ਲਾਲ ਜੋੜੇ ’ਚ ਸ਼ਹਿਨਾਜ਼ ਗਿੱਲ ਦੀ ਵੀਡੀਓ ਵਾਇਰਲ

0
334

ਸਿਧਾਰਥ ਸ਼ੁਕਲਾ ਦੇ ਦਿਹਾਂਤ ਨੂੰ ਕਾਫੀ ਦਿਨ ਬੀਤ ਚੁੱਕੇ ਹਨ ਪਰ ਉਸ ਦੇ ਪ੍ਰਸ਼ੰਸਕ ਉਸ ਨੂੰ ਭੁੱਲਣ ਦਾ ਨਾਂ ਨਹੀਂ ਲੈ ਰਹੇ ਹਨ। ਉਥੇ ਸਿਧਾਰਥ ਦੇ ਜਾਣ ਤੋਂ ਬਾਅਦ ਉਸ ਦੀ ਸਭ ਤੋਂ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਦਾ ਵੀ ਬੁਰਾ ਹਾਲ ਹੈ। ਸ਼ਹਿਨਾਜ਼ ਖ਼ੁਦ ਨੂੰ ਸੰਭਾਲ ਕੇ ਆਪਣੀ ਜ਼ਿੰਦਗੀ ਨੂੰ ਵਾਪਸ ਲੀਕ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਥੇ ਸਿਡਨਾਜ਼ ਦੇ ਚਾਹੁਣ ਵਾਲੇ ਅਕਸਰ ਦੋਵਾਂ ਦੀ ਕੋਈ ਨਾ ਕੋਈ ਪੁਰਾਣੀ ਵੀਡੀਓ ਸਾਂਝੀ ਕਰਕੇ ਆਪਣੇ ਫੇਵਰੇਟ ਕੱਪਲ ਨੂੰ ਲਗਾਤਾਰ ਯਾਦ ਕਰ ਰਹੇ ਹਨ। ਇਸੇ ਵਿਚਾਲੇ ਸ਼ਹਿਨਾਜ਼ ਦੀ ਇਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਲਾੜੀ ਦੀ ਲੁੱਕ ’ਚ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਗਿੱਲ ਦੇ ਫੈਨ ਕਲੱਬ ਤੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ, ਜਿਸ ’ਚ ਉਹ ਕਿਸੇ ਨਵੀਂ ਨਵੇਲੀ ਲਾੜੀ ਵਾਂਗ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਦੀ ਇਹ ਬ੍ਰਾਈਡਲ ਲੁੱਕ ਇਕ ਪਾਸੇ ਜਿਥੇ ਉਸ ਦੇ ਚਾਹੁਣ ਵਾਲਿਆਂ ਨੂੰ ਕਾਫੀ ਪਸੰਦ ਆ ਰਹੀ ਹੈ, ਉਥੇ ਕੁਝ ਉਸ ਦੀ ਇਸ ਲੁੱਕ ਨੂੰ ਦੇਖਣ ਤੋਂ ਬਾਅਦ ਭਾਵੁਕ ਵੀ ਹੋ ਗਏ। ਵੀਡੀਓ ’ਚ ਸ਼ਹਿਨਾਜ਼ ਲਾਲ ਰੰਗ ਦੇ ਜੋੜੇ ’ਚ ਬੇਹੱਦ ਖ਼ੂਬਸੂਰਤ ਦਿਖ ਰਹੀ ਹੈ।

ਵੀਡੀਓ ’ਚ ਉਸ ਨੂੰ ਕਦੇ ਫੁੱਲਾਂ ਦੀ ਮਾਲਾ ਫੜੀ ਤਾਂ ਕਦੇ ਮੇਕਅੱਪ ਕਰਵਾਉਂਦੇ ਦੇਖਿਆ ਜਾ ਸਕਦਾ ਹੈ। ਸ਼ਹਿਨਾਜ਼ ਇਸ ਵੀਡੀਓ ’ਚ ਬਹੁਤ ਖ਼ੁਸ਼ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਕਿਸੇ ਫੋਟੋਸ਼ੂਟ ਦੌਰਾਨ ਦੀ ਵੀਡੀਓ ਹੈ।

ਉਥੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘ਅਸੀਂ ਤੁਹਾਨੂੰ ਸਿਡ ਨਾਲ ਇੰਝ ਦੇਖਣਾ ਚਾਹੁੰਦੇ ਸੀ।’ ਉਥੇ ਇਕ ਹੋਰ ਨੇ ਲਿਖਿਆ, ‘ਕਾਸ਼ ਇਹ ਸੱਚ ਹੋ ਜਾਂਦਾ।’