ਟਰੂਡੋ ਵਲੋਂ ਹਰਜੀਤ ਸਿੰਘ ਸੱਜਣ ਨੂੰ ਰੱਖਿਆ ਮੰਤਰੀ ਹਟਾਉਣ ਤੋਂ ਬਾਅਦ ਭਾਰਤੀਆਂ ਨੇ ਦੇਖੋ ਕੀ ਕਿਹਾ

0
219

ਕਲੱਬ ਹਾਊਸ -ਕਨੇਡੀਅਨ ਸਿੱਖ ਨੇਤਾ ਜਗਮੀਤ ਸਿੰਘ ਨੂੰ ਦੱਸਿਆ ਆਈ.ਐਸ.ਆਈ ਦਾ ਏਜੰਟ – ਜਗਮੀਤ ਸਿੰਘ ਦੀ ਚੜਤ ਤੋਂ ਘਬਰਾਏ ਹਿੰਦੂ

ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ• ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੀ ਦੇਖ-ਰੇਖ ਹੇਠ ਸਹੁੰ ਚੁੱਕ ਸਮਾਗਮ ਰੀਡੋ ਹਾਲ ਦੇ ਬਾਲ ਰੂਮ ‘ਚ ਹੋਇਆ | ਦੇਸ਼ ਦੇ 29ਵੇਂ ਮੰਤਰੀ ਮੰਡਲ ਵਿਚ ਪ੍ਰਧਾਨ ਮੰਤਰੀ ਟਰੂਡੋ ਤੋਂ ਇਲਾਵਾ 38 ਮੰਤਰੀ (19 ਆਦਮੀ ਤੇ 19 ਔਰਤਾਂ) ਹਨ, ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਸੰਸਦ ਮੈਂਬਰ (ਅਨੀਤਾ ਆਨੰਦ, ਹਰਜੀਤ ਸਿੰਘ ਸੱਜਣ ਅਤੇ ਕਮਲ ਖਹਿਰਾ) ਕੈਬਨਿਟ ਮੰਤਰੀ ਬਣੇ | ਟਰੂਡੋ ਕੈਬਨਿਟ ‘ਚ ਹਰਜੀਤ ਸਿੰਘ ਸੱਜਣ ਨੂੰ ਹਟਾ ਕੇ ਅਨੀਤਾ ਆਨੰਦ ਨੂੰ ਦੇਸ਼ ਦੀ ਰੱਖਿਆ ਮੰਤਰੀ ਬਣਾਇਆ ਗਿਆ ਹੈ | ਸ. ਸੱਜਣ ਨਵੀਂ ਕੈਬਨਿਟ ‘ਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣੇ ਹਨ | ਇਹ ਵੀ ਕਿ ਇਸ ਕੈਬਨਿਟ ਫੇਰਬਦਲ ‘ਚ 7 ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ, ਜਿਨ•੍ਹਾਂ ‘ਚ ਬਰੈਂਪਟਨ-ਪੱਛਮੀ ਹਲਕੇ ਤੋਂ ਕਮਲ ਖਹਿਰਾ ਪਹਿਲੀ ਵਾਰੀ ਮੰਤਰੀ ਬਣੀ ਹੈ ਜਿਸ ਨੂੰ ਬਜ਼ੁਰਗਾਂ (ਦੇ ਮਾਮਲਿਆਂ) ਦੀ ਮੰਤਰੀ ਬਣਾਇਆ ਗਿਆ ਹੈ |

