ਹਿਮਾਂਸ਼ੀ ਖੁਰਾਣਾ ਨੇ ਦੋ ਵੈੱਬ ਸੀਰੀਜ਼ ਨੂੰ ਮਾਰੀ ਠੋਕਰ, ਦੱਸਿਆ ਅ ਸ਼ ਲੀ ਲ ਕਾਰਨ

0
206

ਚੰਡੀਗੜ੍ਹ (ਬਿਊਰੋ) – ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਪੰਜਾਬੀ ਫ਼ਿਲਮ ਇੰਡਸਟਰੀ ਦੀ ਸੁਪਰਹਿੱਟ ਅਦਾਕਾਰਾ ਹੈ। ਹਿਮਾਂਸ਼ੀ ਖੁਰਾਣਾ ਆਪਣੇ ਕੰਮ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਵੀ ਰਾਜ ਕਰਦੀ ਹੈ। ‘ਬਿੱਗ ਬੌਸ’ ‘ਚ ਹਿੱਸਾ ਲੈਣ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣਿਆਂ ‘ਚ ਆਪਣੀ ਅਦਾਕਾਰੀ ਦਿਖਾਈ ਹੈ।

ਪੰਜਾਬੀ ਇੰਡਸਟਰੀ ‘ਚ ਕੰਮ ਕਰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਕੁਝ ਨਿਯਮ ਬਣਾਏ ਹਨ, ਜਿਨ੍ਹਾਂ ਤੋਂ ਬਾਹਰ ਹੋ ਕੇ ਕਦੇ ਵੀ ਉਸ ਨੇ ਕਿਸੇ ਪ੍ਰਾਜੈਕਟ ‘ਤੇ ਕੰਮ ਨਹੀਂ ਕੀਤਾ ਭਾਵੇਂ ਇਨ੍ਹਾਂ ਨਿਯਮਾਂ ਲਈ ਉਸ ਨੂੰ ਪ੍ਰਾਜੈਕਟ ਠੁਕਰਾਉਣੇ ਹੀ ਕਿਉਂ ਨਾ ਪੈ ਜਾਣ। ਇਨ੍ਹਾਂ ਨਿਯਮਾਂ ਕਰਕੇ ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ‘ਚ ਦੋ ਵੈੱਬ ਸੀਰੀਜ਼ ਨੂੰ ਠੁਕਰਾ ਦਿੱਤਾ ਹੈ।

ਦੱਸ ਦਈਏ ਕਿ ਇਸ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਖੁਦ ਦਿੱਤੀ ਹੈ। ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ‘ਚ ਖੁਲਾਸਾ ਕੀਤਾ ਕਿ ਉਸ ਨੂੰ ਵੈੱਬ ਸੀਰੀਜ਼ ਦੀ ਆਫ਼ਰ ਆਈ ਸੀ ਪਰ ਉਸ ਨੇ ਇਹ ਵੈੱਬ ਸੀਰੀਜ਼ ਇਸ ਲਈ ਠੁਕਰਾ ਦਿੱਤੀਆਂ ਕਿਉਂਕਿ ਇਨ੍ਹਾਂ ਵੈੱਬ ਸੀਰੀਜ਼ ‘ਚ ਕੁਝ ਇਤ ਰਾਜ਼ ਯੋਗ ਦ੍ਰਿਸ਼ ਸਨ, ਜਿਹੜੇ ਕਿ ਉਸ ‘ਤੇ ਫ਼ਿਲਮਾਏ ਜਾਣੇ ਸਨ। ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਉਸ ਦੇ ਕੰਮ ਕਰਨ ਦੀਆਂ ਕੁਝ ਹੱਦਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉਹ ਕਦੇ ਪਾਰ ਨਹੀਂ ਕਰਦੀ। ਇਨ੍ਹਾਂ ‘ਚੋਂ ਇੱਕ ਵੈੱਬ ਸੀਰੀਜ਼ ਓਟੀਟੀ ਪਲੇਟਫਾਰਮ ਉੱਲੂ ਦਾ ਸੀ, ਜਦੋਂ ਕਿ ਦੂਜਾ ਐਮਾਜ਼ਾਨ ਦਾ ਸੀ।

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਨੇ ਦੱਸਿਆ ਕਿ ਉਸ ‘ਚੋਂ ਇਕ ਲਈ ਉਸ ਨੇ ਇਕਰਾਰਨਾਮੇ ‘ਤੇ ਦਸਤਖਤ ਵੀ ਕੀਤੇ ਸਨ ਅਤੇ ਤਾਰੀਖਾਂ ਬੁੱਕ ਕੀਤੀਆਂ ਗਈਆਂ ਸਨ ਪਰ ਜਦੋਂ ਹਿਮਾਂਸ਼ੀ ਨੂੰ ਇਨ੍ਹਾਂ ਇਤਰਾਜ਼ਯੋਗ ਦ੍ਰਿਸ਼ਾਂ ਬਾਰੇ ਦੱਸਿਆ ਗਿਆ ਤਾਂ ਉਸ ਨੇ ਸ਼ੋਅ ਨਾ ਕਰਨ ਦਾ ਫੈਸਲਾ ਕੀਤਾ।

ਹਿਮਾਂਸ਼ੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਨੂੰ ਹਾਲ ਹੀ ‘ਚ ਆਸਿਮ ਰਿਆਜ਼ ਨਾਲ ਗੀਤ ‘ਗੱਲਾਂ ਭੋਲੀਆਂ’ ਦੇ ਮਿਊਜ਼ਿਕ ਵੀਡੀਓ ‘ਚ ਦੇਖਿਆ ਗਿਆ ਸੀ। ਹਿਮਾਂਸ਼ੀ ਗਿੱਪੀ ਗਰੇਵਾਲ ਨਾਲ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਵੀ ਨਜ਼ਰ ਆਵੇਗੀ। ਫ਼ਿਲਮ 17 ਦਸੰਬਰ, 2021 ਨੂੰ ਰਿਲੀਜ਼ ਹੋਣ ਵਾਲੀ ਹੈ।