Breaking News
Home / Bollywood / ਆਰੀਅਨ ਖ਼ਾਨ ਦੀ ਰਿਹਾਈ ਲਈ ਖ਼ਾਸ ਮੰਤਰਾਂ ਦਾ ਜਾਪ ਕਰ ਰਹੇ ਹਨ ਵਿਦੇਸ਼ੀ ਦੋਸਤ

ਆਰੀਅਨ ਖ਼ਾਨ ਦੀ ਰਿਹਾਈ ਲਈ ਖ਼ਾਸ ਮੰਤਰਾਂ ਦਾ ਜਾਪ ਕਰ ਰਹੇ ਹਨ ਵਿਦੇਸ਼ੀ ਦੋਸਤ

ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਲਈ ਬੁੱਧਵਾਰ ਦਾ ਦਿਨ ਬਹੁਤ ਖਾਸ ਹੈ। 27 ਅਕਤੂਬਰ ਨੂੰ ਬੰਬਈ ਹਾਈਕੋਰਟ ‘ਚ ਮੁੰਬਈ ਕਰੂਜ਼ ਡ ਰੱ ਗ ਮਾਮਲੇ ‘ਚ ਉਸ ਦੀ ਬੇਲ ‘ਤੇ ਫ਼ੈਸਲਾ ਸੁਣਾਇਆ ਜਾਵੇਗਾ। ਮੰਗਲਵਾਰ ਨੂੰ ਇਸ ਕੇਸ ਦੇ ਦੋਸ਼ੀਆਂ ਨੂੰ ਬੇਲ ਮਿਲ ਗਈ ਹੈ।

ਅਜਿਹੇ ‘ਚ ਉਮੀਦ ਲਗਾਈ ਜਾ ਰਹੀ ਹੈ ਕਿ ਸ਼ਾਹਰੁਖ ਦੇ ਲਾਡਲੇ ਨੂੰ ਵੀ ਇਸ ਮਾਮਲੇ ‘ਚ ਜ਼ਮਾਨਤ ਮਿਲ ਜਾਵੇਗੀ। ਖ਼ਾਨ ਪਰਿਵਾਰ ਅਤੇ ਬਾਲੀਵੁੱਡ ਸਮੇਤ ਆਰੀਅਨ ਦੇ ਵਿਦੇਸ਼ ‘ਚ ਮੌਜੂਦ ਦੋਸਤ ਉਨ੍ਹਾਂ ਦੇ ਘਰ ਵਾਪਸ ਆਉਣ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਕਾਰਨ ਹੈ ਕਿ ਆਰੀਅਨ ਖ਼ਾਨ ਦੀ ਰਿਹਾਈ ਲਈ ਉਨ੍ਹਾਂ ਦੇ ਦੋਸਤ ਖ਼ਾਸ ਮੰਤਰਾਂ ਦਾ ਜਾਪ ਕਰ ਰਹੇ ਹਨ। ਇਕ ਅੰਦਰੂਨੀ ਸੂਤਰ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਆਰੀਅਨ ਦੇ ਦੋਸਤਾਂ ਨੇ ਟੈਨਸ਼ਨ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਜ਼ਮਾਨਤ ਲਈ ਪਵਿੱਤਰ Nichiren Buddhism mantra- Nam Myoho Renge Kyo ਦਾ ਜਾਪ ਕੀਤਾ ਹੈ।

ਆਰੀਅਨ ਖ਼ਾਨ ਦੇ ਕਈ ਦੋਸਤ ਕਾਫੀ ਅਧਿਆਤਮਕ ਹਨ। ਉਹ ਹਰ ਸੰਭਵ ਤਰੀਕੇ ਨਾਲ ਆਰੀਅਨ ਖ਼ਾਨ ਦੀ ਮਦਦ ਕਰਨਾ ਚਾਹੁੰਦੇ ਹਨ। ਉਹ ਆਰੀਅਨ ਖ਼ਾਨ ਦੇ ਬਾਰੇ ‘ਚ ਮਾਂ ਗੌਰੀ ਖ਼ਾਨ ਤੋਂ ਪਲ-ਪਲ ਦੀ ਅਪਡੇਟ ਲੈ ਰਹੇ ਹਨ। ਆਰੀਅਨ ਭਾਰਤ ਆਉਣ ਤੋਂ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਤੋਂ ਫਿਲਮਮੇਕਿੰਗ ਸਟਡੀ ਕਰ ਰਹੇ ਸਨ। ਉਹ ਕੋਰੋਨਾ ਦੇ ਦੌਰਾਨ ਭਾਰਤ ਪਰਤੇ ਸਨ।