ਇਸ ਦੇ ਨਾਲ ਹੀ 2015 ਤੋਂ ਟਰੂਡੋ ਦੇ ਮੰਤਰੀ ਮੰਡਲ ‘ਚ ਸ਼ਾਮਿਲ ਰਹੀ ਵਾਟਰਲੂ ਹਲਕੇ ਤੋਂ ਸੰਸਦ ਮੈਂਬਰ ਬਰਦੀਸ਼ ਚੱਗਰ ਨੂੰ ਇਸ ਵਾਰੀ ਕੈਬਨਿਟ ‘ਚ ਨਹੀਂ ਲਿਆ ਗਿਆ | ਮਾਰਕ ਗਾਰਨੋ ਤੇ ਜਿਮ ਕਾਰ ਵੀ ਇਸ ਵਾਰੀ ਕੈਬਨਿਟ ਮੰਤਰੀ ਨਹੀਂ ਬਣਾਏ ਗਏ | ਕਿ੍ਸਟੀਆ ਫਰੀਲੈਂਡ ਉਪ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਵਿੱਤ ਮੰਤਰੀ ਬਣੇ ਰਹਿਣਗੇ | ਸੀਨ ਫਰੇਜ਼ਰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ, ਮੇਲਾਨੀ ਜੌਲੀ ਵਿਦੇਸ਼ ਮੰਤਰੀ, ਜੀਨ ਇਵੇਸ ਡੁਕਲੋਸ ਸਿਹਤ ਮੰਤਰੀ, ਓਮਾਰ ਅਲਘਾਬਰਾ ਆਵਾਜਾਈ ਮੰਤਰੀ, ਕਾਰੋਲਿਨ ਬੈਨੇਟ ਮਾਨਸਿਕ ਸਿਹਤ, ਅਮਲ ਅਤੇ ਸਹਾਇਕ ਸਿਹਤ ਮੰਤਰੀ, ਮੈਰੀ ਕਲਾਊਡ ਬੀਬਯੂ ਖੇਤੀਬਾੜੀ ਤੇ ਖੇਤੀ-ਖਾਧ ਪਦਾਰਥ ਮੰਤਰੀ, ਬਿੱਲ ਬਲੇਅਰ ਪਿ੍ਵੀ ਕੌਂਸਲ ਦੇ ਪ੍ਰਧਾਨ, ਰੈਂਡੀ ਬੋਇਸਨਾਲਟ ਸੈਰ-ਸਪਾਟਾ ਅਤੇ ਸਹਾਇਕ ਵਿੱਤ ਮੰਤਰੀ, ਮੋਨਾ ਫੋਰਟੀਏ ਖਜ਼ਾਨਾ ਬੋਰਡ ਦੇ ਪ੍ਰਧਾਨ, ਕਾਰੀਨਾ ਗੋਲਡ ਪਰਿਵਾਰ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ, ਸਟੀਵਨ ਗਿੱਲਬੋਲਟ ਵਾਤਾਵਰਨ ਮੰਤਰੀ, ਪੈਟੀ ਹਾਜਡੂ ਆਦੀਵਾਸੀ ਮਾਮਲੇ ਅਤੇ ਮਾਰਕ ਹਾਲੈਂਡ ਸਦਨ (ਲੋਕ ਸਭਾ) ਵਿਚ ਸਰਕਾਰ ਦੇ ਆਗੂ ਬਣੇ ਹਨ |

