਾਂ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ ਸੀ।”

ਦੱਸ ਦਈਏ ਕਿ ਪਰਮੀਸ਼ ਵਰਮਾ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਦੇ ਬੰਧਨ ‘ਚ ਬੱਝੇ ਹਨ। ਪਰਮੀਸ਼ ਨੇ ਆਪਣੇ ਵਿਆਹ ‘ਚ ਬਹੁਤੇ ਲੋਕਾਂ ਨੂੰ ਸੱਦਿਆ ਨਹੀਂ ਸੀ। ਉਨ੍ਹਾਂ ਦੇ ਵਿਆਹ ‘ਚ ਰਿਸ਼ਤੇਦਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਪਰਮੀਸ਼ ਦੇ ਵਿਆਹ ‘ਚ ਸ਼ੈਰੀ ਮਾਨ ਵੀ ਪਹੁੰਚੇ ਸਨ ਪਰ ਸ਼ੈਰੀ ਇਸ ਵਿਆਹ ‘ਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਏ ਸਨ ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ‘ਚ ਸ਼ੈਰੀ ਮਾਨ ਦੀ ਆਉਭਗਤ ਨਹੀਂ ਕੀਤੀ ਸੀ। ਸ਼ੈਰੀ ਮਾਨ ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ, ਇਹ ਸੀ ਕਿ ਉਸ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ। ਇਸ ਸਭ ਤੋਂ ਸ਼ੈਰੀ ਮਾਨ ਪਰਮੀਸ਼ ਤੋਂ ਇੰਨੇ ਨਰਾਜ਼ ਹੋਏ ਕਿ ਉਸ ਨੇ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ।

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ‘ਤੇ ਭੜਾਸ ਕੱਢ ਰਹੇ ਹਨ। ਹਾਲ ਹੀ ‘ਚ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਸਟੋਰੀਆਂ ਸਾਂਝੀਆਂ ਕਰਕੇ ਸ਼ੈਰੀ ਮਾਨ ‘ਤੇ ਆਪਣੀ ਭੜਾਸ ਕੱਢੀ ਹੈ। ਪਰਮੀਸ਼ ਵਰਮਾ ਨੇ ਆਪਣੀ ਇੰਸਟਾ ਸਟੋਰੀ ‘ਚ ਲਿਖਿਆ ਹੈ, ”ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ…ਪੰਜ ਸਾਲ ਭਰਾ ਵਾਲੀ ਇੱਜ਼ਤ ਦਿੱਤੀ ਹੈ, ਇੱਕ ਵਾਰ ਮਾਂ ਭੈਣ ਦੀ ਗਾਲ ਸੁਣ ਲਈ, ਅਗਲੀ ਵਾਰ ਸੋਚ ਕੇ। ਮੇਰੀ ਮਾਂ ਦੀ ਨਹੀਂ ਨਾ ਸਹੀ, ਜੇ ਆਪਣੀ ਮਾਂ ਦੀ ਰਿਸਪੈਕਟ ਕਰਦਾ ਤਾਂ ਉਸ ਦੀ ਸਹੁੰ ਖਾ ਕੇ ਸੱਚ ਦੱਸੀ, ਫੋਨ ‘ਤੇ ਇਨਵਾਈਟ ਦੇਣ ਤੋਂ ਚਾਰ ਦਿਨ ਪਹਿਲਾਂ ਦੱਸਿਆ ਸੀ ਕੇ ਨਹੀਂ ! ਕਿ ਭਾਈ ਫੈਮਿਲੀ ਦੇ ਕਿਸੇ ਮੈਂਬਰ ਕੋਲ ਫੋਨ ਨਹੀਂ ਹੋਣਾ। ਨਾ ਲੈ ਕੇ ਆਈਓ 130 ਬੰਦਿਆ ‘ਚੋਂ ਤੂੰ ਬਾਈ ਇੱਕਲਾ ਸਟਾਰ ਸੀ? ਨਾਲੇ ਵਿਆਹ ਦੇਖਣ ਆਇਆ ਸੀ, ਆਸ਼ੀਰਵਾਦ ਦੇਣ ਆਇਆ ਸੀ ਜਾ ਸਟੰਟ ਖੇਡਣ ? ਜੇ ਫੋਨ ਤੇਰੇ ਕੋਲ ਹੁੰਦਾ ਤਾਂ ਕੱਢਣਾ ਫਿਰ ਵੀ ਤੂੰ ਜਲੂਸ ਹੀ ਸੀ।”

ਉਥੇ ਹੀ ਪਰਮੀਸ਼ ਵਰਮਾ ਨੇ ਆਪਣੀ ਅਗਲੀ ਸਟੋਰੀ ‘ਚ ਲਿਖਿਆ, ”ਜਦੋਂ ਯਾਰੀ ਲੱਗ ਜਾਵੇ ਕੀ ਰੌਲੇ ਜੱਟਾਂ ਪੱਟਾਂ ਦੇ। ਦਿਲ ‘ਚ ਜ਼ਹਿਰ ਲੈ ਕੇ ਫਿਰਦਾ …ਗਾਣੇ ਯਾਰ ਅਣਮੁੱਲੇ…ਇੰਨੀਂ ਨਫਰਤ? ਤੇਰੀ ਬੇਬੇ ਨੂੰ ਮੈਂ ਵੀ ਬੇਬੇ ਕਿਹਾ ਸੀ, ਯਾਰਾਂ ਵਾਲੀ ਕਰਦਾ ਗੁੱਸਾ ਜਿੰਨਾ ਮਰਜ਼ੀ ਕਰਦਾ, ਸਿਰ ਮੱਥੇ ਪਰ ਜਦੋਂ ਤੂੰ ਲਾਈਵ ਹੋ ਕੇ ਗਾਲਾਂ ਕੱਢੀਆਂ ਦਿਲ ਦੁਖਿਆ, ਤੂੰ ਨਜ਼ਰਾਂ ਤੋਂ ਗਿਰ ਗਿਆ ਬਾਈ।” ਪਰਮੀਸ਼ ਵਰਮਾ ਨੇ ਆਪਣੀਆਂ ਇਨ੍ਹਾਂ ਪੋਸਟਾਂ ‘ਚ ਸ਼ੈਰੀ ਮਾਨ ‘ਤੇ ਰੱਜ ਕੇ ਭੜਾਸ ਕੱਢੀ ਹੈ। ਪਰਮੀਸ਼ ਵਰਮਾ ਦੀ ਇਸ ਪੋਸਟ ਤੇ ਸ਼ੈਰੀ ਮਾਨ ਕੀ ਜਵਾਬ ਦਿੰਦਾ ਹੈ ਇਹ ਤਾਂ ਹੁਣ ਆਉਣ ਵਾਲਾਂ ਸਮਾਂ ਦੱਸੇਗਾ।