ਮੁੰਬਈ- ਡ ਰੱ ਗ ਮਾਮਲੇ ‘ਚ ਲਗਾਤਾਰ ਕਈ ਦਿਨਾਂ ਤੋਂ ਜੇਲ੍ਹ ਕੱਟ ਰਹੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲੀ ਹੈ। ਕੋਰਟ ਨੇ ਕੱਲ ਭਾਵ ਵੀਰਵਾਰ ਤੱਕ ਲਈ ਆਰੀਅਨ ਖ਼ਾਨ ਦੇ ਕੇਸ ਦੀ ਸੁਣਵਾਈ ਟਾਲ ਦਿੱਤੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦਾ ਦਿਲ ਫਿਰ ਤੋਂ ਟੁੱਟ ਗਿਆ ਹੈ।

ਅੱਜ ਦੁਪਹਿਰ ਢਾਈ ਵਜੇ ਤੋਂ ਚੱਲ ਰਹੀ ਸੁਣਵਾਈ ‘ਚ ਆਰੀਅਨ ਖ਼ਾਨ ਨੂੰ ਕਿਸੇ ਵੀ ਵਲੋਂ ਰਾਹਤ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਲਗਭਗ 4 ਵਾਰ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਚੁੱਕਾ ਹੈ। ਐੱਨ.ਡੀ.ਪੀ.ਐੱਸ. ਕੋਰਟ ਨੇ 20 ਅਕਤੂਬਰ ਨੂੰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਆਰੀਅਨ ਖ਼ਾਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਦੀ ਅਗਵਾਈ ‘ਚ ਉਨ੍ਹਾਂ ਦੀ ਟੀਮ ਹਾਈਕੋਰਟ ਪਹੁੰਚੀ ਸੀ। ਬੀਤੇ ਦਿਨ 26 ਅਕਤੂਬਰ ਨੂੰ ਵੀ ਆਰੀਅਨ ਦੀ ਜ਼ਮਾਨਤ ‘ਤੇ ਸੁਣਵਾਈ ਅੱਜ ਦੇ ਲਈ ਟਾਲ ਦਿੱਤੀ ਗਈ ਸੀ ਪਰ ਅੱਜ ਵੀ ਫ਼ੈਸਲਾ ਕੱਲ ਭਾਵ ਵੀਰਵਾਰ ‘ਤੇ ਛੱਡ ਦਿੱਤਾ ਗਿਆ ਹੈ।

ਵਰਣਨਯੋਗ ਹੈ ਕਿ ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਨੂੰ 2 ਅਕਤੂਬਰ ਨੂੰ ਐੱਨ.ਸੀ.ਬੀ. ਨੇ ਮੁੰਬਈ ਕਰੂਜ਼ ‘ਤੇ ਹੋ ਰਹੀ ਪਾਰਟੀ ‘ਚ ਹੋਈ ਛਾਪੇਮਾਰੀ ਤੋਂ ਬਾਅਦ ਹਿਰਾਸਤ ‘ਚ ਲਿਆ ਸੀ। ਦੋਸ਼ ਸੀ ਕਿ ਕਰੂਜ਼ ‘ਤੇ ਡਰੱਗ ਪਾਰਟੀ ਹੋ ਰਹੀ ਸੀ। ਲੰਬੀ ਪੁੱਛਗਿੱਛ ਤੋਂ ਬਾਅਦ ਆਰੀਅਨ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਕੁਝ ਦਿਨ ਬਾਅਦ ਆਰੀਅਨ ਐੱਨ.ਸੀ.ਬੀ. ਦੀ ਹਿਰਾਸਤ ‘ਚ ਰਹੇ ਅਤੇ 8 ਅਕਤੂਬਰ ਨੂੰ ਉਸ ਨੂੰ ਜੇਲ੍ਹ ਭੇਜਿਆ ਗਿਆ। ਕੋਰਟ ਨੇ 30 ਅਕਤੂਬਰ ਤੱਕ ਆਰੀਅਨ ਖ਼ਾਨ ਦੀ ਹਿਰਾਸਤ ਵਧਾ ਦਿੱਤੀ ਹੈ।

Check Also

ਦੇਸ਼ ਵਿਰੋਧੀ ਜਿਹਾਦੀਆਂ ਤੇ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਮਿਲਿਆ ‘ਪਦਮ ਸ਼੍ਰੀ’- ਕੰਗਨਾ

ਮੁੰਬਈ (ਬਿਊਰੋ)– ਫ਼ਿਲਮੀ ਹਸਤੀਆਂ ’ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਗਾਇਕ ਅਦਨਾਨ ਸਾਮੀ ਨੂੰ ਪਦਮ …

%d bloggers like this: