ਸਿਧਾਰਥ ਨੂੰ ਕਿਹਾ ਤੂੰ ਮੇਰਾ ਹੈ – ਸ਼ਹਿਨਾਜ਼ ਨੇ ਦੋ ਮਹੀਨਿਆਂ ਬਾਅਦ ਸਾਂਝੀ ਕੀਤੀ ਪੋਸਟ

0
224

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਸੀ। ਸ਼ਹਿਨਾਜ਼ ਆਪਣੇ ਚਹੇਤੇ ਦੇ ਦਿਹਾਂਤ ਤੋਂ ਬਾਅਦ ਨਾ ਤਾਂ ਕੋਈ ਕੰਮ ਕਰ ਰਹੀ ਸੀ ਤੇ ਨਾ ਹੀ ਆਪਣੀ ਫ਼ਿਲਮ ਦੀ ਪ੍ਰਮੋਸ਼ਨ। 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋਇਆ। ਇਸ ਤੋਂ ਬਾਅਦ ਅੱਜ ਸ਼ਹਿਨਾਜ਼ ਨੇ ਸੋਸ਼ਲ ਮੀਡੀਆ ’ਤੇ ਨਵੀਂ ਪੋਸਟ ਸਾਂਝੀ ਕੀਤੀ ਹੈ।

ਸ਼ਹਿਨਾਜ਼ ਨੇ ਇਸ ਪੋਸਟ ’ਚ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਸ਼ਹਿਨਾਜ਼ ਦਾ ਇਹ ਗੀਤ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ਲਈ ਰਿਲੀਜ਼ ਕੀਤਾ ਜਾ ਰਿਹਾ ਹੈ। ‘ਤੂ ਯਹੀਂ ਹੈਂ’ ਨਾਂ ਦਾ ਇਹ ਗੀਤ ਕੱਲ ਯਾਨੀ 29 ਅਕਤੂਬਰ ਨੂੰ ਸ਼ਹਿਨਾਜ਼ ਗਿੱਲ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ।

ਪੋਸਟਰ ਸਾਂਝਾ ਕਰਦਿਆਂ ਸ਼ਹਿਨਾਜ਼ ਲਿਖਦੀ ਹੈ, ‘ਤੂ ਮੇਰਾ ਹੈ ਔਰ…’।

ਦੱਸ ਦੇਈਏ ਕਿ ਪੋਸਟਰ ’ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਹੱਸਦੇ ਨਜ਼ਰ ਆ ਰਹੇ ਹਨ। ਕੁਝ ਹੀ ਮਿੰਟਾਂ ’ਚ ਇਸ ਪੋਸਟਰ ਨੂੰ ਲੱਖਾਂ ਲੋਕ ਲਾਈਕ ਕਰ ਚੁੱਕੇ ਹਨ।