ਅਹਿਮਦ ਹਸਨ ਨੂੰ ਮਕਾਨ, ਵਿਭਿੰਨਤਾ ਅਤੇ (ਸਾਰੇ ਭਾਈਚਾਰਿਆਂ ਦੀ ਬਰਾਬਰ) ਸ਼ਮੂਲੀਅਤ ਦਾ ਮੰਤਰਾਲਾ ਦਿੱਤਾ ਗਿਆ ਹੈ | ਗੁਡੀ ਹੱਚੀਇੰਗਜ਼ ਪੇਂਡੂ ਵਿਕਾਸ ਮੰਤਰੀ, ਮਾਰਸੀ ਈਏਨ ਔਰਤਾਂ, ਲਿੰਗਕ ਸਮਾਨਤਾ ਤੇ ਯੂਥ ਮਾਮਲੇ, ਹੈਲੇਨਾ ਜੇਕਜੇਕ ਦੱਖਣੀ ਉਂਟਾਰੀਓ ਲਈ ਫੈਡਰਲ ਆਰਥਿਕ ਵਿਕਾਸ ਏਜੰਸੀ ਦੇ ਮੰਤਰੀ, ਡੇਵਿਡ ਲਾਮੇਟੀ ਨਿਆਂ ਅਤੇ ਕਾਨੂੰਨ ਮੰਤਰੀ, ਡੋਮਿਨਿਕ ਲੇਬਲਾਂਕ ਅੰਦਰੂਨੀ ਸਰਕਾਰੀ ਮਾਮਲੇ, ਡਿਆਨ ਲੀਬੋਥੀਲੀਏ ਮਾਲ (ਰੈਵੇਨਿਊ) ਮੰਤਰੀ, ਲਾਰੇਂਸ ਮਕੋਲੇ ਸਾਬਕਾ ਫੌਜੀਆਂ ਅਤੇ ਸਹਾਇਕ ਰੱਖਿਆ ਮੰਤਰੀ, ਮਾਰਕੋ ਮੈਂਡੀਚੀਨੋ ਜੰਤਕ ਸੁਰੱਖਿਆ ਮੰਤਰੀ, ਮਾਰਕ ਮਿੱਲਰ ਸਰਕਾਰ-ਆਦੀਵਾਸੀ ਸਬੰਧ ਮੰਤਰੀ, ਜੋਇਸ ਮੂਰੇ ਮੱਛੀ, ਸਾਗਰ ਅਤੇ ਤੱਟੀ ਮਾਮਲੇ ਮੰਤਰੀ, ਮੈਰੀ ਐਨਜੀ ਅੰਤਰਰਾਸ਼ਟਰੀ ਵਪਾਰ, ਨਿਰਯਾਤ ਅਤੇ ਛੋਟੇ ਕਾਰੋਬਾਰ ਅਤੇ ਆਰਥਿਕ ਵਿਕਾਸ ਮੰਤਰੀ, ਸੀਮਸ ਓਰੇਗਨ ਕਿ੍ਤ ਮੰਤਰੀ, ਜੀਨੇਟ ਪੈਟੀਪਾਸ ਟੇਲਰ ਭਾਸ਼ਾ ਮੰਤਰੀ, ਕਾਰਲਾ ਕੁਅਤਰੋ ਰੋਜਗਾਰ ਮੰਤਰੀ, ਪਾਬਲੋ ਰੋਡਰੀਗੁਏਜ਼ ਵਿਰਾਸਤ ਮੰਤਰੀ, ਪਾਸਕਾਲ ਸਟ-ਓਾਜ ਖੇਡ ਮੰਤਰੀ, ਫਿਲੋਮਿਨਾ ਟਾਸੀ ਪਬਲਿਕ ਸਰਵਿਸ ਤੇ ਖਰੀਦਦਾਰੀ ਮੰਤਰੀ, ਡੈਨ ਵਾਂਡਲ ਉੱਤਰੀ (ਖਿੱਤੇ) ਦੇ ਮਾਮਲਿਆਂ ਦੇ ਮੰਤਰੀ ਅਤੇ ਜੋਨਾਥਨ ਵਿਲਕਨਸਨ ਕੁਦਰਤੀ ਸਾਧਨਾਂ ਦੇ ਮੰਤਰੀ ਬਣਾਏ ਗਏ ਹਨ |

2015 ਅਤੇ 2019 ਦੀ ਟਰੂਡੋ ਸਰਕਾਰ ‘ਚ ਪ੍ਰਭਾਵਸ਼ਾਲੀ ਮੰਤਰੀ ਰਹਿ ਚੁੱਕੇ ਨਵਦੀਪ ਸਿੰਘ ਬੈਂਸ ਲਿਬਰਲ ਪਾਰਟੀ ਦੇ ਨੈਸ਼ਨਲ ਕੋ-ਚੇਅਰ ਵਜੋਂ ਇਸ ਸਹੁੰ ਚੱੁਕ ਸਮਾਗਮ ‘ਚ ਸ਼ਾਮਿਲ ਹੋਏ | ਇਸ ਸਹੁੰ ਚੁੱਕ ਸਮਾਗਮ ਦੀ (ਇਤਿਹਾਸ ‘ਚ ਪਹਿਲੀ ਵਾਰ) ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਗਵਰਨਰ ਜਨਰਲ, ਪ੍ਰਧਾਨ ਮੰਤਰੀ, ਸਮੇਤ ਸਮਾਗਮ ‘ਚ ਸ਼ਾਮਿਲ ਸਾਰੇ ਵਿਅਕਤੀਆਂ ਨੇ ਰਸਮ ਦੌਰਾਨ ਮਾਸਕ ਪਾ ਕੇ ਰੱਖੇ |