Breaking News
Home / Uncategorized / ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ

ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ 18 ਦਿਨਾਂ ਤੋਂ ਮੁੰਬਈ ਦੀ ਆਰਥਰ ਜੇਲ੍ਹ ’ਚ ਬੰਦ ਹਨ । ਉਨ੍ਹਾਂ ਉੱਤੇ ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਡਰੱਗਜ਼ ਰੱਖਣ ਤੇ ਵਰਤਣ ਦਾ ਦੋਸ਼ ਹੈ। ਆਰੀਅਨ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸੁਣਵਾਈ ਹੋਈ। ਇਸ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਸਾਬਕਾ ਅਟਾਰਨੀ ਜਨਰਲ ਆਫ ਇੰਡੀਆ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ। ਕੋਰਟ ’ਚ ਐੱਨ. ਸੀ. ਬੀ. ਤੇ ਆਰੀਅਨ ਖਾਨ ਦੇ ਵਕੀਲਾਂ ਨੇ ਜ਼ੋਰਦਾਰ ਦਲੀਲਾਂ ਦਿੱਤੀਆਂ।

ਐੱਨ. ਸੀ. ਬੀ. ਨੇ ਜਿਥੇ ਜ਼ਮਾਨਤ ਮਿਲਣ ਦਾ ਜ਼ੋਰਦਾਰ ਵਿਰੋਧ ਕੀਤਾ, ਉਥੇ ਹੀ ਮੁਕੁਲ ਰੋਹਤਗੀ ਨੇ ਆਰੀਅਨ ਦੀ ਗ੍ਰਿਫ਼ਤਾਰੀ ’ਤੇ ਸਵਾਲ ਉਠਾਏ। ਕਰੂਜ਼ ਡ ਰੱ ਗ ਜ਼ ਮਾਮਲੇ ’ਚ 11 ਨੰਬਰ ਦੇ ਦੋਸ਼ੀ ਮਨੀਸ਼ ਰਾਜਗਰੀਆ ਨੂੰ 2.4 ਗ੍ਰਾਮ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੇ ਵਕੀਲ ਅਜੇ ਦੁਬੇ ਨੇ ਕਿਹਾ ਕਿ ਮਨੀਸ਼ ਨੂੰ 50 ਹਜ਼ਾਰ ਦੇ ਬਾਂਡ ’ਤੇ ਜ਼ਮਾਨਤ ਮਿਲ ਗਈ ਹੈ।

ਇਹ ਪਾਕਿਸਤਾਨੀ ਐਂਕਰ ਵਕਾਰ ਜਾਕਾ ਹੈ। ਵਕਾਰ ਜਾਕਾ ਪਾਕਿਸਤਾਨ ਦੇ ਮਸ਼ਹੂਰ ਐਂਕਰ ਅਤੇ ਪੱਤਰਕਾਰਾਂ ‘ਚੋਂ ਇਕ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਆਰੀਅਨ ਡ ਰੱ ਗ ਸ ‘ਤੇ ਸ਼ਾਹਰੁਖ ਦਾ ਸਮਰਥਨ ਕੀਤਾ ਹੈ। ਨਾਲ ਹੀ ਉਸ ਨੇ ਭਾਰਤ ਛੱਡ ਪਾਕਿਸਤਾਨ ‘ਚ ਰਹਿਣ ਦੀ ਸਲਾਹ ਦਿੱਤੀ। ਹਾਲਾਂਕਿ ਵਕਾਰ ਜਾਕਾ ਨੂੰ ਕਿੰਗ ਖ਼ਾਨ ਲਈ ਇਹ ਗੱਲ ਕਹਿਣਾ ਕਾਫੀ ਭਾਰੀ ਪੈ ਗਿਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਉਸ ਨੂੰ ਰੱਜ ਕੇ ਟਰੋਲ ਵੀ ਕਰ ਰਹੇ ਹਨ।

ਦਰਅਸਲ, ਵਕਾਰ ਜਾਕਾ ਨੇ ਹਾਲ ਹੀ ‘ਚ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ‘ਤੇ ਸ਼ਾਹਰੁਖ ਨੂੰ ਲੈ ਕੇ ਕਿਹਾ, ”ਸ਼ਾਹਰੁਖ ਖ਼ਾਨ ਸਰ, ਭਾਰਤ ਛੱਡੋ ਅਤੇ ਪਰਿਵਾਰ ਸਮੇਤ ਪਾਕਿਸਤਾਨ ‘ਚ ਸ਼ਿਫ਼ਟ ਹੋ ਜਾਓ। ਨਰਿੰਦਰ ਮੋਦੀ ਸਰਕਾਰ ਤੁਹਾਡੇ ਨਾਲ ਜੋ ਕਰ ਰਹੀ ਹੈ, ਇਹ ਬੇਵਕੂਫੀ ਹੈ। ਮੈਂ ਸ਼ਾਹਰੁਖ ਖ਼ਾਨ ਨਾਲ ਖੜ੍ਹਾ ਹਾਂ।” ਸੋਸ਼ਲ ਮੀਡੀਆ ‘ਤੇ ਵਕਾਰ ਜਾਕਾ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ।

Check Also

ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦੇ ਮਾਮਲੇ ‘ਚ ਗੈਰੀ ਸੰਧੂ ਦੀ ਐਂਟਰੀ, ਸ਼ਰੇਆਮ ਆਖ ਦਿੱਤੀ ਇਹ ਗੱਲ

ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੇ ਚੱਲ ਰਹੇ …

%d bloggers like this: