ਸ਼ੋਇਬ ਮਲਿਕ ਨੂੰ ਵੇਖ ਭਾਰਤੀ ਬੋਲੇ- ਜੀਜਾ ਜੀ, ਜੀਜਾ ਜੀ

0
327

ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨੂੰ ਭਾਰਤ ਵਿਚ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਇਸ ਦੀ ਤਾਜ਼ਾ ਉਦਾਹਰਣ ਐਤਵਾਰ ਨੂੰ ਭਾਰਤ-ਪਾਕਿ ਵਿਚਾਲੇ ਟੀ20 ਵਿਸ਼ਵ ਕੱਪ ਦੇ ਮੁਕਾਬਲੇ ਦੌਰਾਨ ਵੇਖਣ ਨੂੰ ਮਿਲੀ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸਟੇਡੀਅਮ ਪੁੱਜੇ ਭਾਰਤੀ ਪ੍ਰਸ਼ੰਸਕ ਸ਼ੋਇਬ ਮਲਿਕ ਨੂੰ ‘ਜ਼ੋਰ ਸੇ ਬੋਲੋ- ਜੀਜਾ ਜੀ, ਜੀਜਾ ਜੀ’ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਹ ਵੀਡੀਓ ਸਾਨੀਆ ਮਿਰਜ਼ਾ ਨੇ ਵੀ ਟਵਿਟਰ ’ਤੇ ਸਾਂਝੀ ਕੀਤੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼ੋਇਬ ਮਲਿਕ ਨਾਲ ਅਜਿਹਾ ਵਾਕਿਆ ਹੋ ਚੁੱਕਾ ਹੈ। 2018 ਦੇ ਏਸ਼ੀਆ ਕੱਪ ਦੇ ਇਕ ਮੈਚ ਵਿਚ ਜਦੋਂ ਉਹ ਬਾਊਂਡਰੀ ’ਤੇ ਫੀਲਡਿੰਗ ਕਰ ਰਹੇ ਸਨ, ਉਦੋਂ ਵੀ ਭਾਰਤੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਕਿਹਾ ਸੀ- ਜੀਜੂ ਇਕ ਵਾਰ ਇੱਧਰ ਵੇਖ ਲਓ।


ਸ਼ੋਇਬ ਮਲਿਕ ਨੇ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੂੰ ਦੇਖ ਕੇ ਹੱਥ ਹਿਲਾਇਆ ਸੀ। ਜ਼ਿਕਰਯੋਗ ਹੈ ਕਿ ਸਾਨੀਆ ਅਤੇ ਸ਼ੋਇਬ ਨੇ ਅਪ੍ਰੈਲ 2010 ਵਿਚ ਵਿਆਹ ਕਰਾਇਆ ਸੀ ਅਤੇ ਇਸ ਜੋੜੇ ਇਕ ਪੁੱਤਰ ਵੀ ਹੈ।