ਫਿਲਮ ‘ਪੱਥਰ ਕੇ ਫੂਲ’ ਦੌਰਾਨ ਸਲਮਾਨ ਨਾਲ ਲੜ ਪਈ ਸੀ ਰਵੀਨਾ ਟੰਡਨ, ਜਾਣੋ ਵਜ੍ਹਾ

0
222

ਮੁੰਬਈ : ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਨੇ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਫਿਲਮਾਂ ਵੀ ਦਿੱਤੀ ਹੈ। ਰਵੀਨਾ ਟੰਡਨ ਸੁਪਰਸਟਾਰ ਅਦਾਕਾਰ ਸਲਮਾਨ ਖ਼ਾਨ ਨਾਲ ਵੀ ਕਈ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਇਹ ਗੱਲ ਅਦਾਕਾਰਾ ਦੇ ਬਹੁਤ ਘੱਟ ਫੈਨਜ਼ ਨੂੰ ਪਤਾ ਹੋਵੇਗੀ ਕਿ ਰਵੀਨਾ ਟੰਡਨ ਨੇ ਸਲਮਾਨ ਖਾਨ ਦੀ ਫਿਲਮ ਨਾਲ ਹੀ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਹੁਣ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਸਲਮਾਨ ਖ਼ਾਨ ਨਾਲ ਆਪਣੀ ਡੈਬਿਊ ਫਿਲਮ ਕਰ ਰਹੀ ਸੀ ਤਾਂ ਦੋਵੇਂ ਦੀ ਕਾਫੀ ਲੜਾਈ ਹੋਇਆ ਕਰਦੀ ਸੀ। ਸਲਮਾਨ ਖਾਨ ਨਾਲ ਰਵੀਨਾ ਟੰਡਨ ਦੀ ਡੈਬਿਊ ਫਿਲਮ ‘ਪੱਥਰ ਕੇ ਫੂਲ’ ਸੀ। ਇਹ ਫਿਲਮ ਸਾਲ 1991 ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਹੁਣ ਇਸ ਫਿਲਮ ਦੇ 30 ਸਾਲ ਬਾਅਦ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ ਫਿਲਮ ‘ਪੱਥਰ ਕੇ ਫੂਲ’ ਦੀ ਸ਼ੂਟਿੰਗ ਦੌਰਾਨ ਉਹ ਅਤੇ ਸਲਮਾਨ ਖਾਨ ਢੀਠ ਬੱਚਿਆਂ ਦੀ ਤਰ੍ਹਾਂ ਲੜਦੇ ਸੀ।

ਰਵੀਨਾ ਟੰਡਨ ਨੇ ਹਾਲ ਹੀ ‘ਚ ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫਿਲਮੀਂ ਕਰੀਅਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਆਪਣੀ ਡੈਬਿਊ ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨਾਲ ਲੜਾਈ ਨੂੰ ਲੈ ਕੇ ਰਵੀਨਾ ਟੰਡਨ ਨੇ ਕਿਹਾ ਅਸੀਂ ਇਕ ਕਲਾਸ ‘ਚ ਦੋ ਬੱਚਿਆਂ ਦੀ ਤਰ੍ਹਾਂ ਸੀ ਜੋ ਹਰ ਗੱਲ ‘ਤੇ ਲੜਣਾ ਚਾਹੁੰਦੇ ਸਨ। ਮੈਂ ਸਾਢੇ 16 ਦੀ ਸੀ ਅਤੇ ਸਲਮਾਨ ਦੀ ਉਮਰ 23 ਸਾਲ ਹੋਵੇਗੀ। ਅਸੀਂ ਦੋਵੇਂ ਬਹੁਤ ਢੀਠ ਬੱਚੇ ਸੀ।