ਸਾਉਥਰਨ ਉਨਟਾਰੀਓ ਚ ਟਰੱਕ ਟਰੈਲਰ ਅਤੇ ਲੋਡ ਚੌਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਬਰੈਂਪਟਨ,ਉਨਟਾਰੀਓ: ਕਮਰਸ਼ੀਅਲ ਆਟੋ ਕ੍ਰਾਇਮ ਬਰਿਉ ( Commercial Auto Crime Bureau ) ਵੱਲੋ ਸਾਉਥਰਨ ਉਨਟਾਰੀਓ ਵਿਖੇ ਸਰਗਰਮ ਟਰੱਕ ਟਰੈਲਰ ਅਤੇ ਲੋਡ ਚੌਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕੀਤਾ ਗਿਆ ਹੈ । ਪੁਲਿਸ ਵੱਲੋ ਇਸ ਸਬੰਧੀ ਜਾਂਚ ਅਪ੍ਰੈਲ 2021 ਚ ਸ਼ੁਰੂ ਕੀਤੀ ਗਈ ਸੀ ।
ਇਸ ਗਿਰੋਹ ਵੱਲੋ ਟਰੱਕ ਚੌਰੀ ਕੀਤੇ ਜਾਂਦੇ ਸਨ ਜਿੰਨਾ ਨਾਲ ਅੱਗੇ ਵੱਖ-ਵੱਖ ਸਥਾਨਾਂ ਤੋ ਟਰੈਲਰ ਚ ਮੌਜੂਦ ਲੋਡ ਚੌਰੀ ਕੀਤੇ ਜਾਂਦੇ ਸਨ ਜੋ ਡਾਲਰ ਸਟੋਰ,ਫੂਡ ਮਾਰਕੀਟ ਜਾ ਹੋਰ ਸਥਾਨਾਂ ਚ ਪਹੁੰਚ ਜਾਂਦੇ ਸਨ । ਪੁਲਿਸ ਵੱਲੋ ਗ੍ਰਿਫਤਾਰ ਕੀਤੇ ਸ਼ਕੀ ਵਿਅਕਤੀਆਂ ਵਿੱਚ ਬਰੈਂਪਟਨ ਤੋਂ ਧਰਵੰਤ ਗਿੱਲ (39), ਰਵਨੀਤ ਬਰਾੜ (25) ਅਤੇ ਦਿਵੇਸ਼ ਪਾਲ (23) ਸ਼ਾਮਲ ਹਨ ।ਇੰਨਾ ਸ਼ਕੀ ਦੋਸ਼ੀਆ ਕੋਲੋ ਚੌਰੀ ਕੀਤੇ 20 ਲੋਡ ,ਟਰੱਕ ਅਤੇ ਟਰੈਲਰਜ਼ ਜਿਸ ਦੀ ਕੀਮਤ 4 ਮਿਲੀਅਨ ਡਾਲਰ ਬਣਦੀ ਹੈ ਜਬਤ ਕੀਤੇ ਗਏ ਹਨ।
ਕੁਲਤਰਨ ਸਿੰਘ ਪਧਿਆਣਾ